ਮਾਨ ਸਰਕਾਰ ਵਲੋਂ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਲਿਆ ਫੈਸਲਾ ਬਹੁਤ ਸ਼ਲਾਘਾਯੋਗ – ਸੁਖਦੀਪ ਸਿੰਘ ਅੱਪਰਾ

ਅੱਪਰਾ (ਸਮਾਜ ਵੀਕਲੀ):  ਪੰਜਾਬ ਦੀ ਮਾਨ ਸਰਕਾਰ ਵਲੋਂ ਪੰਜਾਬੀ ਮਾਂ ਬੋਲੀ ਦੇ ਹੱਕ ਚ ਡੱਟਕੇ ਲਏ ਸ਼ਲਾਘਾਯੋਗ ਫੈਸਲਾ ਸਦਕਾ ਅੱਜ ਹਰ ਪੰਜਾਬੀ ਖੁਸ਼ ਹੈ | ਸਮਾਜ ਸੇਵੀ ਅਤੇ ਸੀਨੀਅਰ ਆਗੂ ਸੁਖਦੀਪ ਸਿੰਘ ਅੱਪਰਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਪਹਿਲਾਂ ਪੰਜਾਬ ਦੇ ਕਈ ਪ੍ਰਾਈਵੇਟ ਸਕੂਲਾਂ ਵਿੱਚ ਇਹੋ ਜਿਹੇ ਹਾਲਾਤ ਬਣ ਗਏ ਸਨ ਕਿ ਸਕੂਲ ਵਿੱਚ ਪੰਜਾਬੀ ਬੋਲਣ ਵਾਲੇ ਬੱਚਿਆਂ ਉਤੇ ਜੁਰਮਾਨਾ ਲਗਾਇਆ ਜਾ ਰਿਹਾ ਸੀ ਪਰ ਹੁਣ ਸ ਭਗਵੰਤ ਸਿੰਘ ਮਾਨ ਜੀ ਵਲੋਂ ਉਨ੍ਹਾਂ ਸਕੂਲਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜੇ ਕਿਸੇ ਸਕੂਲ ਵਿੱਚ ਹੁਣ ਪੰਜਾਬੀ ਮਾਂ ਬੋਲੀ ਪ੍ਰਤੀ ਕਿਸੇ ਵੀ ਤਰਾਂ ਦੀ ਕੁਤਾਹੀ ਕੀਤੀ ਗਈ ਜਾ ਕਿਸੇ ਵੀ ਬੱਚੇ ਨੂੰ ਪੰਜਾਬੀ ਬੋਲਣ ਉਤੇ ਪਬੰਧੀ ਲਗਾਈ ਜਾਂ ਜੁਰਮਾਨਾ ਕੀਤਾ ਗਿਆ ਤਾਂ ਉਸ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇਗੀ ਸ. ਅੱਪਰਾ ਨੇ ਕਿਹਾ ਕਿ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਸਾਰੇ ਵਿਭਾਗਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਕਿ ਹਰ ਸਰਕਾਰੀ ਦਫਤਰ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਹਿਲ ਦੇ ਅਧਾਰ ਉਤੇ ਤਰਜੀਹ ਦਿੱਤੀ ਜਾਵੇ ਅਤੇ ਬਾਕੀ ਸਾਰੇ ਕੰਮ ਪੰਜਾਬੀ ਵਿੱਚ ਹੀ ਕੀਤੇ ਜਾਣ |

ਸੁਖਦੀਪ ਅੱਪਰਾ ਨੇ ਕਿਹਾ ਕਿ ਇਸ ਤੋਂ ਇਲਾਵਾ ਮਾਣਯੋਗ ਮੁੱਖ ਮੰਤਰੀ ਜੀ ਨੇ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ 21 ਫਰਵਰੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਸਾਰੇ ਜੀਟੀ ਰੋਡਾਂ ਉਤੇ ਲਗਾਏ ਸਾਰੇ ਸਾਈਨ ਬੋਰਡਾ ਉਤੇ ਪੰਜਾਬੀ ਭਾਸ਼ਾ ਨੂੰ ਪਹਿਲ ਦੇ ਅਧਾਰ ਤੇ ਲਿਖਿਆ ਜਾਣਾ ਲਾਜ਼ਮੀ ਹੈ, ਨਹੀਂ ਤਾਂ ਸਬੰਧਿਤ ਵਿਭਾਗ ਅਤੇ ਜਿੰਮੇਵਾਰ ਅਧਿਕਾਰੀਆਂ ਉਤੇ ਸਰਕਾਰ ਵਲੋਂ ਜੁਰਮਾਨਾ ਕੀਤਾ ਜਾਵੇਗਾ | ਅੱਪਰਾ ਨੇ ਕਿਹਾ ਕਿ ਇਹਨਾਂ ਆਦੇਸ਼ਾਂ ਦੀ ਪਾਲਣਾ ਨੂੰ ਸੁਨਿਸ਼ਚਿਤ ਅਤੇ ਲਾਗੂ ਕਰਵਾਉਣ ਲਈ ਇਕ ਸੰਸਥਾ ਪੰਜਾਬੀ ਜੁਬਾਨ ਕਾਰਕੁਨ ਹੋਂਦ ਵਿਚ ਲਿਆਂਦੀ ਜਾਂ ਰਹੀ ਹੈ ਜਿਸ ਦਾ ਕਾਰਜ ਹਰ ਸਕੂਲ ਹਰ ਮਹਿਕਮੇ ਚ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਨੂੰ ਇਨਬਿੰਨ ਲਾਗੂ ਕਰਵਾਉਣਾ ਹੋਵੇਗਾ, ਜਿਸ ਦੀ ਜਾਣਕਾਰੀ ਕੁਝ ਦਿਨ੍ਹਾ ਚ ਪੰਜਾਬ ਦੇ ਆਗੂ ਡਾਕਟਰ ਅਮਨਦੀਪ ਸਿੰਘ ਵਿਸਥਾਰ ਚ ਦੇਣਗੇ | ਸੋ ਆਓ ਆਪਾਂ ਸਾਰੇ ਰਲਕੇ ਪੰਜਾਬ ਦੀ ਮਾਨ ਸਰਕਾਰ ਵਲੋਂ ਪੰਜਾਬੀ ਮਾਂ ਬੋਲੀ ਲਈ ਲਏ ਇਹ ਇਤਿਹਾਸਕ ਫੈਸਲੇ ਵਿੱਚ ਬਣਦਾ ਆਪਣਾ ਬਣਦਾ ਯੋਗਦਾਨ ਪਾਈਏ ਅਤੇ ਵੱਧ ਤੋਂ ਵੱਧ ਆਪਣੀ ਮਾਤਰ ਭਾਸ਼ਾ ਪੰਜਾਬੀ ਮਾਂ ਬੋਲੀ ਨੂੰ ਤਰਜੀਹ ਦਈਏ | ਸੁਖਦੀਪ ਅੱਪਰਾ ਨੇ ਮਾਨ ਸਰਕਾਰ ਵਲੋਂ ਮਾਂ ਬੋਲੀ ਪੰਜਾਬੀ ਲਈ ਲਏ ਇਤਿਹਾਸਕ ਫੈਸਲੇ ਨੂੰ ਸ਼ਲਾਘਾਯੋਗ ਕਦਮ ਦੱਸਦਿਆਂ ਮਾਨ ਸਰਕਾਰ ਦਾ ਧੰਨਵਾਦ ਕੀਤਾ|

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਵਾਰਾ ਪਸ਼ੂ
Next articleਏਹੁ ਹਮਾਰਾ ਜੀਵਣਾ ਹੈ -160