(ਸਮਾਜ ਵੀਕਲੀ) ਅਸੀਂ ਬਹੁਤ ਵਾਰੀ ਆਪਣੇ ਬੋਲੇ ਹੋਏ ਸ਼ਬਦਾਂ ਤੇ ਧਿਆਨ ਨਹੀਂ ਦਿੰਦੇ ਪਰ ਇਹ ਸ਼ਬਦ ਆਪਣੇ ਅਤੇ ਦੂਜਿਆਂ ਦੇ ਮਾਈਂਡਸੈੱਟ ਨੂੰ ਪ੍ਰਭਾਵਤ ਕਰਦੇ ਹਨ ਭਾਵ ਜਿਹੋ ਜਿਹੇ ਅਸੀਂ ਸ਼ਬਦ ਬੋਲਦੇ ਹਾਂ, ਉਨ੍ਹਾਂ ਸ਼ਬਦਾਂ ਅਨੁਸਾਰ ਹੀ ਬੋਲਣ ਅਤੇ ਸੁਣਨ ਵਾਲਿਆਂ ਦਾ ਮਾਈਂਡ ਕੰਮ ਕਰਨ ਲਗਦਾ ਹੈ l
ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਜੇ ਆਪਣੇ ਹਾਲਾਤਾਂ ਨੂੰ ਬਦਲਣਾ ਹੋਵੇ ਤਾਂ ਸਭ ਤੋਂ ਪਹਿਲਾਂ ਆਪਣੇ ਬੋਲਣ ਵਾਲੇ ਸ਼ਬਦਾਂ ਨੂੰ ਬਦਲਣਾ ਪਵੇਗਾ l
ਉਦਾਹਰਣ ਦੇ ਤੌਰ ਤੇ ਜੇ ਤੁਹਾਡਾ ਬੱਚਾ ਕੋਈ ਮਹਿੰਗੀ ਚੀਜ਼ ਖਰੀਦਣ ਨੂੰ ਕਹਿੰਦਾ ਹੈ ਤਾਂ ਤੁਸੀਂ ਅਕਸਰ ਉਸ ਨੂੰ ਕਹਿੰਦੇ ਹੋ ਕਿ ਸਾਡੇ ਵਿੱਚ ਇਹ ਖਰੀਦਣ ਦੀ ਹਿੰਮਤ ਨਹੀਂ ਜਾਂ ਅੰਗਰੇਜ਼ੀ ਵਿੱਚ ਕਹਿੰਦੇ ਹੋ ਕਿ We cannot afford it.
ਏਨਾ ਕਹਿਣ ਤੋਂ ਬਾਦ ਬੱਚੇ ਦੇ ਮਾਈਂਡ ਨੇ ਸਵੀਕਾਰ ਕਰ ਲਿਆ ਕਿ ਅਸੀਂ ਇਸ ਨੂੰ ਖਰੀਦਣ ਦੇ ਯੋਗ ਨਹੀਂ ਅਤੇ ਤੁਸੀਂ ਵੀ ਇਸ ਚੀਜ਼ ਤੇ ਕੰਮ ਕਰਨਾ ਬੰਦ ਕਰ ਦਿੱਤਾ l ਇਸ ਤਰਾਂ We cannot afford it ਤੁਹਾਡੀ ਅਤੇ ਬੱਚੇ ਦੀ ਜ਼ਿੰਦਗੀ ਦੀ ਸਚਾਈ ਬਣ ਜਾਵੇਗਾ l
ਹੁਣ ਇਸੇ ਉਦਾਹਰਣ ਦੇ ਸ਼ਬਦ ਉਲਟਾ ਕੇ ਦੇਖਦੇ ਹਾਂ l ਬੱਚਾ ਬਹੁਤ ਮਹਿੰਗੀ ਚੀਜ਼ ਮੰਗ ਰਿਹਾ ਹੈ l ਬਾਪ ਆਖਦਾ ਹੈ ਕਿ ਅਸੀਂ ਇਹ ਕਿਵੇਂ ਖਰੀਦ ਸਕਦੇ ਹਾਂ? ਜਾਂ ਅੰਗਰੇਜ਼ੀ ਵਿੱਚ ਕਹਿੰਦਾ ਹੈ ਕਿ How can we afford it? ਏਨਾ ਕਹਿਣ ਨਾਲ ਹੀ ਬੱਚਾ ਸੋਚੇਗਾ ਕਿ ਅਸੀਂ ਕਿਵੇਂ Afford ਕਰ ਸਕਦੇ ਹਾਂ ਅਤੇ ਤੁਸੀਂ ਖੁਦ ਵੀ ਸੋਚੋਗੇ ਕਿ ਬੱਚੇ ਦੀ ਮੰਗੀ ਚੀਜ਼ ਕਿਵੇਂ Afford ਕਰ ਸਕਦੇ ਹਾਂ? ਭਾਵ ਬੱਚੇ ਦਾ ਅਤੇ ਤੁਹਾਡਾ ਮਾਈਂਡ ਇਸ ਦਾ ਜਵਾਬ ਲੱਭੇਗਾ ਜਿਸ ਨਾਲ ਰਸਤਾ ਮਿਲਣ ਦੀ ਸੰਭਾਵਨਾ ਬਣ ਜਾਂਦੀ ਹੈ l
ਇਸੇ ਤਰਾਂ ਆਪਣੀ ਕਿਤਾਬ Homeless to Multi-Millionaire ਵਿੱਚ ਇੱਕ ਵੱਖਰੀ ਸੋਚ ਨਾਲ ਵੱਖਰੇ ਨਤੀਜੇ ਕੱਢ ਕੇ ਬਿਆਨ ਕੀਤੇ ਹਨ ਜੋ ਮੇਰੇ ਤਜ਼ਰਬਿਆਂ ਤੇ ਅਧਾਰਤ ਹਨ l ਤੁਸੀਂ ਵੀ ਇਹ ਕਿਤਾਬ ਪੜ੍ਹ ਕੇ ਲਾਭ ਉਠਾ ਸਕਦੇ ਹੋ l ਆਪਣੇ ਨਾਂਹ ਪੱਖੀ ਵਰਤਾਰੇ ਨੂੰ ਹਾਂ ਪੱਖੀ ਕਰ ਸਕਦੇ ਹੋ l ਜੋ ਕੁੱਝ ਤੁਸੀਂ ਕਰਨਯੋਗ ਨਹੀਂ ਉਹ ਕਰਨਯੋਗ ਬਣ ਸਕਦੇ ਹੋ l ਕਿਤਾਬ ਦਾ ਮੁੱਖ ਅਧਾਰ ਆਰਥਿਕ ਦੀ ਮਜ਼ਬੂਤੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj