ਢਾਈ ਦਹਾਕਿਆਂ ਤੋਂ ਕਬੱਡੀ ਕੁਮੈਂਟੇਟਰ ਅਤੇ ਖੇਡ ਪੱਤਰਕਾਰੀ ਵਿੱਚ ਸਰਗਰਮ ਹਨ
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333 :- ਪਿਛਲੇ ਢਾਈ ਦਹਾਕਿਆਂ ਤੋਂ ਪੰਜਾਬੀ ਖਿੱਤੇ ਦੀ ਹਰਮਨ ਪਿਆਰੀ ਖੇਡ ਕਬੱਡੀ ਵਿੱਚ ਬਤੌਰ ਕੁਮੈਂਟੇਟਰ ਅਤੇ ਖੇਡ ਪੱਤਰਕਾਰ ਵਜੋਂ ਸਰਗਰਮੀ ਨਾਲ ਕੰਮ ਰਹੇ ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਸਤਪਾਲ ਮਾਹੀ ਖਡਿਆਲ ਨੂੰ ਪਿਛਲੇ ਦਿਨੀਂ ਨੇੜਲੇ ਪਿੰਡ ਸਿਹਾਲ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵਲੋਂ ਡਾ ਮੱਘਰ ਸਿੰਘ ਦੀ ਅਗਵਾਈ ਵਿੱਚ ਕਰਵਾਏ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੌਰਾਨ ਆਈ 20 ਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਮੁੱਖ ਪ੍ਬੰਧਕ ਡਾ ਮੱਘਰ ਸਿੰਘ ਸਿਹਾਲ ਨੇ ਦੱਸਿਆ ਕਿ ਸਤਪਾਲ ਮਾਹੀ ਖਡਿਆਲ ਸਾਡੇ ਇਲਾਕੇ ਦੇ ਬਹੁਤ ਹੀ ਸੁਲਝੇ ਹੋਏ ਖੇਡ ਬੁਲਾਰੇ ਹਨ। ਜਿੰਨਾ ਨੇ ਆਪਣੀ ਕਲਾ ਕਿ੍ਤ ਨਾਲ ਕਬੱਡੀ ਜਗਤ ਵਿੱਚ ਵੱਖਰੀ ਛਾਪ ਛੱਡੀ ਹੈ। ਉਨ੍ਹਾਂ ਕਿਹਾ ਕਿ ਇਸ ਸਨਮਾਨ ਲਈ ਪ੍ਰਵਾਸੀ ਭਾਰਤੀ ਸ੍ ਚਮਕੌਰ ਸਿੰਘ ਘੁਮਾਣ ਯੂ ਕੇ, ਬਲਕਾਰ ਸਿੰਘ ਘੁਮਾਣ ਦਿੜਬਾ, ਜਗਮੇਲ ਸਿੰਘ ਚੀਮਾ, ਅਮਿ੍ਤ ਚੀਮਾ ਯੂ ਐਸ ਏ, ਸੱਬਾ ਥਿਆੜਾ ਰਾਇਲ ਕਿੰਗ ਯੂ ਐਸ ਏ, ਸੇਵਾ ਸਿੰਘ ਰਾਣਾ ਸਰਹਾਲਾ ਰਾਣੂੰਆ ਕੈਨੇਡਾ, ਲੱਭੀ ਨੰਗਲ ਕੈਨੇਡਾ, ਰਾਜੂ ਨੰਗਲ ਯੂ ਐਸ ਏ, ਗੌਤਮ ਧਾਲੀਵਾਲ ਕੈਨੇਡਾ, ਸੁਖਜੀਤ ਸਿੰਘ ਖਹਿਰਾ ਤਖਾਣਵੱਧ ਕੈਨੇਡਾ, ਦਲਵੀਰ ਸਿੰਘ ਤੂਰ ਰਾਮਪੁਰਾ ਕੈਨੇਡਾ, ਹਰਨੇਕ ਸਿੰਘ ਨੇਕਾ ਮੈਰੀਪੁਰ ਯੂ ਕੇ, ਕੁਲਦੀਪ ਸਿੰਘ ਬਾਸੀ ਭਲਵਾਨ ਅਸਟ੍ਰੇਲੀਆ, ਲਖਬੀਰ ਸਿੰਘ ਸਹੋਤਾ ਕਾਲਾ ਟਰੇਸੀ ਅਮਰੀਕਾ, ਜਤਿੰਦਰ ਸਿੰਘ ਜੌਹਲ, ਸੁੱਖ ਪੱਡਾ ਅਮਰੀਕਾ , ਸੁੱਖਾ ਨਿੱਝਰ ਕੈਨੇਡਾ ਦਾ ਵਿਸੇਸ ਯੋਗਦਾਨ ਰਿਹਾ ਹੈ। ਸਤਪਾਲ ਖਡਿਆਲ ਸਵ ਗੁਰਮੇਲ ਸਿੰਘ ਪ੍ਧਾਨ ਦਿੜਬਾ ਦੇ ਸ਼ਾਗਿਰਦ ਹਨ। ਉਨ੍ਹਾਂ ਸ੍ ਕਰਨ ਸਿੰਘ ਘੁਮਾਣ ਦਿੜਬਾ ਦੀ ਬਦੌਲਤ ਕੈਨੇਡਾ ਵਿੱਚ ਦੋ ਸਾਲ ਕੁਮੈਂਟਰੀ ਕੀਤੀ ਹੈ। ਇਸ ਤੋਂ ਇਲਾਵਾ ਮਨੀਲਾ, ਮਲੇਸੀਆ, ਦੁਬਈ, ਨਿਊਜ਼ੀਲੈਂਡ ਅਤੇ ਪੰਜਾਬ ਦੇ ਵਿਸਵ ਕਬੱਡੀ ਕੱਪ ਅਤੇ ਪਾਕਿਸਤਾਨ ਦੇ ਵਿਸਵ ਕਬੱਡੀ ਕੱਪ ਵਿੱਚ ਵੀ ਕੁਮੈਂਟਰੀ ਕੀਤੀ ਹੈ। ਇਸ ਮੌਕੇ ਸ੍ ਦਲਵੀਰ ਸਿੰਘ ਯੂ ਕੇ,ਸਰਪੰਚ ਸੰਦੀਪ ਸਾਵਰਾ ਦੇਧਨਾ,ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰ, ਗੁਲਜ਼ਾਰ ਸਿੰਘ ਮੂਣਕ, ਪੱਪੂ ਚੂਹੜਚੱਕ, ਖੇਡ ਪ੍ਮੋਟਰ ਜੈਲਾ ਧੂੜਕੋਟ ਯੂ ਐਸ ਏ, ਸਾਹਿਬ ਪ੍ਰੀਤ ਆਂਸੂ ,ਅੰਤਰਰਾਸਟਰੀ ਕੁਮੈਂਟੇਟਰ ਰੁਪਿੰਦਰ ਜਲਾਲ, ਪ੍ਰੋ ਸੇਵਕ ਸ਼ੇਰਗੜ ਨੇ ਖੂਬਸੂਰਤ ਬੋਲ ਸਾਂਝੇ ਕੀਤੇ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


