ਸੁੱਖਾਂ ਦਾ ਘਰ

ਅਮਨ ਜੱਖਲਾਂ

(ਸਮਾਜ ਵੀਕਲੀ)-ਗੌਤਮ ਬੁੱਧ ਨੇ ਸੰਸਾਰ ਨੂੰ ਦੁੱਖਾਂ ਦਾ ਘਰ ਕੀ ਕਹਿ ਦਿੱਤਾ, ਲੋਕਾਈ ਸੁੱਖਾਂ ਦੇ ਘਰ ਦੀ ਤਲਾਸ਼ ਵਿੱਚ ਜੁੱਟ ਗਈ। ਕਿੰਨਾਂ ਚੰਗਾ ਹੋਣਾ ਸੀ ਜੇਕਰ ਦੁੱਖਾਂ ਦੇ ਘਰ ਨੂੰ ਹੀ ਸੁੱਖਾਂ ਦੇ ਘਰ ਵਿੱਚ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ। ਪਰ ਨਹੀਂ, ਲੋਕਾਈ ਨੇ ਸੋਚਿਆ ਕਿ ਜੇਕਰ ਇਹ ਸੰਸਾਰ ਦੁੱਖਾਂ ਦਾ ਘਰ ਹੈ ਤਾਂ ਉਹ ਕਿਹੜਾ ਸੰਸਾਰ ਹੈ ਜਿੱਥੇ ਸੁੱਖਾਂ ਦਾ ਘਰ ਮਿਲੇਗਾ। ਇਸੇ ਆਸ ਵਿੱਚ ਸਮੁੱਚੀ ਮਨੁੱਖਤਾ ਇੱਕ ਬਿਨਾ ਸਿਰ ਪੈਰ ਵਾਲੇ ਅਲੌਕਿਕ ਸੰਸਾਰ ਵਿੱਚ ਪ੍ਰਵੇਸ਼ ਕਰ ਗਈ ਜਿੱਥੇ ਰੱਬ ਦੀ ਵਿਚੋਲੀ ਜਮਾਤ ਸ਼ੋਸ਼ਣ ਕਰਨ ਲਈ ਤਿਆਰ ਬੈਠੀ ਸੀ।ਵਿਚੋਲੀ ਜਮਾਤ ਨੇ ਮਨੁੱਖਤਾ ਦਾ ਅਜਿਹਾ ਸ਼ੋਸ਼ਣ ਕੀਤਾ ਜਿਸ ਨਾਲ ਕੁਝ ਨਵਾਂ ਸੋਚਣ ਸਮਝਣ ਦੀ ਜਿਗਿਆਸਾ ਹੀ ਖਤਮ ਹੋ ਗਈ ਜੋ ਕਿ ਮਾਨਵ ਇਤਿਹਾਸ ਦੀ ਸਭ ਤੋਂ ਵੱਡੀ ਤ੍ਰਾਸਦੀ ਰਹੀ ਹੈ। ਰਟੀ ਰਟਾਈ ਗਾਥਾ ਤੇ ਪਹਿਰਾ ਦੇਣਾ ਮਨੁੱਖ ਨੇ ਆਪਣਾ ਧਰਮ ਸਮਝ ਲਿਆ।ਸਦੀਆਂ ਤੋਂ ਵਿਚੋਲੀ ਜਮਾਤ ਅਗਿਆਨਤਾ ਦੀ ਚਰਮ ਸੀਮਾਂ ਤੇ ਬੈਠੀ, ਅਖਾਉਤੀ ਗਿਆਨ ਦੀਆਂ ਬੁਛਾੜਾਂ ਕਰ ਰਹੀ ਹੈ।ਇਤਿਹਾਸ ਮਿਥਿਹਾਸ ਦੀ ਖਿਚੜੀ ਨੇ ਮਨੁੱਖ ਸੱਚ ਤੋਂ ਐਨਾ ਕੁ ਦੂਰ ਕਰ ਦਿੱਤਾ ਕਿ ਸੱਚ-ਝੂਠ ਦੇ ਅਰਥ ਸਮਾਨ ਹੋ ਚੁੱਕੇ ਹਨ। ਇਸ ਖਿਚੜੀ ਨੇ ਅਗਿਆਨ ਤੋਂ ਬਿਨਾਂ ਲੋਕਾਈ ਨੂੰ ਕੁਝ ਨਹੀਂ ਦਿੱਤਾ। ਤਰਕ, ਦਲੀਲ ਬੇ-ਰੱਸ ਹੋ ਚੁੱਕਾ ਹੈ ਅਤੇ ਆਸਥਾ ਮਿਠਾਸ ਨਾਲ ਭਰ ਚੁੱਕੀ ਹੈ। ਸੁਕਰਾਤ ਦਾ ਪਿਆਲਾ ਪੂਜਣਯੋਗ ਹੋ ਕੇ ਮਿੱਠੀਆਂ ਸੁਗੰਧੀਆਂ ਬਿਖੇਰ ਰਿਹਾ ਹੈ…

ਅਮਨ ਜੱਖਲਾਂ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਗ
Next articleਅੰਤਰਯਾਮੀ ਮੋਦੀ ਨੂੰ ਕਿਸਾਨਾਂ ਦੀ ਖ਼ਬਰ ਨਹੀਂ: ਪ੍ਰਿਯੰਕਾ