ਉਨ੍ਹਾਂ ਧਰਮਸ਼ਾਲਾ ਤੋਂ ਚੰਡੀਗੜ੍ਹ ਜਾਉਣ ਵਾਲੇ ਬਾਇਆ ਨੂਰਪੁਰ ਬੇਦੀ ਰੂਪਨਗਰ ਹੋਕੇ ਜਾਣ, ਕੁੱਲੂ ਮਨਾਲੀ ਤੋਂ ਚੰਡੀਗੜ੍ਹ ਜਾਉਣ ਵਾਲੇ ਯਾਤਰੀ ਨਾਲਾਗੜ੍ਹ ਬੱਦੀ ਚੰਡੀਗੜ੍ਹ ਹੋ ਕੇ ਜਾਣ
ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਹੋਲੇ ਮਹੱਲੇ ਮੌਕੇ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋਣ ਲਈ ਇਤਿਹਾਸਿਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੀਆਂ ਹਨ ਜਿਨਾਂ ਕਾਰਨ ਆਪਣੇ ਨਿਜੀ ਵਾਹਨਾਂ ਅਤੇ ਟਰੈਕਟਰ ਟਰਾਲੀਆਂ ਦੀ ਗਿਣਤੀ ਵੱਧ ਹੋਣ ਕਾਰਨ ਸ਼੍ਰੀ ਕੀਰਤੀਪਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਾਮ ਦੀ ਸਥਿਤੀ ਬਣ ਜਾਂਦੀ ਹੈ ਜਿਸ ਕਾਰਨ ਚੰਡੀਗੜ੍ਹ ਤੋਂ ਊਨਾ ਧਰਮਸ਼ਾਲਾ ਹਿਮਾਚਲ ਜਾਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਪੰਜਾਬ ਪੁਲਿਸ ਦੀ ਟ੍ਰੈਫਿਕ ਪੁਲਿਸ ਵਲੋਂ ਐਡਵਾਈਜ਼ਰੀ ਜਾਰੀ ਕਰਦੇ ਹੋਏ ਸੈਲਾਨੀ ਚੰਡੀਗੜ੍ਹ ਤੋਂ ਰੋਪੜ੍ਹ ਨੂਰਪੁਰ ਬੇਦੀ ਝੱਜ ਚੌਂਕ ਹੋ ਕੇ ਨੰਗਲ ਜਾ ਸਕਦੇ ਹਨ ਅਤੇ ਇਸੇ ਤਰ੍ਹਾਂ ਹੀ ਚੰਡੀਗੜ੍ਹ ਤੋਂ ਕੁੱਲੂ ਮਨਾਲੀ ਜਾਣ ਵਾਲੀ ਸੰਗਤ ਬਾਇਆ ਕੀਰਤਪੁਰ ਸਾਹਿਬ ਨਾ ਹੋ ਕੇ ਜਾਵੇ ਇਹ ਯਾਤਰੀ ਚੰਡੀਗੜ੍ਹ ਬੱਦੀ ਨਾਲਾਗੜ੍ਹ ਹਾਈਵੇ ਤੋਂ ਹੁੰਦੇ ਹੋਏ ਕੁੱਲੂ ਮਨਾਲੀ ਵੱਲ ਆਸਾਨੀ ਨਾਲ ਜਾ ਸਕਦੇ ਹਨ ਇਹ ਐਡਵਾਈਜ਼ਰੀ ਜਿਲ੍ਹਾਂ ਰੂਪਨਗਰ ਦੇ ਪ੍ਰਸ਼ਾਸਨ ਵੱਲੋਂ 5 ਮਾਰਚ ਤੱਕ ਲਾਗੂ ਕੀਤੀ ਜਾਂਦੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



