HOME ਉੱਘੇ ਕਾਰੋਬਾਰੀ ਅਰਵਿੰਦਰ ਖੋਸਾ ਨੂੰ ਸਮਰਪਿਤ ‘ਕੈਨੇਡਾ ਟੈਬਲੋਇਡ’ ਮੈਗਜੀਨ ਦਾ 48ਵਾ ਅੰਕ...

ਉੱਘੇ ਕਾਰੋਬਾਰੀ ਅਰਵਿੰਦਰ ਖੋਸਾ ਨੂੰ ਸਮਰਪਿਤ ‘ਕੈਨੇਡਾ ਟੈਬਲੋਇਡ’ ਮੈਗਜੀਨ ਦਾ 48ਵਾ ਅੰਕ ਜਾਰੀ ਕਈ ਉੱਘੀਆਂ ਹਸਤੀਆਂ ਨੇ ਕੀਤੀ ਸ਼ਿਰਕਤ

2

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ )– ਸਮਾਜ ਭਲਾਈ ਦੇ ਵੱਖ-ਵੱਖ ਕਾਰਜਾਂ ਲਈ ਯਤਨਸ਼ੀਲ ‘ਚੜਦੀ ਕਲਾ ਬ੍ਰਦਰਹੁਡਜ ਵੈਲਫੇਅਰ ਐਸੋਸੀਏਸ਼ਨ’ ਦੇ ਡਾਇਰੈਕਟਰ ਅਤੇ ਪਿਛਲੇ 12 ਸਾਲਾਂ ਤੋਂ ਸਫਲਤਾ ਸਹਿਤ ਪ੍ਰਕਾਸਿਤ ਹੋ ਰਹੇ। ਪ੍ਰਸਿੱਧ ਤ੍ਰੈਮਾਸਕ ਮੈਗਜੀਨ ‘ਕੈਨੇਡਾ ਟੋਇਬਲੈਡ’ ਦੇ ਸੰਪਾਦਕ ਜਸਵਿੰਦਰ ਸਿੰਘ ਦਿਲਾਵਰੀ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਸਰੀ ਦੀ 128 ਸਟਰੀਟ ਤੇ ਸਥਿਤ ਸ਼ਾਹੀ ਕੈਂਟਰਿਗ ਨੂੰ ਦੇ ਹਾਲ ਵਿੱਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਉੱਘੇ ਕਾਰੋਬਾਰੀ ਅਤੇ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਖੋਸਾ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਸਦਕਾ ਉਹਨਾਂ ਨੂੰ ਸਮਰਪਿਤ ‘ਕੈਨੇਡਾ ਟੋਇਬਲੇਟ’ ਮੈਗਜੀਨ ਦਾ 48ਵਾਂ ਅੰਕ ਜਾਰੀ ਕੀਤਾ ਗਿਆ।ਇਸ ਮੌਕੇ ਤੇ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਵੱਖ ਵੱਖ ਸਿਆਸੀ,ਧਾਰਮਿਕ ਅਤੇ ਸਮਾਜਿਕ ਹਸਤੀਆਂ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰ ਕੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਦੇ ਬੋਲਦਿਆਂ ਸਰੀ -ਨਿਊਟਨ ਤੋਂ ਪੰਜਾਬੀ ਸਾਂਸਦ ਸੁਖ ਧਾਲੀਵਾਲ ਨੇ ਜਸਵਿੰਦਰ ਸਿੰਘ ਦਿਲਾਵਰੀ ਵੱਲੋਂ ਵਿਢੇ ਅਜਿਹੇ ਕਾਰਜਾਂ ਦਾ ਸ਼ਲਾਘਾ ਕਰਦਿਆਂ ਸਮੂਹ ਭਾਈਚਾਰੇ ਨੂੰ ਉਹਨਾਂ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸ਼ਾਮਿਲ ਸ਼ਖਸ਼ੀਅਤਾਂ ਚ ਅਰਨੀ ਕਲਾਸਨ, ਗੁਰਬਖਸ਼ ਸੈਣੀ, ਬਰਾਇਨ ਟੈਪਰ, ਹਰਮਨ ਭੰਗੂ, ਸਟੀਵ ਕੂਨਰ, ਲਿੰਡਾ ਐਨਸ, ਮਾਈਕਲ ਬੈਂਸ, ਮਨਦੀਪ ਨਾਗਰਾ, ਬਿਲਾਲ ਚੀਮਾ, ਮਾਈਕਲ ਸਟਾਰਚੁੱਕ, ਡਗ ਮਕਲਮ, ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ, ਸੀਜੇ ਸਿੱਧੂ, ਸੁਖਵਿੰਦਰ ਸਿੰਘ ਬਿੱਲਾ ਸੰਧੂ, ਗੈਰੀ ਥਿੰਦ,ਹਰਪ੍ਰੀਤ ਮਾਨਕਟਾਲਾ, ਡਿੰਪੀ ਵਾਲੀਆ, ਗੌਰਵ ਵਾਲੀਆ ਅੰਮ੍ਰਿਤਪਾਲ ਢੋਟ,ਗਗਨ ਨਾਹਨ, ਕੁਲਦੀਪ ਸਿੰਘ,ਹਰਪ੍ਰੀਤ ਸਿੰਘ ਹੈਰੀ, ਅਤੇ ਸਪਨੀਤ ਕੌਰ ਦੇ ਨਾਮ ਜਿਕਰਯੋਗ ਹਨ। ਅਖੀਰ ਚ ਸਾਰਿਆਂ ਨੇ ਸਮੂਹਿਕ ਤੌਰ ਤੇ ਗਰਮ ਗਰਮ ਚਾਹ ਪਕੌੜਿਆਂ ਦਾ ਆਨੰਦ ਵੀ ਮਾਣਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleIndia’s 41-Run Loss to New Zealand: A Question of Discipline and Leadership
Next articleਚੈੱਕ ਗਣਰਾਜ ਨੂੰ ਹਰਾ ਕੇ ਕੈਨੇਡਾ ਦੀ ਅੰਡਰ-18 ਮਹਿਲਾ ਹਾਕੀ ਟੀਮ ਫਾਈਨਲ ਵਿੱਚ ਪੁੱਜੀ