ਹੋਲਾ ਮਹੱਲਾ 

ਦੀਪ ਸੈਂਪਲਾਂ

(ਸਮਾਜ ਵੀਕਲੀ)

ਸੋਹਣਿਆਂ ਕਕਾਰਾਂ ਸੰਗ ਖਾਲਸਾਈ ਬਾਣੇ ਜੀ।ਰਣ ਚ ਜਵਾਨ ਕੀ ਭੂਚੰਗੀ ਕੀ ਸਿਆਣੇ ਜੀ।
ਮੈਦਾਨਾਂ ਵਿੱਚ ਗੱਤਕੇ ਦੇ ਜੌਹਰ ਵਿਖਾਉਂਦਾ ਰਹੂ।
ਖਾਲਸਾ ਤਾਂ ਸਦਾ ਹੋਲਾ ਮਹੱਲਾ ਮਨਾਉਂਦਾ ਰਹੂ।
ਸਦਾ ਝੂਲਦੇ ਨਿਸ਼ਾਨ ਰਹਿਣੇ ਪੰਥ ਮਹਾਰਾਜ ਦੇ।
ਸਿੰਘ, ਸਿੱਖ ਆਦੀ ਨੇ ਜੀ ਉੱਚੀ ਪਰਵਾਜ਼ ਦੇ ।
ਕੇਸਰੀ ਤੇ ਨਿਲਾ ਬਾਣਾ ਜੱਗ ਉੱਤੇ ਛਾਉਦਾ ਰਹੂ।
ਖਾਲਸਾ ਤਾ ਸਦਾ ਹੋਲਾ ਮਹੱਲਾ ਮਨਾਉਂਦਾ ਰਹੂ।
ਹੈਰਾਨ ਕਰ ਦੇਣ ਵਾਲੇ ਹੁੰਦੇ ਨੇ ਕਰਤੱਬ ਜੀ।
ਲਾਡਲੀਆਂ ਫੌਜਾਂ ਮੌਤ ਨੂੰ ਛੇੜਣ  ਜੱਬ ਜੀ ।
ਗੁਰੂ ਦਿਆਂ ਕਦਮਾਂ ਤੇ ਪੂਰਨੇ ਵੀ ਪਾਉਂਦਾ ਰਹੂ।
ਖਾਲਸਾ ਤਾਂ ਸਦਾ ਹੋਲਾ ਮਹੱਲਾ ਮਨਾਉਂਦਾ ਰਹੂ।
ਭਲਾ ਸਰਬੱਤ ਦਾ ਇਹ ਪਲ ਪਲ ਮੰਗਦਾ।
ਸਭ ਧਰਮਾਂ ਨੂੰ ਇੱਕੋ ਰੰਗ ਵਿੱਚ ਰੰਗਦਾ।
ਦੀਪ ਸੈਂਪਲਾ ਤਾਂ ਸਦਾ ਸੀਸ ਝੁਕਾਉਂਦਾ ਰਹੂ।
ਖਾਲਸਾ ਤਾਂ ਸਦਾ ਹੋਲਾ ਮਹੱਲਾ ਮਨਾਉਂਦਾ ਰਹੂ।
ਗੀਤਕਾਰ ਮਨਦੀਪ ਸਿੰਘ(ਦੀਪ ਸੈਂਪਲਾ)
ਸ੍ਰੀ ਫ਼ਤਹਿਗੜ੍ਹ ਸਾਹਿਬ।
6283087924
Previous articleਬੁਢਲਾਡਾ ਵੈੱਲਫੇਅਰ ਕਲੱਬ ਬਠਿੰਡਾ ਵੱਲੋਂ ਫੁੱਲਾਂ ਨਾਲ ਹੋਲੀ ਮਨਾਈ ਗਈ
Next articleਸ਼ੁਭ ਸਵੇਰ ਦੋਸਤੋ,