HOME ਨਕੋਦਰ ਖੰਡ ਮਿਲ ਵਿੱਚ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਬੈਨਰ ਹੇਠ ਲਗਾਏ...

ਨਕੋਦਰ ਖੰਡ ਮਿਲ ਵਿੱਚ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਬੈਨਰ ਹੇਠ ਲਗਾਏ ਖੂਨਦਾਨ ਕੈਂਪ ‘ਚ 52 ਯੂਨਿਟ ਖੂਨ ਇਕੱਠਾ ਹੋਇਆ – ਜਨਰਲ ਮੈਨੇਜਰ ਤੂਰ

4

ਨਕੋਦਰ   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)-ਨਕੋਦਰ ਸਹਿਕਾਰੀ ਖੰਡ ਮਿਲ ਦੇ ਜਨਰਲ ਮੈਨੇਜਰ ਅਤੇ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਸ. ਸੁਖਵਿੰਦਰ ਸਿੰਘ ਤੂਰ ਦੀ ਅਗਵਾਈ ਹੇਠ ਨਕੋਦਰ ਸਹਿਕਾਰੀ ਖੰਡ ਮਿੱਲ ਵਿੱਚ ਦੋਆਬਾ ਹਸਪਤਾਲ ਬਲੱਡ ਸੈਂਟਰ ਨਕੋਦਰ ਚੌਂਕ ਜਲੰਧਰ ਦੇ ਸਹਿਯੋਗ ਨਾਲ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਬੈਨਰ ਹੇਠ ਤੀਸਰਾ ਖੂਨਦਾਨ ਕੈਂਪ ਲਗਾਇਆ ਗਿਆ। ਉਹਨਾਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ 52 ਯੂਨਿਟ ਖੂਨ ਇਕੱਠੇ ਹੋਏ । ਉਹਨਾਂ ਸਾਰੇ ਸਮਾਜ ਸੇਵੀ ਖੂਨਦਾਨੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਕਿਸੇ ਵੀ ਬੁੱਝ ਰਹੀ ਜਿੰਦਗੀ ਨੂੰ ਬਚਾਉਣ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਇਸ ਕੈਂਪ ਵਿੱਚ ਮਿੱਲ ਦੇ ਕਰਮਚਾਰੀਆਂ, ਅਧਿਕਾਰੀਆਂ,ਇਲਾਕਾ ਨਿਵਾਸੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ। ਸ. ਸੁਖਵਿੰਦਰ ਸਿੰਘ ਤੂਰ ਜਨਰਲ ਮੈਨੇਜਰ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਐਮਰਜੈਂਸੀ ਵਿੱਚ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਾਥੀਆਂ ਨਾਲ ਸੰਪਰਕ ਕਰ ਸਕਦੇ ਹਨ । ਇਸ ਮੌਕੇ ਮਿਸ ਮਮਤਾ ਰਾਣੀ, ਸ਼੍ਰੀਮਤੀ ਰਣਜੀਤ ਕੌਰ, ਸ. ਕੇਸਰ ਸਿੰਘ, ਸ. ਸਤਨਾਮ ਸਿੰਘ, ਸ. ਜਗਜੀਤ ਸਿੰਘ,ਸ. ਕੁਲਦੀਪ ਸਿੰਘ, ਪ੍ਰਦੀਪ ਕੁਮਾਰ,ਸ਼੍ਰੀ ਨਵੀਨ ਚੰਦਰ ਸ਼ਰਮਾ,ਸ. ਤਰਸੇਮ ਸਿੰਘ, ਸ. ਏਕਮਜੀਤ ਸਿੰਘ, ਸ. ਹਰਜਿੰਦਰ ਸਿੰਘ, ਸ਼੍ਰੀ ਰਾਜ ਕੁਮਾਰ, ਸ. ਜਸਵੰਤ ਸਿੰਘ, ਸ. ਮਨੋਹਰਬੀਰ ਸਿੰਘ ਅਤੇ ਬਹੁਤ ਸਾਰੇ ਖੂਨ ਦਾਨੀਆਂ ਨੇ ਖੂਨ ਦਾਨ ਕੀਤਾ। ਇਸ ਮੌਕੇ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਤੂਰ ਨਾਲ ਸ. ਹਰਮੀਤ ਸਿੰਘ ਚੀਫ਼ ਇੰਜੀਨੀਅਰ,ਸ਼੍ਰੀ ਗੁਰੂ ਦੱਤ ਸ਼ਰਮਾ ਚੀਫ਼ ਅਕਾਊਂਟ ਅਫ਼ਸਰ, ਸ. ਮਨਦੀਪ ਸਿੰਘ ਬਰਾੜ, ਸੀ.ਸੀ.ਡੀ.ਓ ,ਸ. ਗੁਰਿੰਦਰ ਸਿੰਘ ਨਾਗੀ ਚੀਫ਼ ਕੈਮਿਸਟ, ਸੁਪਰਡੈਂਟ ਸ਼੍ਰੀ ਦੇਸ ਰਾਜ, ਇੰਜੀਨੀਅਰ ਸ.ਸਰਬਜੀਤ ਸਿੰਘ, ਪਵਨਦੀਪ ਸਿੰਘ, ਕੈਮਿਸਟ ਉਮਾ ਸ਼ਰਣ, ਸਰਵੇਸ਼ ਕੁਮਾਰ,ਸ. ਗੁਰਨਾਮ ਸਿੰਘ ਮਹਿਸਮਪੁਰ, ਮਿਸਜ਼ ਡਾ. ਮਨਪ੍ਰੀਤ ਕੌਰ ਬੀ.ਟੀ.ਓ, ਸ. ਗੁਰਪ੍ਰੀਤ ਸਿੰਘ ਟੈਕਨਿਕਲ ਸੁਪਰਵਾਈਜ਼ਰ, ਸ਼੍ਰੀ ਵਿਕਾਸ, ਸ਼੍ਰੀ ਰੋਹਿਤ, ਸ਼੍ਰੀ ਕ੍ਰਿਸਟੋਫ਼ਰ ਅਤੇ ਹੋਰ ਬਹੁਤ ਸਾਰੇ ਮਿੱਲ ਕਰਮਚਾਰੀ, ਅਧਿਕਾਰੀ ਹਾਜਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਿਆਸੀ ਹਲਕਿਆਂ ‘ਚੋਂ ਵੱਡੀ ਖ਼ਬਰ: ਨਵਾਂਸ਼ਹਿਰ ਤੋਂ ਅਕਾਲੀ ਆਗੂ ਰਮਨਦੀਪ ਸਿੰਘ ਥਿਆੜਾ ਅਤੇ ਗੁਰਪ੍ਰੀਤ ਕੌਰ ਥਿਆੜਾ ਨੇ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਕੀਤੀ ਅਹਿਮ ਮੁਲਾਕਾਤ, 2027 ਦੀਆਂ ਚੋਣਾਂ ਲਈ ਰਣਨੀਤੀ ‘ਤੇ ਹੋਈ ਚਰਚਾ
Next articleਪਟਿਆਲਾ ਵਿਖੇ ਆਪਣੇ ਰੋਜ਼ਗਾਰ ਲਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਤੇ ਲਾਠੀਚਾਰਜ ਕਰਨਾ ਨਿੰਦਣਯੋਗ : ਆਜਾਦ