ਘੋੜੇ ਘੋੜੀਆਂ ਦੀਆਂ ਦੌੜਾਂ ਤੇ ਪਹਿਲੇ ਖੇਡ ਮੇਲੇ ਵਿੱਚ ਪਿੰਡ ਮਸਾਣੀ ਵਿਖੇ ਲੱਗੀਆ ਭਾਰੀ ਰੌਣਕਾਂ: ਬੂਟਾ ਸਿੰਘ ਸਹੋਤਾ

ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)– ਮੀਰੀ ਮੀਰੀ ਹੌਰਸ ਕਲੱਬ ਦੋਆਬਾ ਵੱਲੋਂ ਘੋੜੇ ਘੋੜੀਆਂ ਦੀਆਂ ਦੌੜਾਂ ਦਾ ਪਹਿਲਾ ਖੇਡ ਮੇਲਾ ਐਨ.ਆਰ.ਆਈ.ਵੀਰ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਪਿੰਡ ਮਸਾਣੀ (ਜਲੰਧਰ) ਵਿਖੇ ਕਰਵਾਇਆ ਗਿਆ। ਇਸ ਮੇਲੇ ਦਾ ਉਦਘਾਟਨ ਬਾਬਾ ਮਨਜੀਤ ਸਾਬਰੀ ਜੀ ਚੇਅਰਮੈਨ ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ (ਪੰਜਾਬ) ਅਤੇ ਬਾਬਾ ਨੰਦ ਸਿੰਘ ਜੀ ਨੇ ਸਾਂਝੇ ਤੌਰ ਤੇ ਕੀਤਾ। ਸਭ ਤੋਂ ਪਹਿਲਾਂ ਰੇਵੀਆ ਚਾਲ ਦੇ ਮੁਕਾਬਲੇ ਕਰਵਾਏ ਗਏ। ਰੇਵੀਆ ਚਾਲ ਵਿਚ ਲਗਭਗ 35 ਘੋੜ-ਸਵਾਰਾਂ ਨੇ ਭਾਗ ਲਿਆ। ਰੇਵੀਆ ਚਾਲ ਵਿਚੋਂ ਪਹਿਲਾਂ ਨੰਬਰ ਸੁਰਜੀਤ ਸਿੰਘ ਸਰਪੰਚ ਲੱਲੀਆਂ ਦਾ ਬਾਦਲ ਘੋੜਾ, ਦੂਸਰਾ ਨੰਬਰ ਸਨੀ ਸਲਾਰ (ਮਲੇਰਕੋਟਲਾ ) ਤੀਸਰਾ ਨੰਬਰ ਮਨੂੰ ਸੇਖੋਂ ਜਿਲਾ ਮੁਹਾਲੀ ਨੇ ਹਾਸਲ ਕੀਤਾ।ਇਸੇ ਤਰ੍ਹਾਂ ਸਰਪੱਟੇ ਦੋੜ ਵਿੱਚ ਪਹਿਲਾ ਨੰਬਰ ਹੈਪੀ ਦਬਰੁਜੀ ਦੂਸਰਾ ਨੰਬਰ ਅਵਤਾਰ ਫਿਲੌਰ ਤੇ ਤੀਸਰਾ ਨੰਬਰ ਸੁਨੀਲ ਰਾਜਸਥਾਨ ਨੇ ਪ੍ਰਾਪਤ ਕੀਤਾ।

