
(ਸਮਾਜ ਵੀਕਲੀ) ਵੈਸੇ ਤਾਂ ਪੰਜਾਬ ਵਿੱਚ ਹਰ ਮਹੀਨੇ ਹੀ ਕੋਈ ਨਾ ਕੋਈ ਤਿਉਹਾਰ ਆਉਂਦਾ ਰਹਿੰਦਾ ਹੈ। ਪਰ ਸਾਉਣ ਮਹੀਨੇ ਵਿੱਚ ਰੱਖੜੀ ਦਾ ਪਵਿੱਤਰ ਤਿਉਹਾਰ ਆਉਂਦਾ ਹੈ। ਇਸ ਵਿੱਚ ਤੀਆਂ ਲੱਗਦੀਆਂ ਹਨ, ਕੁੜੀਆਂ ਤ੍ਰਿਝੰਣ ਪਾਉਂਦੀਆਂ ਹਨ। ਪੀਂਘਾਂ ਝੂਟਦੀਆਂ ਹਨ। ਮਹੀਨੇ ਵਿੱਚ ਕਈ ਨਵੇਂ ਉਤਸ਼ਾਹ ਜਹਾਜ ਤੇ ਸੁੱਤੀਆਂ ਮੰਗਾਂ ਅੰਗੜਾਈਆਂ ਲੈਂਦੀਆਂ ਹਨ। ਇਸ ਮਹੀਨੇ ਵਿੱਚ ਹੀ ਭੈਣ ਤੇ ਭਰਾ ਦਾ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਵੀ ਆਉਂਦਾ ਹੈ। ਸਾਉਣ ਮਹੀਨੇ ਦੀ ਪੂਰਨਮਾਸੀ ਨੂੰ ਭੈਣਾਂ ਭਰਾਵਾਂ ਦੇ ਗੁੱਟਾਂ ਉੱਤੇ ਗਾਨੇ ਜਾਂ ਪਹੁੰਚੀਆਂ ਰੱਖੜੀਆਂ ਭੈਣਾਂ ਬੰਨਣ ਆਉਂਦੀਆਂ ਹਨ ਤੇ ਬੰਨਦੀਆਂ ਹਨ। ਪਹਿਲਾਂ ਇਸ ਦਿਨ ਭੈਣਾਂ ਵੱਲੋਂ ਵੀਰਾਂ ਦੇ ਖੰਮਣੀ ਦੀ ਪਹੁੰਚੀ ਬੰਨਣੀ ਚੰਗੇ ਸ਼ਗਨਾਂ ਵਾਲਾ ਤਿਉਹਾਰ ਮੰਨਿਆ ਜਾਂਦਾ ਹੈ। ਇਹ ਵੀ ਕਿ ਇਸ ਦਿਨ ਭਰਾ ਦਾ ਭੈਣਾਂ ਨੂੰ ਕੁਝ ਰੁਪਏ ਸ਼ਗਨ ਦੇ ਵੀ ਦਿੰਦੇ ਹਨ। ਭਰਾ ਭੈਣਾਂ ਨੂੰ ਇੱਕ ਇੱਕ ਪਹਿਲਾਂ ਚਾਂਦੀ ਦਾ ਰੁਪਈਆ ਦਿੰਦੇ ਸੀ ਅੱਜ ਕੱਲ ਰੁਪਏ ਤੇ ਸੂਟ ਦਿੰਦੇ ਹਨ । ਪਹਿਲਾਂ ਇਕੱਲੀ ਖੰਮਣੀ ਬੰਨ੍ਹ ਦਿੰਦੀਆਂ ਸਨ ਪਰ ਅੱਜ ਕੱਲ ਮਾਡਰਨ ਯੁੱਗ ਵਿੱਚ ਮਹਿੰਗੀਆਂ ਤੋਂ ਮਹਿੰਗੀਆਂ ਰੱਖੜੀਆਂ ਆ ਚੁੱਕੀਆਂ ਹਨ। ਭੈਣਾਂ ਰੱਖੜੀਆਂ ਦੇ ਨਾਲ ਭਰਾਵਾਂ ਵਾਸਤੇ ਮਠਿਆਈ ਆਦਿ ਲੈ ਕੇ ਆਉਂਦੀਆਂ ਹਨ।। ਪੁਰਾਣੇ ਤੇ ਸਿਆਣੇ ਲੋਕ ਆਖਦੇ ਹਨ ਕਿ ਜਦੋਂ ਗੱਲ ਗੱਲ ਉੱਤੇ ਲੜਾਈਆਂ ਹੁੰਦੀਆਂ ਸਨ। ਹਮਲਾਵਰਾਂ ਨੂੰ ਠੱਲ੍ਹਣ ਲਈ ਭੈਣਾਂ ਭਰਾਵਾਂ ਦੇ ਹੱਥਾਂ ਨੂੰ ਗਾਨੇ ਬੰਨ ਜਾਂਦੀਆਂ ਸਨ ਕਿ, ‘ਜਾਓ ਤੇ ਯੁੱਧ ਦੇ ਮੈਦਾਨ ਵਿੱਚ ਵੀਰਤਾ ਨਾਲ ਲੜੋ ਸਾਡੀ ਤੇ ਆਪਣੀ ਜਾਤੀ ਦੀ ਪੱਤ ਦੀ ਰੱਖਿਆ ਕਰੋ।’ ਇਸ ਦਿਨ ਸਿਆਣੇ ਬ੍ਰਾਹਮਣ ਦੇਵਤਾ ਜੀ ਆਪਣੇ ਜਜਮਾਨਾਂ ਤੋਂ ਲਾਗ ਜਾਣੀ ਕਿ ਲਗਾਨ ਉਗਰਾਉਣ ਲਈ ਆ ਹਾਜ਼ਰ ਹੁੰਦੇ ਹਨ ।ਬ੍ਰਾਹਮਣਾਂ ਦੇ ਦੱਸਣ ਮੁਤਾਬਿਕ ਇਹ ਇਤਿਹਾਸ ਪੁਰਾਣੇ ਸਮਿਆਂ ਤੋਂ ਚੱਲਿਆ ਆਉਂਦਾ ਹੈ । ਆਖਦੇ ਹਨ, ਜਦੋਂ ਮਨੂ ਜੀ ਵੱਲੋਂ ਬ੍ਰਾਹਮਣ ,ਛੱਤਰੀ ਅਤੇ ਹੋਰ ਲੋਕ ਵੱਖ-ਵੱਖ ਸੈਣੀਆਂ ਵਿੱਚ ਵੰਡ ਦਿੱਤੇ ਗਏ ।ਬ੍ਰਾਹਮਣ ਲੋਕਾਂ ਦਾ ਕੰਮ ਜੱਗ ਤੇ ਪੂਜਾ ਪਾਠ ਕਰਨਾ ਹੁੰਦਾ ਸੀ। ਛੱਤਰੀਆਂ ਦਾ ਬ੍ਰਾਹਮਣ ਦਾ ਅਤੇ ਵੈਸ਼ਾਂ ਦਾ ਵਣਜ ਵਿਹਾਰ, ਸ਼ੂਦਰਾਂ ਵੱਲੋਂ ਹੱਥ ਕੰਮ ਧੰਦੇ ਅਛੂਤਾਂ ਲਈ ਸਭਨਾ ਦੀ ਸਭ ਤਰ੍ਹਾਂ ਦੀ ਸੇਵਾ ਕਰਨੀ। ਬ੍ਰਾਹਮਣਾ ਵੱਲੋਂ ਕੀਤੇ ਜਾ ਰਹੇ ਯੱਗ ਦੀ ਰਕਸ਼ਾ ਕਰੋ ਜਾਂ ਉਹਨਾਂ ਦੀ ਰੱਖਿਆ ਲਈ ਤੇ ਪ੍ਰੋਹਤ ਛੱਤਰੀਆਂ ਦੇ ਗਾਨਾ ਬੰਨ ਦਿੰਦੇ ਸਨ । ਮਤਲਬ ਛੱਤਰੀ ਯੁੱਧ ਦੇ ਮੈਦਾਨ ਵਿੱਚ ਜਾਣ, ਲੜਨ ਮਰਨ, ਸਾਡੀ ਅਤੇ ਆਪਣੇ ਪਰਿਵਾਰਾਂ ਦੀ ਰੱਖਿਆ ਕਰਨ ।