ਪਿੰਡ ਮੂਸਾ ਵਿਖੇ ਆਂਗਣਵਾੜੀ ਵਰਕਰ ਪਰਉਪਕਾਰ ਕੌਰ ਦਾ ਸਨਮਾਨ

ਕੈਪਸਨ : ਸ੍ਰੀ ਮਤੀ ਪਰਉਪਕਾਰ ਕੌਰ ਸਨਮਾਨ ਟਰਾਫੀ ਪ੍ਰਾਪਤ ਕਰਦੇ ਹੋਏ

(ਸਮਾਜ ਵੀਕਲੀ): ਅੱਜ ਪਿੰਡ ਮੂਸਾ ਵਿਖੇ ਵੇਦਾਂਤਾ ਗਰੁੱਪ ਵੱਲੋਂ ਪਿੰਡ ਵਿੱਚ ਚਲ ਰਹੇ ਆਂਗਣਵਾੜੀ ਸੈਂਟਰਾਂ ਦੀਆਂ ਆਂਗਣਵਾੜੀ ਵਰਕਰਾਂ ਵਿੱਚੋ ਸਭ ਤੋਂ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਸੈਂਟਰ ਨੰਬਰ: 108 ਦੇ ਆਂਗਣਵਾੜੀ ਵਰਕਰ ਸ਼੍ਰੀਮਤੀ ਪਰਉਪਕਾਰ ਕੌਰ ਨੂੰ ਆਂਗਣਵਾੜੀ ਦੇ ਰੋਜ਼ਾਨਾ ਕੰਮ, ਬੱਚਿਆਂ ਨੂੰ ਨਾਸ਼ਤਾ, ਪ੍ਰੀ ਪ੍ਰਾਇਮਰੀ ਐਜੂਕੇਸ਼ਨ, ਨਰਸਿੰਗ ਮਦਰ ਨੂੰ ਸੰਤੁਲਿਤ ਭੋਜਨ ਦੀ ਜਾਣਕਾਰੀ, ਸਬ ਸੈਂਟਰ ਤੇ ਗਰਭਵਤੀ ਔਰਤਾਂ ਤੇ ਬੱਚਿਆਂ ਦੇ ਟੀਕਾਕਰਨ ਵਿਚ ਸਹਿਯੋਗ ਅਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਆਦਿ ਕੰਮਾਂ ਵਿੱਚ ਵਧੀਆ ਕਾਰਗੁਜ਼ਾਰੀ ਲਈ ਇਨਾਮ ਵਜੋਂ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।

ਸ਼੍ਰੀਮਤੀ ਪਰਉਪਕਾਰ ਕੌਰ ਜੀ ਨੂੰ ਸਨਮਾਨਿਤ ਕਰਨ ਲਈ ਵੇਦਾਂਤਾ ਗਰੁੱਪ ਵਲੋਂ ਸ਼੍ਰੀ ਸੋਨੂੰ ਵਾਲੀਆ ਕਲਸਟਰ ਕੋਆਰਡੀਨੇਟਰ ਅਤੇ ਸ਼੍ਰੀਮਤੀ ਕਰਮਜੀਤ ਕੌਰ ਹੈਲਥ ਸੁਪਰਵਾਈਜ਼ਰ ਸਬ ਸੈਂਟਰ ਮੂਸਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸ਼੍ਰੀ ਮਤੀ ਪਰਉਪਕਾਰ ਕੌਰ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਕਿਊਮੁਨਿਟੀ ਹੈਲਥ ਅਫਸਰ ਸ਼੍ਰੀ ਮਤੀ ਖੁਸ਼ਦੀਪ ਕੌਰ, ਹੈਲਥ ਵਰਕਰ ਸ਼੍ਰੀ ਮਤੀ ਵਰਿੰਦਰ ਕੌਰ, ਸ੍ਰੀ ਹਰਦੀਪ ਸਿੰਘ, ਆਂਗਣਵਾੜੀ ਵਰਕਰ ਵੀਰਪਾਲ ਕੌਰ ਅਤੇ ਹੈਲਪਰ ਬਲਵਿੰਦਰ ਕੌਰ ਹਾਜ਼ਰ ਰਹੇ।

 

Previous articleਪੀ ਟੀ ਆਈ ਹਰਪ੍ਰੀਤਪਾਲ ਸਿੰਘ ਵਧੀਆ ਖੇਡ ਤੇ ਅਧਿਆਪਨ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ
Next article“ਆਮ ਆਦਮੀ ਦੀ ਹਾਣੀ ਨਹੀਂ ਸਿੱਖਿਆ ਪ੍ਰਣਾਲੀ”