HOME ਅਧਿਆਪਕ ਦਲ ਪੰਜਾਬ ਕਪੂਰਥਲਾ ਵੱਲੋਂ ਪਦਉੱਨਤ ਹੋਏ ਲੈਕਚਰਾਰਾਂ ਨੂੰ ਕੀਤਾ ਸਨਮਾਨਿਤ

ਅਧਿਆਪਕ ਦਲ ਪੰਜਾਬ ਕਪੂਰਥਲਾ ਵੱਲੋਂ ਪਦਉੱਨਤ ਹੋਏ ਲੈਕਚਰਾਰਾਂ ਨੂੰ ਕੀਤਾ ਸਨਮਾਨਿਤ

1

ਕਪੂਰਥਲਾ,  (ਸਮਾਜ ਵੀਕਲੀ)  ( ਵਿਸ਼ੇਸ਼ ਪ੍ਰਤੀਨਿਧ)– ਅਧਿਆਪਕ ਦਲ ਪੰਜਾਬ ਜਿਲਾ ਕਪੂਰਥਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਦੀ ਅਗਵਾਈ ਸੂਬਾ ਕਾਰਜਕਾਰੀ ਕਨਵੀਨਰ ਸਰਦਾਰ ਸਤਨਾਮ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਇਸ ਮੌਕੇ ਸੂਬਾ ਕਾਰਜਕਾਰੀ ਕਨਵੀਨਰ ਸਰਦਾਰ ਰਵਿੰਦਰਜੀਤ ਸਿੰਘ ਪੰਨੂੰ ,ਇੰਚਾਰਜ ਵਰਿੰਦਰ ਸਿੰਘ ਕੰਬੋਜ ਅਤੇ ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ ਕਪੂਰਥਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਪਿਛਲੇ ਸੈਸ਼ਨ ਦੌਰਾਨ ਮਾਸਟਰ ਕੇਡਰ ਤੋਂ ਲੈਕਚਰਾਰ ਪ੍ਰਮੋਟ ਹੋਏ ਅਧਿਆਪਕ ਵਰਿੰਦਰ ਸਿੰਘ ਕੰਬੋਜ ,ਕਰਮਜੀਤ ਸਿੰਘ, ਜਸਵਿੰਦਰ ਸਿੰਘ ਖੇੜਾ, ਮਨੋਹਰ ਸਿੰਘ ਤਲਵਾੜ ,ਸੁਰਿੰਦਰ ਵਿਸ਼ਿਸ਼ਟ , ਸਤਿੰਦਰ ਕੌਰ , ਅੰਮ੍ਰਿਤਪਾਲ ਕੌਰ,  ਰਾਜਪ੍ਰੀਤ ਕੌਰ , ਕੁਲਜੀਤ ਕੌਰ, ਰਾਜਵਿੰਦਰ ਕੌਰ, ਸ੍ਰੀ ਸੁਮੀਤ ਗੁਪਤਾ ਆਦਿ ਨੂੰ ਸਨਮਾਨ ਚਿੰਨ੍ਹ ਤੇ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸਨਮਾਨਿਤ ਲੈਕਚਰਾਰ ਸਾਹਿਬਾਨ ਵੱਲੋਂ ਜਥੇਬੰਦੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਪ੍ਰਮੋਟ ਹੋਏ ਲੈਕਚਰਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੱਤੀ। ਇਸ ਮੌਕੇ ਸ਼੍ਰੀ ਰਮੇਸ਼ ਕੁਮਾਰ ਭੇਟਾਂ, ਹਰਦੇਵ ਸਿੰਘ ਖਾਨੋਵਾਲ, ਸਰਦਾਰ ਸੁਖਜਿੰਦਰ ਸਿੰਘ ਢੋਲਣ,ਸ੍ਰੀ ਵਰਿੰਦਰ ਸ਼ਰਮਾ, ਹਰਕਮਲ ਸਿੰਘ, ਸੁਰਜਿੰਦਰ ਸਿੰਘ, ਅੰਮ੍ਰਿਤ ਪਾਲ ਸਿੰਘ, ਮਨਜੀਤ ਸਿੰਘ, ਸ਼ਮੀ ਕੁਮਾਰ ,ਰਜੀਵ ਸੋਨੀ ,ਸੰਤੋਖ ਸਿੰਘ, ਰਾਜਵਿੰਦਰ ਕੌਰ ,ਕੁਲਵਿੰਦਰ ਕੌਰ, ਅਨਰਾਧਾ ,ਅਸ਼ਵਨੀ ਭਾਟੀਆ, ਸਰਬਜੀਤ ਸਿੰਘ ,ਦਵਿੰਦਰ ਸਿੰਘ, ਤਲਵਿੰਦਰ ਸਿੰਘ, ਹਰਮਿੰਦਰ ਸਿੰਘ ਕੁੰਦੀ, ਸੁਖਦੇਵ ਸਿੰਘ ਗੰਡਵਾ ,ਸੰਜੀਵ ਕੁਮਾਰ, ਰੁਪਿੰਦਰ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ ਬਾਜਵਾ,ਗੁਰਪ੍ਰੀਤ ਕੌਰ  ਸ਼ਰੁਤੀ ਦੁੱਗਲ  ਰਵਨੀਤ ਕੌਰ ,ਸਿਮਰਜੀਤ ਕੌਰ  ਰਮਨਜੀਤ ਕੌਰ  ਮਨਜੀਤ ਕੌਰ ਤੇ  ਕਿਰਨਦੀਪ ਕੌਰ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਮਾਣਯੋਗ ਕੇ.ਸੀ ਸੁਲੇਖ ਸਾਹਿਬ ਜੀ ਅਲਵਿਦਾ
Next articleਵਿਦਿਆ ਵੀਚਾਰੀ ਤਾਂ ਪਰਉਪਕਾਰੀ ॥