ਜਾਪਦਾ ਹੈ ਇਸੇ ਕਰਕੇ ਇਸਨੂੰ ‘ਰਕਸ਼ਾ ਬੰਧਨ’ ਕਿਹਾ ਜਾਂਦਾ ਹੈ। ਰੱਖੜੀ ਬਾਰੇ ਕੁਝ ਇਤਿਹਾਸਕ ਮਹੱਤਤਾ ਵਾਲੀਆਂ ਕਹਾਣੀਆਂ ਵੀ ਪ੍ਰਚਲਤ ਹਨ ਇੱਕ ਰਾਜਪੂਤਾਨੇ ਦੀ ਰਾਣੀ ਦੀ ਦੂਜੀ ਪੰਜਾਬ ਦੇ ਪੁਰਾਣੇ ਇਤਿਹਾਸਿਕ ਪਿੰਡ ਰਾਹੋਂ ਦੇ ਰਾਜਪੂਤਾਂ ਦੀ ਜਿੱਥੇ ਰਾਜਪੂਤਾਂ ਦੀ ਵਧੇਰੇ ਹੀ ਵਧੀ ਹੋਈ ਮਾਨ ਮਰਿਆਦਾ ਵਿੱਚ ਦ੍ਰਿੜਤਾ ਦੀ ਕੁਵਰਤੋਂ ਹੋਈ ।ਰਾਜਪੂਤਨੀ ਰਾਣੀ ਨੇ ਹਮਾਯੂੰ ਨੂੰ ਇਕ ਸਮੇਂ ਰੱਖੜੀ ਭੇਜੀ। ਹੁਮਾਯੂੰ ਨੇ ਇਸ ਰੱਖੜੀ ਦਾ ਕਾਰਨ ਪੁੱਛ ਕੇ ਰਾਣੀ ਕ੍ਰਿਸ਼ਨਾਵਤੀ ਨੂੰ ਭੈਣ ਮੰਨ ਕੇ ਭਾਈ ਵਾਲੇ ਸਾਰੇ ਫਰਜ਼ ਨਿਭਾਏ । ਭਾਰਤੀ ਸੱਭਿਆਚਾਰ ਦੇ ਵਰਤਾਰੇ ਅਤੇ ਮਰਿਆਦਾ ਨੂੰ ਜਾਣ ਜੋਖਮ ਵਿੱਚ ਪਾ ਕੇ ਵੀ ਕ੍ਰਿਸ਼ਨਾਵਤੀ ਦਾ ਅੰਗ ਪਾਲਿਆ। ਇਸੇ ਤਰ੍ਹਾਂ ਕਿਹਾ ਜਾਂਦਾ ਕਿ ਰੱਖੜੀ ਦੇ ਧਾਗੇ ਵਿੱਚ ਬੱਧੀ ਭਾਵਨਾ ਦੇ ਪ੍ਰਕਾਸ਼ ਕਾਰਨ ਰੂਪਨਗਰ ਤੇ ਰਾਜੇ ਨੇ ਔਰੰਗਜ਼ੇਬ ਨਾਲ ਯੁੱਧ ਲੜ ਕੇ ਰਾਜਕੁਮਾਰੀ ਦਾ ਬਚਾਅ ਕਰਨ ਦਾ ਯਤਨ ਕੀਤਾ ਸੀ। ਕੁਝ ਪੁਰਾਣੇ ਸਨਾਤਨੀ ਲੋਕ ਰੱਖੜੀ ਦਾ ਤਿਉਹਾਰ ਦਾ ਮੁੱਢ ਇੰਦਰ ਦੇਵਤੇ ਤੋਂ ਹੋਇਆ ਸੁਣਾ ਕੇ ਆਪਣੇ ਜਜਮਾਨਾਂ ਵਿੱਚ ਸੁਤੀ ਵੀਰਤਾ ਜਗਾਉਂਦੇ ਹਨ। ਕਿਹਾ ਜਾਂਦਾ ਹੈ ਕਿ ਇੰਦਰ ਦੇਵਤਾ ਰਾਖਸ਼ਾਂ ਨਾਲ ਲੜਦਾ ਹਾਰ ਗਿਆ। ਦੂਜੇ ਦਿਹਾੜੇ ਜੋ ਇਹੋ ਰਕਸ਼ਾ ਬੰਧਨ ਦਾ ਦਿਨ ਸੀ ਇੰਦਰ ਦੀ ਰਾਣੀ ਇੰਦਰਾਣੀ ਨੇ ਬ੍ਰਾਹਮਣਾ ਕੋਲੋਂ ‘ਜਾਪ’ ਕਰਾ ਕੇ ਇੰਦਰ ਦੇ ਰਕਸ਼ਾ ਬੰਧਨ ਦੀ ਰਸ਼ਮ ਕਰਕੇ ਫਿਰ ਲੜਨ ਲਈ ਭੇਜਿਆ ਤਾਂ ਇੰਦਰ ਨੇ ਇਸ ਗਾਨੇ ਦੇ ਬਲ ਨਾਲ ਲੜ ਕੇ ਹਾਰ ਨੂੰ ਜਿੱਤ ਵਿੱਚ ਬਦਲ ਦਿੱਤਾ ।ਇਸ ਲਈ ਰੱਖੜੀ ਬੰਨਣਾ ਮੰਤਰ ਪਾਠ ਕਰਨੇ ਬ੍ਰਾਹਮਣਾਂ ਦਾ ਮਹੱਤਵ ਉਦੋਂ ਤੋਂ ਆਰੰਭ ਹੋਏ ਹਨ। ਕਥਾ ਕਹਾਣੀ ਜੋ ਵੀ ਹੋਵੇ ਇੱਕ ਸੁਵਾਦਲਾ ਤਿਉਹਾਰ ਹੈ ਕਿਸੇ ਵੇਲੇ ਵੀਰਤਾ ਦੀ ਵੰਗਾਰ ਤੇ ਪ੍ਰੇਰਨਾ ਦੇਣ ਵਾਲਾ ਭਾਵੇ ਕਿੰਨਾ ਵੀ ਜੋਸ਼ੀਲਾ ਹੁੰਦਾ ਹੋਵੇ ।ਪਰ ਅੱਜ ਕੱਲ ਤਾਂ ਇਹ ਰੰਗ ਬਿਰੰਗੀਆਂ ਮਹਿੰਗੀਆਂ ਪਹੁੰਚੀਆਂ ਵਾਲਾ ਤਿਉਹਾਰ ਵੱਡੀਆਂ ਮਹਿੰਗੀਆਂ ਰੱਖੜੀਆਂ ਦੇ ਵਿੱਚ ਬਦਲ ਗਿਆ ਕਿ ਇੱਕ ਸੋਹਣੇ ਖਿਡੋਣੇ ਜਾਂ ਗਹਿਣੇ ਤੋਂ ਵੱਧ ਜਿਵੇਂ ਹੋਰ ਕੁਝ ਨਹੀਂ। ਅੱਜ ਕੱਲ ਭਰਾ ਭੈਣਾਂ ਦੀ ਉਨੀ ਕਦਰ ਨਹੀਂ ਕਰਕੇ ਜਿੰਨੀ ਕਿ ਭਰਾਵਾਂ ਨੂੰ ਭੈਣਾਂ ਦੀ ਕਦਰ ਕਰਨੀ ਚਾਹੀਦੀ ਹੈ। ਪਹਿਲੀ ਗੱਲ ਤਾਂ ਜੇ ਕੱਲੀ ਕੁੜੀ ਹੋਊਗੀ ਤਾਂ ਉਹ ਕਿਹੜੇ ਸਕੇ ਭਰਾ ਦੇ ਰੱਖੜੀ ਬੰਨੂਗੀ। ਆਧੁਨਿਕ ਮਸ਼ੀਨੀ ਯੁੱਗ ਵਿੱਚ ਸਾਰਾ ਕੁਝ ਹੀ ਬਦਲ ਗਿਆ ਹੈ। ਫਿਰ ਵੀ ਇਹ ਭੈਣ ਭਰਾ ਦਾ ਪਿਆਰ ਦਾ ਤਿਉਹਾਰ ਇਸੇ ਤਰ੍ਹਾਂ ਕਾਇਮ ਰਹੇ ਇਹੋ ਹੀ ਅਰਦਾਸ ਕਰਦੇ ਹਾਂ।



