(ਸਮਾਜ ਵੀਕਲੀ)
ਲੰਘ ਗਏ ਸਾਰੇ ਸੱਚੀਂ ਤੀਜ਼ ਤੇ ਤਿਉਹਾਰ ਨੀ,
ਅੱਖੀਆਂ ਉਡੀਕ ਹਏ ਗਈਆਂ ਤੈਨੂੰ ਹਾਰ ਨੀ
ਇੱਕ ਹੋਲੀ ਦਾ ਤਿਉਹਾਰ ਸੀ ਰਹਿ ਗਿਆ
ਤੇ ਉਹ ਵੀ ਅੱਜ ਸੁੱਕਾ ਲੰਘਿਆ,
ਲੋਕਾਂ ਰੰਗਾਂ ਨਾਲ਼ ਰੰਗੇ ਮੁੱਖ ਵੈਰਨੇ
ਨੀ ਅਸੀਂ ਹੰਝੂਆਂ ਨਾ ਰੰਗਿਆ,
ਕੱਲੇ ਬਹਿ ਕੇ ਰੋਂਦੇ ਰਹੇ ਅਸੀਂ ਮਰਜਾਣੀਏ,
ਲੈ ਕੇ ਤੇਰੀ ਤਸਵੀਰ ਨੂੰ
ਹਾਣੀ ਜਦੋਂ ਹਾਣੀਆਂ ਨਾਲ਼ ਖੇਡਦੇ ਸੀ ਹੋਲੀ
ਅਸੀਂ ਕੋਸਦੇ ਰਹੇ ਬੈਠੇ ਤਕਦੀਰ ਨੂੰ,
ਯਾਦਾਂ ਤੇਰੀਆਂ ਨੇ ਆ ਕੇ ਪਾਇਆ ਜਦੋਂ ਘੇਰਾ
ਜ਼ਹਿਰੀ ਸੱਪ ਵਾਂਗ ਸਾਡਾ ਦਿਲ ਡੰਗਿਆ
ਲੋਕਾਂ ਰੰਗਾਂ ਨਾਲ਼ ਰੰਗੇ ਮੁੱਖ ਵੈਰਨੇ
ਨੀ ਅਸੀਂ ਹੰਝੂਆਂ ਨਾਲ਼ ਰੰਗਿਆ
ਬੜੀ ਸੀ ਉਮੀਦ ਸਾਨੂੰ ਤੇਰੇ ਆਉਣ ਵਾਲ਼ੀ
ਤਾਂਹੀਓਂ ਤੇਰੀਆਂ ਰਾਹਾਂ ਨੂੰ ਰਹੇ ਮੱਲਦੇ
ਆਕੇ ਕਦੇ ਪ੍ਰਿੰਸ ਨੂੰ ਤੂੰ ਦਰਸ਼ ਦਿਖਾਜਾ
ਹੱਥ ਕਾਂਵਾਂ ਦੇ ਸੁਨੇਹਾ ਰਹੇ ਘੱਲਦੇ
ਪਰ ਤੈਨੂੰ ਮਿਲਦੀ ਨਾ ਵਿਹਲ
ਤਾਂਹੀਓਂ ਨਾ ਸੁਨੇਹੇ ਦਾ ਜਵਾਬ ਘੱਲਿਆ
ਲੋਕਾਂ ਰੰਗਾਂ ਨਾਲ਼ ਰੰਗੇ ਮੁੱਖ ਵੈਰਨੇ
ਨੀ ਅਸੀਂ ਹੰਝੂਆਂ ਨਾਲ਼ ਰੰਗਿਆ
ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ
ਆਫ਼ਿਸਰ ਕਾਲੋਨੀ ਸੰਗਰੂਰ
9872299613
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly