ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.); ਰਾਮਗੜੀਆ ਸੇਵਾ ਸੁਸਾਇਟੀ ਦੀ ਚੋਣ ਰਾਮਗੜੀਆ ਚੈਰੀਟੇਬਲ ਹਸਪਤਾਲ ਵਿਖੇ ਕੁਲਜੀਤ ਸਿੰਘ ਧੰਜਲ ਦੀ ਸਰਪ੍ਰਸਤੀ ਹੇਠ ਹੋਈ ਜਿਸ ਵਿੱਚ ਸਰਬ ਸੰਮਤੀ ਨਾਲ ਹਰਦਿਆਲ ਸਿੰਘ ਭੰਮਰਾ ਨੂੰ ਦੁਬਾਰਾ ਦੋ ਸਾਲਾਂ ਲਈ ਦੂਸਰੀ ਵਾਰ ਪ੍ਰਧਾਨ ਚੁਣਿਆ ਗਿਆ । ਇਸ ਮੌਕੇ ਤੇ ਹਰਦਿਆਲ ਸਿੰਘ ਭੰਮਰਾ ਦਾ ਗੁਰਦੁਆਰਾ ਸਾਹਿਬ ਰਾਮ ਨਗਰ ਦੇ ਮੁੱਖ ਸੇਵਾਦਾਰ ਭਾਈ ਗੁਰਦਿਆਲ ਸਿੰਘ ਖਾਲਸਾ, ਰਾਮਗੜੀਆ ਸੇਵਾ ਸੁਸਾਇਟੀ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੰਡੂ, ਜਸਵੀਰ ਸਿੰਘ ਜੱਸੀ ਪ੍ਰਧਾਨ, ਅਮੋਲਕ ਸਿੰਘ ਜੱਸਲ, ਮਨਜੀਤ ਸਿੰਘ ਘੜਿਆਲ, ਪਰਮਜੀਤ ਸਿੰਘ ਸਾਗ਼ਰ, ਅਮਰਜੀਤ ਸਿੰਘ ