HOME ਚੈੱਕ ਗਣਰਾਜ ਨੂੰ ਹਰਾ ਕੇ ਕੈਨੇਡਾ ਦੀ ਅੰਡਰ-18 ਮਹਿਲਾ ਹਾਕੀ ਟੀਮ ਫਾਈਨਲ...

ਚੈੱਕ ਗਣਰਾਜ ਨੂੰ ਹਰਾ ਕੇ ਕੈਨੇਡਾ ਦੀ ਅੰਡਰ-18 ਮਹਿਲਾ ਹਾਕੀ ਟੀਮ ਫਾਈਨਲ ਵਿੱਚ ਪੁੱਜੀ

1
ਫੋਟੋ ਕੈਪਸ਼ਨ: ਕੈਨੇਡਾ ਦੀ ਅੰਡਰ-18 ਮਹਿਲਾ ਹਾਕੀ ਟੀਮ ਦਾ ਚਿੰਨ੍ਹ।

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ) – ਕੈਨੇਡਾ ਦੀ ਅੰਡਰ-18 ਮਹਿਲਾ ਹਾਕੀ ਟੀਮ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਚੈਕ ਗਣਰਾਜ ਨੂੰ 8–1 ਨਾਲ ਕਰਾਰੀ ਹਾਰ ਦੇ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਇਹ ਮੈਚ ਕਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਦੇ ਸਿਡਨੀ ਸ਼ਹਿਰ ਵਿੱਚ ਖੇਡਿਆ ਗਿਆ, ਜਿੱਥੇ ਕੈਨੇਡੀਅਨ ਟੀਮ ਨੇ ਪਹਿਲੇ ਪੰਜ ਮਿੰਟਾਂ ਦੇ ਅੰਦਰ ਹੀ ਮੈਚ ਦਾ ਰੁਖ ਆਪਣੀ ਪੱਖ ਵਿੱਚ ਕਰ ਲਿਆ। ਕੈਨੇਡਾ ਨੇ ਮੈਚ ਦੇ ਪਹਿਲੇ 5 ਮਿੰਟ 12 ਸਕਿੰਟਾਂ ਵਿੱਚ ਹੀ ਤਿੰਨ ਗੋਲ ਦਾਗ ਕੇ ਵਿਰੋਧੀ ਟੀਮ ਨੂੰ ਪਿੱਛੇ ਧੱਕ ਦਿੱਤਾ। ਤੇਜ਼ ਰਫ਼ਤਾਰ ਹਮਲਿਆਂ, ਸਟੀਕ ਪਾਸਾਂ ਅਤੇ ਮਜ਼ਬੂਤ ਰੱਖਿਆ ਦੇ ਨਾਲ ਕੈਨੇਡਾ ਨੇ ਮੈਚ ਦੌਰਾਨ ਪੂਰੀ ਬੜਤ ਬਣਾਈ ਰੱਖੀ। ਪਹਿਲੇ ਪੀਰੀਅਡ ਵਿੱਚ ਬਣੀ ਬੜ੍ਹਤ ਨੇ ਚੈਕ ਗਣਰਾਜ ਨੂੰ ਮੁੜ ਸੰਭਲਣ ਦਾ ਮੌਕਾ ਹੀ ਨਾ ਦਿੱਤਾ। ਦੂਜੇ ਅਤੇ ਤੀਜੇ ਪੀਰੀਅਡ ਵਿੱਚ ਵੀ ਕੈਨੇਡਾ ਦੀਆਂ ਖਿਡਾਰਨਾਂ ਨੇ ਲਗਾਤਾਰ ਦਬਾਅ ਬਣਾਇਆ ਰੱਖਿਆ। ਹਮਲਾਵਰ ਖੇਡ ਦੇ ਨਾਲ-ਨਾਲ ਟੀਮ ਦੀ ਰੱਖਿਆ ਲਾਈਨ ਅਤੇ ਗੋਲਕੀਪਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਕਾਰਨ ਚੈਕ ਗਣਰਾਜ ਸਿਰਫ਼ ਇੱਕ ਹੀ ਗੋਲ ਕਰਨ ਵਿੱਚ ਕਾਮਯਾਬ ਹੋ ਸਕਿਆ। ਹੁਣ ਕੈਨੇਡਾ ਦੀ ਟੀਮ ਵਿਸ਼ਵ ਖਿਤਾਬ ਦੀ ਰੱਖਿਆ ਲਈ ਫਾਈਨਲ ਵਿੱਚ ਅਮਰੀਕਾ ਦਾ ਸਾਹਮਣਾ ਕਰੇਗੀ। ਹਾਕੀ ਪ੍ਰੇਮੀਆਂ ਦੀਆਂ ਨਜ਼ਰਾਂ ਇਸ ਮਹਾਂ ਮੁਕਾਬਲੇ ‘ਤੇ ਟਿਕੀਆਂ ਹੋਈਆਂ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਉੱਘੇ ਕਾਰੋਬਾਰੀ ਅਰਵਿੰਦਰ ਖੋਸਾ ਨੂੰ ਸਮਰਪਿਤ ‘ਕੈਨੇਡਾ ਟੈਬਲੋਇਡ’ ਮੈਗਜੀਨ ਦਾ 48ਵਾ ਅੰਕ ਜਾਰੀ ਕਈ ਉੱਘੀਆਂ ਹਸਤੀਆਂ ਨੇ ਕੀਤੀ ਸ਼ਿਰਕਤ
Next articleਬਲੂਬੈਰੀ ਰਿਵਰ ਫ਼ਰਸਟ ਨੇਸ਼ਨ ਵਿੱਚ ਸਕੂਲ ਦੀ ਇਮਾਰਤ ਅੱਗ ਨਾਲ ਤਬਾਹ