ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਰੂਪਨਗਰ ਨੈਸ਼ਨਲ ਹਾਈਵੇ ‘ਤੇ ਸਥਿਤ ਹਾਈਟੈੱਕ ਨਾਕੇ ਨੇੜੇ ਪਿੰਡ ਰੈਲ ਮਾਜਰਾ ਅਧੀਨ ਪੈਂਦੀ ਬਿਸਤ ਦੁਆਬ ਨਹਿਰ ‘ਤੇ ਬਣਿਆ ਪੁੱਲ ਜੋ ਕਿ ਕਾਫੀ ਪੁਰਾਣਾ ਹੋ ਚੁੱਕਾ ਹੈ ਅਤੇ ਬਹੁਤ ਹੀ ਖਸਤਾ ਹਾਲ ਇਸ ਪੁੱਲ ਦੀ ਰੇਲਿੰਗ ਨਾ ਹੋਣ ਕਾਰਨ ਇਹ ਪੁਲ ਕਿਸੇ ਵੇਲੇ ਵੀ ਵੱਡੇ ਹਾਦਸੇ ਨੂੰ ਸੱਦਾ ਦੇ ਸਕਦਾ ਹੈ। ਜ਼ਿਕਰਯੋਗ ਹੈ ਕਿ ਬਿਸਤ ਦੁਆਬ ਨਹਿਰ ‘ਤੇ ਬਣੇ ਉਕਤ ਖਸਤਾ ਹਾਲ ਪੁਲ ਲੋਕਾਂ ਨੂੰ ਮੰਡ ਖੇਤਰ ਤੇ ਹਾਈਵੇ ਨਾਲ ਜੋੜਦਾ ਹੈ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਦੀਆਂ ਜਮੀਨਾਂ, ਪਲਾਈ ਫੈਕਟਰੀ, ਗੱਤਾ ਫੈਕਟਰੀ, ਹੋਟਲ ਅਤੇ ਆਮ ਲੋਕਾਂ ਦੀ ਰਿਹਾਇਸ਼ ਵੀ ਹੈ ਅਤੇ ਰੋਜ਼ਾਨਾ ਹੀ ਇਸ ਪੁਲ ਤੋਂ ਪਾਪੂਲਰ ਦੀਆਂ ਭਰੀਆਂ ਉਵਰਲੋਡ ਗੱਡੀਆਂ, ਟਰੈਕਟਰ-ਟਰਾਲੀਆਂ, ਛੋਟੇ ਵੱਡੇ ਵਾਹਨ, ਸਕੂਲੀ ਬੱਸਾਂ ਦਾ ਆਉਣਾ ਜਾਣਾ ਆਮ ਲੱਗਿਆ ਰਹਿੰਦਾ ਹੈ ਲੇਕਿਨ ਇਸ ਪੁਲ ਦੀ ਰੇਲਿੰਗ ਪਿਛਲੇ ਕਾਫੀ ਸਮੇਂ ਤੋਂ ਟੁੱਟੀ ਹੋਈ ਹੈ ਜਿਸ ਦੇ ਚੱਲਦਿਆਂ ਕਿਸੇ ਸਮੇਂ ਵੀ ਇੱਥੇ ਹਾਦਸਾ ਹੋ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲ ਦੀ ਅਜਿਹੀ ਹਾਲਤ ਨੂੰ ਲੈ ਕੇ ਨਹਿਰੀ ਵਿਭਾਗ ਕੁੰਭਕਰਨੀਂ ਨੀਂਦ ਸੁੱਤਾ ਪਿਆ ਹੈ ਜੋ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਹੋਵੇ। ਇਲਾਕੇ ਦੇ ਲੋਕਾਂ ਨੇ ਨਹਿਰੀ ਵਿਭਾਗ ਤੋਂ ਇਸ ਪੁਲ ਦੀ ਰਿਪੇਅਰ ਅਤੇ ਰੇਲਿੰਗ ਲਗਾਉਣ ਦੀ ਮੰਗ ਕੀਤੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।ਜਦੋਂ ਇਸ ਸਬੰਧੀ ਸਮਾਜ ਸੇਵੀ ਪ੍ਰਧਾਨ ਸੁਰਿੰਦਰ ਸ਼ਿੰਦਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਨੂੰ ਬਹੁਤ ਵਾਰ ਲਿਖਤੀ ਸ਼ਿਕਾਇਤ ਦੇ ਚੁੱਕੇ ਹਾਂ ਪਰ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉਹਨਾਂ ਕਿਹਾ ਕਿ ਸੰਬੰਧਿਤ ਵਿਭਾਗ ਇਸ ਪੁੱਲ ਦੀ ਹਾਲਤ ਸੁਧਾਰਨ ਵੱਲ ਤੁਰੰਤ ਧਿਆਨ ਦੇਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



