HOME ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ

ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ

1
ਮਨਿੰਦਰ ਕੌਰ ਬੇਦੀ
 ਮਨਿੰਦਰ ਕੌਰ ਬੇਦੀ
   (ਸਮਾਜ ਵੀਕਲੀ)   ਕੜਾਕੇ ਦੀ ਠੰਡ ‘ਚ ਰਾਤ ਦੇ ਦਸ ਕੁ ਵਜੇ ਦੇ ਕਰੀਬ ਘਰ ਦੇ ਕੰਮਾਂ ਨੂੰ ਨਿਪਟਾ ਪਤਨੀ ਰਜ਼ਾਈ ‘ਚ ਬੈਠੇ ਮੋਬਾਈਲ ਵਰਤ ਰਹੇ ਪਤੀ ਦੇ ਕੋਲ ਰਜ਼ਾਈ ‘ਚ ਆ ਬੈਠੀ ਤੇ ਪਤੀ ਦੇ ਗਲ ਬਾਹਾਂ ਪਾ ਆਖਣ ਲੱਗੀ ‘ਇੱਕ ਗੱਲ ਪੁੱਛਾਂ’ ,ਪਤੀ ਨੇ ਸਰਸਰੀ ਜਹੇ ਹੁੰਗਾਰਾ ਭਰਦੇ ਆਖਿਆ ਹਾਂ ਪੁੱਛ ਤਾਂ ਪਤਨੀ ਬੋਲੀ ‘ਤੁਸੀਂ ਮੈਨੂੰ ਕਿੰਨਾ ਕੁ ਪਿਆਰ ਕਰਦੇ ਹੋ’ ਪਤੀ ਨੇ ਮੋਬਾਇਲ ਬੰਦ ਕਰ ਬੈੱਡ ਦੀ ਸਾਈਡ ਟੇਬਲ ‘ਤੇ ਰੱਖਦੇ ਹੋਏ ਆਖਿਆ ਫ਼ਿਰ ਸ਼ੁਰੂ ਹੋ ਗਈ ਤੇਰੀ ਭਕਾਈ,ਪਤਨੀ ਨੇ ਹੱਸਦੇ ਹੋਏ ਫ਼ਿਰ ਪੁੱਛਿਆ ‘ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ’ ਪਤੀ ਨੇ ਆਖਿਆ ਤੈਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਹਾਂ, ਪਤਨੀ ਨੇ ਆਖਿਆ ‘ਹਾਂ ਪਤਾ ਹੈ ਪਰ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੀ ਹਾਂ’, ਪਤੀ ਵੱਲੋਂ ਜਵਾਬ ਨਾ ਮਿਲਣ ‘ਤੇ ਪਤਨੀ ਫ਼ਿਰ ਬੋਲੀ ਦੱਸੋ ਵੀ ‘ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ’ ਪਤੀ ਨੇ ਹੱਸਦੇ ਹੋਏ ਆਖਿਆ ‘ਮੈਂ ਤੈਨੂੰ ਪਿਆਰ ਨਹੀਂ ਕਰਦਾ’ ਫ਼ਿਰ ਪਤਨੀ ਹੱਸਦੇ ਹੋਏ ਆਖਣ ਲੱਗੀ ‘ਮੈਨੂੰ ਪਤਾ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ’ ਫ਼ਿਰ ਪਤੀ ਨੇ ਪੁੱਛਿਆ ‘ਚੰਗਾ ਚਲ ਅੱਜ ਤੂੰ ਦੱਸ ਤੂੰ ਮੈਨੂੰ ਕਿੰਨਾ ਪਿਆਰਾ ਕਰਦੀ ਹੈਂ’ ਪਤਨੀ ਨੇ ਸ਼ਾਂਤ ਚਿੱਤ ਹੋ ਕੇ ਆਖਿਆ ‘ਮੇਰਾ ਪਿਆਰ ਸ਼ਬਦਾਂ ‘ਚ ਬਿਆਨ ਨਹੀਂ ਹੋ ਸਕਦਾ’ ਹਾਂ ਜੇ ਕਦੇ ਤੁਹਾਨੂੰ ਮੇਰਾ ਪਿਆਰ ਅਜਮਾਉਣ ਦੀ ਲੋੜ ਮਹਿਸੂਸ ਹੋਈ ਤਾਂ ਅਜਮਾ ਕੇ ਵੇਖ ਲਿਉ, ਪਤਨੀ ਦੀ ਗੱਲ ਸੁਣ ਪਤੀ ਵੀ ਸ਼ਾਂਤ ਜਿਹਾ ਹੋ ਗਿਆ ਉਸਨੇ ਪਤਨੀ ਦਾ ਹੱਥ ਘੁੱਟ ਕੇ ਆਪਣੇ ਹੱਥਾਂ ‘ਚ ਫੜ ਲਿਆ ਤੇ ਦੋਵੇਂ ਜਣੇ ਆਪਣੇ ਆਪਣੇ ਦਿਮਾਗਾਂ ਵਿੱਚ ਇੱਕ ਦੂਜੇ ਤੇ ਜਵਾਬ ਨੂੰ ਵਿਚਾਰਦੇ ਹੋਏ ਨੀਂਦ ਦੇ ਆਗੋਸ਼ ‘ਚ ਚਲੇ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਹਸਪਤਾਲਾਂ ਦੀ ਬਦਇੰਤਜ਼ਾਮੀ ਤੇ ਪਰਦੇ ਪਿੱਛੇ ਲੁਕੇ ਸ਼ੈਤਾਨ
Next articleਮੋਹ ਦੇ ਰਿਸ਼ਤੇ