ਪ੍ਰੈਸ ਨੂੰ ਜਾਣਕਾਰੀ ਦਿੰਦਿਆ ਬੂਟਾ ਸਿੰਘ (ਚੱਕ ਸਾਹਬੂ) ਨੇ ਦੱਸਿਆ ਹੈ ਕਿ ਇਸ ਮੇਲੇ ਵਿਚ ਮੀਰੀ ਪੀਰੀ ਹੌਰਸ ਕਲੱਬ ਦੋਆਬਾ ਦੇ ਮੈਂਬਰਾਂ ਵੱਲੋਂ ਜੇਤੂ ਘੋੜ ਸਵਾਰਾਂ ਨੂੰ ਨਗਦ ਰਾਸ਼ੀ ਤੇ ਵੱਡੇ ਕੱਪਾਂ ਨਾਲ ਸਨਮਾਨਿਤ ਕੀਤਾ ਗਿਆ। ਘੋੜੇ ਘੋੜੀਆਂ ਦੇ ਇਸ ਮੇਲੇ ਵਿਚ ਬਹੁਤ ਦੂਰੋਂ ਦੂਰੋਂ ਘੋੜ ਸਵਾਰਾਂ ਤੇ ਦਰਸ਼ਕਾਂ ਨੇ ਸ਼ਿਰਕਤ ਕੀਤੀ। ਇਸ ਖੂਬਸੂਰਤ ਮੁਬਾਰਕ ਮੌਕੇ ਤੇ ਸੁੱਖਾ ਸੁਸਾਂ,ਕਰਨ ਨੂਰਪੁਰ ਚੱਠਾ,ਹੈਪੀ ਜੱਝ ਦਬੁਰਜੀ, ਹਰਮਨ ਸਹੋਤਾ ਬੜਾ ਪਿੰਡ, ਹਿਰਦੇਜੀਤ ਸਿੰਘ ਲੰਗੇਰੀ,ਬਲਕਾਰ ਸਿੰਘ ਢੀਡਸਾਂ, ਗੁਰਪਾਲ ਸਿੰਘ ਅੱਪਰਾ,ਸੁਰਜੀਤ ਸਿੰਘ ਸਰਪੰਚ ਲੱਲੀਆਂ,ਲਾਡੀ, ਨਿਰਮਲ ਸਿੰਘ ਰਾਜਪੁਰਾ,ਚੰਨਾ ਢਿੱਲੋਂ ਸਾਬਰੀ ਸਟੱਡ ਫਾਰਮ ਲਿੱਦੜ, ਮਨਜੋਤ ਢੀਡਸਾ, ਦਲਜੀਤ ਲਿੱਦੜ, ਸੁਖਜਿੰਦਰ ਔਜਲਾ,ਸ਼ੇਰਾ ਰਹਿਪਾ, ਬਿੰਦਾ ਮਸਾਣੀ ਆਦਿ ਹਾਜ਼ਰ ਸਨ। ਇਸ ਖੇਡ ਮੇਲੇ ਵਿਚ ਪਤਵੰਤੇ ਸੱਜਣਾਂ ਤੇ ਸਹਿਯੋਗੀ ਸੱਜਣਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਐਂਕਰ ਵਿੱਕੀ ਗੁਜਰਾਂਵਾਲਾ ਤੇ ਕਰਮਦੀਨ ਚੱਕ ਸਾਹਬੂ ਨੇ ਮੇਲੇ ਵਿਚ ਆਏ ਹੋਏ ਘੋੜ ਸਵਾਰਾਂ ਤੇ ਦਰਸ਼ਕਾਂ ਦਾ ਬਾਖੂਬੀ ਢੰਗ ਨਾਲ ਧੰਨਵਾਦ ਕੀਤਾ। ਸੰਗਤਾਂ ਲਈ ਗੁਰੂ ਦੇ ਲੰਗਰ ਅਟੁੱਟ ਚਲਾਏ ਗਏ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਸਮੇਸ਼ ਕੀਰਤਨੀ ਜਥਾ ਦੁਬਈ ਤੋਂ ਵਾਪਸ ਪੰਜਾਬ ਪਰਤਿਆ
Next articleਚੱਕ ਸਾਹਬੂ ਵਿਖੇ ਗੁਰੂਦੁਆਰਾ ਨਾਨਕਸਰ ਬੂੰਗਾ ਤੇ ਗੁਰੂਦੁਆਰਾ ਬਾਬਾ ਬੀਰ ਸਿੰਘ ਤੇ ਧੀਰ ਸਿੰਘ ਦੇ ਸੰਬੰਧ ਵਿੱਚ ਸਮਾਗਮ ਆਯੋਜਿਤ