ਕੁੰਡਲੀਆ ਕਬਿੱਤ ਛੰਦ

ਕੁਲਵੰਤ ਸੈਦੋਕੇ

(ਸਮਾਜ ਵੀਕਲੀ)

ਭਾਵਣਾ ਜੇ ਦਿਲ ਵਿੱਚ,
ਅੰਬਰਾਂ ਨੂੰ ਛੂਹਣ ਦੀ ਏ,
ਚੀਨੇ ਕਬੂਤਰ ਜਿਉਂ,
ਉੱਚਾ ਉੱਡ ਜਾਵਣਾ।

ਜਾਵਣਾ ਜੇ ਦੂਰ ਨੇੜੇ,
ਸਾਇਕਲ ਚਲਾ ਕੇ ਜਾਓ,
ਸਿਹਤ ਰਹੇ ਫਿੱਟ ਰੋਗ,
ਨੇੜੇ ਨਹੀਂ ਆਵਣਾ।

ਆਵਣਾ ਅਨੰਦ ਫਿਰ,
ਜ਼ਿੰਦਗੀ ਜਿਉਣ ਦਾ ਜੀ,
ਤੰਦਰੁਸਤੀ ਨੇ ਫਿਰ,
ਘਰ ਫੇਰਾ ਪਾਵਣਾ।

ਪਾਵਣਾ ਜੇ ਮਿੱਠਾ ਫਲ਼,
ਮਿਹਣਤ ਕਰੀ ਚੱਲ,
ਸ਼ਾਂਤ ਚਿੱਤ ਰਹਿ ਸਦਾ,
ਪੂਰੀ ਹੋਜੂ ਭਾਵਣਾ।

 

*ਕੁਲਵੰਤ ਸੈਦੋਕੇ
ਪਟਿਆਲਾ,
ਮੋ: 7889172043

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਾਂ ਉਭੱਰ ਰਿਹਾ ਗਾਇਕ-ਦਿਲਜੀਤ ਚਹਿਲ
Next articleKerala, Moplah Rebellion and Communalisation