ਵੱਖ ਵੱਖ ਥਾਵਾਂ ਤੇ ਰਣਜੀਤ ਸਿੰਘ ਖੋਜੇਵਾਲ ਨੂੰ ਕੀਤਾ ਸਨਮਾਨਿਤ

ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ’ਤੇ ਚਰਚਾ ਤੱਕ ਅਕਾਲੀ ਦਲ ਸੰਸਦ ਦੇ ਬਾਹਰ ਸਘੰਰਸ਼ ਕਰੇਗਾ- ਖੋਜੇਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪੁਰਾਣੀ ਚੁੰਗੀ ਸੁਲਤਾਨਪੁਰ ਰੋਡ ਮਾਰਕਿਟ ਵਿਖੇ ਰਣਜੀਤ ਸਿੰਘ ਖੋਜੇਵਾਲ ਦਾ ਮੈਂਬਰ ਪੀ ਏ ਸੀ ਸ਼੍ਰੋਮਣੀ ਅਕਾਲੀ ਦਲ ਬਣਨ ਤੇ ਸਨਮਾਨ ਕੀਤਾ ਗਿਆ । ਇਸ ਦੌਰਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਪਾਰਟੀ ਨੂੰ ਬੇਨਕਾਬ ਕੀਤਾ ਹੈ। ਉਹਨਾਂ ਕਿਹਾ ਕਿ ਪਾਰਟੀ ਸੰਸਦ ਦੇ ਬਾਹਰ ਕਿਸਾਨਾਂ ਦੀ ਹਮਾਇਤ ਦਾ ਡਰਾਮਾ ਕਿਉਂ ਕਰ ਰਹੀ ਹੈ । ਜਦਕਿ ਸਦਨ ਦੇ ਅੰਦਰ ਖੇਤੀ ਕਾਨੁੰਨਾਂ ਨੂੰ ਚੁੱਕਣ ਤੋਂ ਇਨਕਾਰੀ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਸੰਸਦ ਦੇ ਬਾਹਰ ਸਾਰੇ ਸੈਸ਼ਨ ਦੌਰਾਨ ਉਦੋਂ ਤੱਕ ਰੋਸ ਪ੍ਰਦਰਸ਼ਨ ਕਰਦਾ ਰਹੇਗਾ।

ਜਦੋਂ ਤੱਕ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ’ਤੇ ਚਰਚਾ ਨਹੀਂ ਕੀਤੀ ਜਾਂਦੀ।ਇਸ ਤੋਂ ਇਲਾਵਾ ਮਹਾਨ ਤਪੱਸਵੀ ਬਾਬਾ ਕਿਸ਼ਨਗਿਰੀ ਜੀ ਮਹਾਰਾਜ ਦੇ ਸਥਾਨ ਤੇ ਰਣਜੀਤ ਸਿੰਘ ਖੋਜੇਵਾਲ ਸਾ ਚੇਅਰਮੈਨ ਨੂੰ ਮੈਂਬਰ ਪੀ ਏ ਸੀ ਸ਼ਰੋਮਣੀ ਅਕਾਲੀ ਦਲ ਬਣਨ ਤੇ ਉੱਥੋਂ ਦੇ ਮੁੱਖ ਸੇਵਾਦਾਰ ਰਕੇਸ਼ ਅਗਰਵਾਲ ਬੱਲੀ ਬਾਬਾ ਜੀ ਅਤੇ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਸ ਖੋਜੇਵਾਲ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਭਗਤਾ ਦੇ ਨਾਮ ਤੇ ਵਸਦਾ ਹੈ।ਜਿਸਨੇ ਵੀ ਪਰਮਾਤਮਾ ਦਾ ਨਾਮ ਲਿਆ ਉਹ ਸਦਾ ਲਈ ਅਮਰ ਹੋ ਗਿਆ। ਅਤੇ ਲੋਕਾ ਦੀਆ ਦੁੱਖ ਤਕਲੀਫ਼ਾਂ ਦੂਰ ਕਰਕੇ ਮਨੁੱਖਤਾ ਦਾ ਭਲਾ ਕਰਦੇ ਹਨ।

ਇਸ ਮੌਕੇ ਤੇ ਰਾਜਿੰਦਰ ਸਿੰਘ ਧੰਜਲ ਸਾਬਕਾ ਕੌਂਸਲਰ, ਸੁੱਚਾ ਸਿੰਘ ਰਾਤਨਪਾਲ, ਕਿਰਪਾਲ ਸਿੰਘ ਜੋਸਨ, ਸਾਧੂ ਸਿੰਘ ਰਾਤਨਪਾਲ, ਹਰਪ੍ਰੀਤ ਸਿੰਘ ਰਾਤਨਪਾਲ, ਕੁਲਦੀਪ ਸਿੰਘ ਲਾਲੀ, ਹਰਭਜਨ ਸਿੰਘ ਮਰਵਾਹਾ, ਰਾਜਿੰਦਰ ਸਿੰਘ ਜੋਸਨ, ਜਸਵੰਤ ਸਿੰਘ ਪੱਪੂ,ਕਰਮਜੀਤ ਸਿੰਘ, ਰੋਹਿਤ ਅਰੋੜਾ, ਬਿੰਨੀ ਪੰਡਿਤ,ਜੋਗਾ ਸਿੰਘ ਸਿੱਧੂ, ਬਲਜੀਤ ਸਿੰਘ ਹੈੱਪੀ, ਸੁਖਵਿੰਦਰ ਸਿੰਘ ਲਾਡੀ, ਹਰਜਿੰਦਰ ਸਿੰਘ ਵੜੈਚ, ਪਰਮਿੰਦਰ ਸਿੰਘ ਨਿੰਦਰ, ਬਲਵੰਤ ਸਿੰਘ ਸ਼ਾਹ, ਹਰਮਨਪ੍ਰੀਤ ਸਿੰਘ, ਗੁਰਅਮ੍ਰਿਤ ਸਿੰਘ, ਪਰਮਿੰਦਰ ਸਿੰਘ ਬੋਬੀ ਵਾਲੀਆ, ਵਿਵੇਕ ਸਿੰਘ ਬੈਂਸ, ਜੋਬਨਜੀਤ ਸਿੰਘ ਜੌਹਲ, ਦੀਪਕ ਕੁਮਾਰ,ਹਰਬੀਰ ਸਿੰਘ ਪਵਨ ਕੁਮਾਰ ਰਾਜਿੰਦਰ ਸਿੰਘ ਧੰਜਲ ਸਾਬਕਾ ਕੋਸਲਰ ਹਰੀਸ਼ ਕੁਮਾਰ ਕੋਸਲਰ ਪਰਦੀਪ ਸਿੰਘ ਲਵੀ ਕੋਸਲਰ ਦਲਜੀਤ ਸਿੰਘ ਬਸਰਾ ਸਾ ਚੇਅਰਮੈਨ ਪਰਮਿੰਦਰ ਸਿੰਘ ਬੋਬੀ ਵਾਲੀਆ ਸੁਖਵੰਤ ਸਿੰਘ ਹੀਰਾ ਕਮਲਜੀਤ ਸਿੰਘ ਲਖੀ ਵਰੁਨ ਪਰਾਸ਼ਰ ਲਕੀ ਵਾਲੀਆ ਵਿਸ਼ਾਲ ਘਈ ਪਵਨ ਮਹਿਰਾ ਜੋਬਨਜੀਤ ਸਿੰਘ ਜੋਹਲ ਆਕਾਸ਼ਦੀਪ ਸਿੰਘ ਵਾਲੀਆ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleWe achieved something bigger than a medal: Women’s hockey team coach Marijne
Next articleM&M’s Q1FY22 standalone net profit rises to Rs 856 cr