(ਸਮਾਜ ਵੀਕਲੀ)
ਜਦੋਂ ਇੱਕਦਮ ਹਨੇਰੀਆਂ ਆਉਦੀਆਂ ਨੇ
ਕਿੰਨੀ ਧੂੜ ਮਿੱਟੀ ਨਾਲ ਲੈ ਆਉਦੀਆਂ ਨੇ
ਆਸ ਦਾ ਪੱਲਾ ਨਾ ਕਦੇ ਵੀ ਛੱਡੋ ਦੋਸਤੋ
ਇਹ ਤਾਂ ਕੁਝ ਵਕਤ ਲਈ ਸਤਾਉੰਦੀਆਂ ਨੇ
ਅਚਾਨਕ ਜਿੰਦਗੀ’ ਚ ਤੁਫਾਨ ਆਉਦੇ ਨੇ
ਮਜਬੂਤ ਜੜਾਂ ਵਾਲੇ ਦਰਖੱਤ ਵੀ ਹਿੱਲ ਜਾਂਦੇ ਨੇ
ਇਹ ਨਾ ਅੱਗੇ ਚੱਲੇ ਨਾ ਕੋਈ ਪੇਸ ਦੋਸਤੋ
ਅੰਤ ਵੇਲੇ ਕੋਲੇ ਦੀ ਖਾਣ’ ਚ ਮਿਲ ਜਾਂਦੇ ਨੇ
ਥੋੜਾ ਮੀੰਹ ਹਮੇਸ਼ਾਂ ਚਿੱਕੜ ਪਾਉਂਦੇ ਨੇ
ਬਹੁਤਾ ਮੀਂਹ ਗੰਦਗੀ ਰੋੜ੍ਹ ਲੈ ਜਾਂਦੇ ਨੇ
ਸਾਫ ਮੌਸਮ ਦੀ ਉਡੀਕ ਕਰੋ ਦੋਸਤੋ
ਇਹ ਧੁੱਪਾ ਦੇ ਨਾਲ ਛਾਂਵਾਂ ਵੀ ਲਿਆਉਂਦੇ ਨੇ
ਜੋ ਆਸਾਂ ਦੇ ਦੀਵੇ ਜਗਾ ਕੇ ਰੱਖਦੇ ਨੇ
ਥੋੜੀ ਲੋਅ ਵਿੱਚੋਂ ਚਾਨਣ ਲੱਭ ਲਿਆਉਂਦੇ ਨੇ
ਨਿਰਾਸ਼ਾ ਕਦੇ ਉਨ੍ਹਾਂ ਦੇ ਦੇ ਪਾਸ ਨਾ ਦੋਸਤੋ
“ਬਲਜੀਤ” ਨੂੰ ਇਹੋ ਦੀਵੇ ਰਾਹ ਦਿਖਾਉੰਦੇ ਨੇ
ਬਲਜੀਤ ਘੋਲੀਆ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly