ਮਨਪ੍ਰੀਤ ਕੌਰ ਸੰਧੂ ਮੁੰਬਈ
(ਸਮਾਜ ਵੀਕਲੀ) ਅੱਜ ਬਹੁਤ ਕਰਮਾਵਾਲਾਂ ਦਿਨ ਹੈ ਬਸੰਤ ਕੌਰੇ,ਵੇਖ ਆਪਣੀ ਨਿੰਮੀ ਖੇਡਾਂ ਵਿੱਚ ਬੜੀ ਤਰੱਕੀ ਕਰੀ ਜਾਂਦੀ ਹੈ,ਅੱਜ ਖੇਤੋਂ ਆਉਂਦੇ ਨੂੰ ਇਸਦਾ ਮਾਸਟਰ ਮਿਲਿਆ ਸੀ ਕਹਿੰਦਾ ਹੁਣ ਇਸਨੂੰ ਚੰਡੀਗੜ੍ਹ ਭੇਜੋ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈਣ ਨਾਲ ਨੌਕਰੀ ਛੇਤੀ ਮਿਲਦੀ ਹੈ ਉਹ ਵੀ ਸਰਕਾਰੀ ਨੌਕਰੀ,ਹੁਣ ਤੂੰ ਦੱਸ ਕਿਵੇਂ ਕਰਾ,ਮੇਰਾ ਤਾਂ ਜੀਅ ਜੇਹਾ ਨਹੀਂ ਕਰਦਾ ਇਸਨੂੰ ਆਪਣੇ ਤੋਂ ਦੂਰ ਭੇਜਣ ਨੂੰ,ਪਰਨੇ ਨਾਲ ਮੁੜ੍ਹਕਾ ਪੂੰਝਦਾ ਰੁਲਦੂ ਆਪਣੀ ਘਰਵਾਲੀ ਨੂੰ ਕਹਿ ਰਿਹਾ ਸੀ,
ਹਾਏ ਸੱਚੀ, ਤੂੰ ਬਾਹਲਾ ਸੋਚਦਾਂ ,ਸਰਪੰਚਾ ਕੋਲੋ ਕੁੱਝ ਰੁਪਈਏ ਉਧਾਰ ਫ਼ੜ ਤੇ ਕੁੜੀ ਨੂੰ ਚੰਗੀ ਪੜ੍ਹਾਈ ਵਾਸਤੇ ਛੱਡ ਆ ਚੰਡੀਗੜ੍ਹ, ਓਰੇ ਨੂੰ ਹੋ ਤੈਨੂੰ ਇੱਕ ਗੱਲ ਹੋਰ ਦੱਸਾਂ, ਸੁੱਖ ਨਾਲ ਆਪਣੀ ਧੀ ਸੋਹਣੀ ਸੁਨੱਖੀ ਬਥੇਰੀ ਹੈ ,ਅਸੀ ਆਥਣੇ ਜਦੋਂ ਸਰਦਾਰਾ ਘਰ ਕੰਮ ਕਰਨ ਜਾਂਦੀਆਂ ਨਾ ਬੜਾ ਅੱਖਾਂ ਪਾੜ ਪਾੜ ਵੇਖਦਾ ਕੁੜੀ ਨੂੰ, ਆਨੇ ਬਹਾਨੇ ਗੱਲ ਕਰਦਾ ,ਇਹ ਤਾਂ ਆਪਣੀ ਕੁੜੀ ਬਹੁਤ ਸਿਆਣੀ ਹੈ, ਕਿਸੇ ਦੀ ਗੱਲ ਚ ਨਹੀਂ ਆਉਂਦੀ, ਵੇਲ਼ਾ ਬੜਾ ਖਰਾਬ ਹੈ,ਤੂੰ ਐਵੇਂ ਕਰ ਛੱਡ ਆ ਕੁੜੀ ਨੂੰ ,ਜਿੰਦਗੀ ਬਣ ਜਾਊਗੀ ਇਸਦੀ, ਨਾਲੇ ਆਪਣਾ ਕਰਜ਼ਾ ਵੀ ਲਹਾ ਦਿਓ ਨੌਕਰੀ ਲੱਗ ਕੇ ,ਮੇਰੀ ਵੀ ਜਾਨ ਛੁੱਟ ਜਾਓ ਗੋਹੇ ਕੂੜੇ ਤੋਂ,ਹੁਣ ਹੱਡਾ ਚ ਜਾਨ ਹੈਨੀ ਮੇਰੇ ਵੀ,
ਅੱਜ ਰੂਲਦੂ ਔਖਾ ਸੌਖਾ ਅਹੁੜ ਪਹੁੜ ਕਰ ਨਿੰਮੋ ਨੂੰ ਚੰਡੀਗੜ੍ਹ ਛੱਡਣ ਜਾ ਰਿਹਾ ਸੀ, ਸਾਰੀ ਰਾਹ ਬੱਸ ਚ ਨਿੰਮੋ ਨੂੰ ਗਰੀਬੀ,ਆਪਣੀ ਇੱਜ਼ਤ ਅਤੇ ਚੰਗੇ ਭਵਿੱਖ ਬਾਰੇ ਸਮਝਾਉਂਦਾ ਰਿਹਾ,ਕਦੀ ਕਦੀ ਬਸ ਚ ਬੈਠੇ ਪਿੰਡਾਂ ਅਤੇ ਸ਼ਹਿਰਾਂ ਦੇ ਮੁੰਡੇ ਕੁੜੀਆ ਦੀ ਘੁਸਰ ਮੁਸਰ ਕੰਨੀ ਪੈ ਹੀ ਜਾਂਦੀ ,ਬੱਸ ਰੁਕੀ ਤਾਂ ਸਭ ਹੱਥਾਂ ਵਿੱਚ ਹੱਥ ਪਾਂ ਜੋੜੀਆ ਬਣਾ ਦੰਦ ਕੱਡਦੇ ਪਤਾ ਹੀ ਨਹੀਂ ਕਿੱਧਰ ਜਾ ਰਹੇ ਸੀ, ਕੱਪੜਿਆਂ ਦੀ ਤਾਂ ਗੱਲ ਹੀ ਛੱਡੋ, ਕਿਸੇ ਦੇ ਗੋਡੇ ਪਾਟੇ ਪੈਂਟ ਦੇ ਤੇ ਕਿਸੇ ਦੀ ਕੁੜਤੀ ਦੇ ਬਾਹਵਾ ਤਾਂ ਛੱਡੋ ਮੋਢੇ ਹੀ ਨਹੀਂ,ਕੋਈ ਸਿਗਰਟ ਫੂਕ ਰਹਿਆ ਕੋਈ ਬਸ ਕਿਤਾਬਾਂ ਸੁੱਟ ਆਪਸੀ ਰੰਗ ਚ ਰੰਗੇ ਪਏ ,
ਬਾਪੂ ਬਾਪੂ,ਛੱਡ ਪਰਾਂ,ਚੱਲ ਪਿੰਡ ਚਲਦੇ ਹਾਂ,ਰਹਿਣ ਦੇ ਪੜ੍ਹਾਈ ਪੜੁਈ ,ਇਹ ਮਾਹੌਲ ਮੇਰੇ ਵਰਗੇ ਗਰੀਬ ਲੋਕਾਂ ਵਾਸਤੇ ਨਹੀਂ ਹੈ, ਜ਼ਿੱਦ ਅੱਗੇ ਰੁਲਦੂ ਦੀ ਇਕ ਨਾ ਚੱਲੀ ਤੇ ਉਹ ਵਾਪਸ ਪਿੰਡ ਵਾਲੀ ਬੱਸ ਬਹਿ ਗਏ,
ਹੈ ਤੁਸੀ ਮੁੜ ਆਏ,ਬਸੰਤ ਕੌਰ ਦੋਨਾਂ ਪਿਓ ਧੀ ਨੂੰ ਦੇਖ ਹੈਰਾਨ ਹੁੰਦੀ ਬੋਲੀ,
ਰੁਲਦੂ ਤੇ ਨਿੰਮੋ ਚੁੱਪਚਾਪ ਅੰਦਰ ਬਹਿ ਗਏ,
ਰਾਤ ਨੂੰ ਜਦੋਂ ਨਿੰਮੋ ਸੌਂ ਗਈ ਤਾਂ ਰੁਲਦੂ ਬਸੰਤ ਕੌਰ ਨੂੰ ਕਹਿੰਦਾ,ਕਮਲੀਏ ਸੁਣ ,ਏਥੇ ਤਾਂ ਇਕ ਸਰਦਾਰ ਹੈ ਆਪਾ ਆਪਣੀ ਨਿੰਮੋ ਦੀ ਰਾਖੀ ਕਰਨ ਵਾਸਤੇ ਦੋ ਜੀਅ ਹਾ ,ਉਥੇ ਤਾਂ ਅਵਾ ਹੀ ਊਤਿਆ ਪਿਆ ,ਕਿਸ ਕਿਸ ਕੋਲੋ ਆਪਣੀ ਨਿਮਾਣੀ ਖੁੱਦ ਨੂੰ ਬਚਾਉ ,ਇਸਨੂੰ ਤਾਂ ਵਾਧੇ ਘਾਟੇ ਦਾ ਵੀ ਪਤਾ ਨਹੀਂ,
ਆਪਾਂ ਇਸ ਵਾਸਤੇ ਚੰਗਾ ਘਰ ਲੱਭ ਤੋਰ ਦਿੰਦੇ ਹਾਂ ,ਤੇ ਗੋਹੇ ਕੂੜੇ ਚ ਤੇਰੀ ਮੈਂ ਮਦਦ ਕਰ ਦਿਆ ਕਰੂ, ਬਾਲੜੀ ਆਪਣੀ ਇਜ਼ਤ ਆਪਣੇ ਘਰੀ ਲੈ ਕੇ ਜਾਵੇ,ਸਾਡੀ ਤਾਂ ਇਹੀ ਸਰਕਾਰੀ ਨੌਕਰੀ ਹੈ,
ਦਿਮਾਗ਼ ਵਿੱਚੋ ਵਾਰ ਵਾਰ ਚੰਡੀਗੜ੍ਹ ਦਾ ਦ੍ਰਿਸ਼ ਨਹੀਂ ਨਿਕਲ ਰਿਹਾ ਸੀ,ਸਿਗਰਟ ਦਾ ਧੂੰਆਂ, ਬੇਸ਼ਰਮੀ ਦਾ ਹਾਸਾ ਹਸਦੇ ਮੁੰਡੇ ਕੁੜੀਆ , ਨਗੇਜ਼, ਇਹਨਾਂ ਸਭ ਚੀਜ਼ਾਂ ਸੋਚਦੇ ਦੀ ਨਿਗ੍ਹਾ ਨਿੰਮੋ ਤੇ ਪਈ,ਜੋ ਬਾਪੂ ਦੇ ਘਰ ਬੇਫ਼ਿਕਰ ਹੋ ਸੁੱਤੀ ਪਈ ਸੀ,ਬਿਲਕੁੱਲ ਮਹਿਫੂਜ਼,
ਅੱਗ ਲੱਗੇ ਏਸੇ ਸਮਾਜ ਨੂੰ ,ਐਸੀ ਸਰਕਾਰ ਨੂੰ ,ਨਾ ਓਹ ਰੋਕ ਨਹੀਂ ਸਕਦੇ ਇਹ ਸਭ , ਪੜ੍ਹਾਈ ਕਰਨ ਆਉਂਦੇ ਜਵਾਕ ਘਰ ਬਾਰ ਛੱਡ ਕੇ ,ਸਜ਼ਾ ਦਿਆ ਕਰਨ, ਜ਼ੁਰਮਾਨਾ ਲਾਇਆ ਕਰਨ,ਜਿਹੜੇ ਜਿਆਦਾ ਤੰਗ ਕਰਦੇ ਓਹਨਾ ਦਾ ਨਾਮ ਕੱਟ ਦਿਆ ਕਰਨ ,ਸਰਕਾਰ ਚਾਹਵੇ ਤਾਂ ਸਭ ਹੋ ਸਕਦਾ ,
ਅੱਜ ਬਸੰਤ ਕੌਰ ਨੂੰ ਖਿਆਲਾ ਵਿੱਚ ਹੀ ਗੋਹੇ ਦਾ ਟੋਕਰਾ ਪਹਿਲਾ ਨਾਲੋ ਦੁੱਗਣਾ ਭਾਰਾ ਲੱਗ ਰਿਹਾ ਸੀ, ਸਰਕਾਰਾਂ ਅਤੇ ਕਿਸਮਤ ਨੂੰ ਕੋਸਦੀ ਜਾ ਰਹੀ ਸੀ ,ਢੱਠੇ ਖੂਹ ਪਵੇ ਐਸੀ ਨੌਕਰੀ,ਸਾਡੀ ਧੀ ਸਾਡੇ ਕੋਲ ਹੀ ਠੀਕ ਹੈ,ਤੜਕੇ ਮਾਸਟਰ ਨੂੰ ਕਹਿ ਦੇਵੀਂ ਅਸੀ ਨਹੀ ਭੇਜਣੀ ਕੁੜੀ ਕਿਧਰੇ ਵੀ,ਅਗਾਂਹ ਤੋਂ ਸਾਨੂੰ ਮੱਤਾ ਨਾ ਦੇਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj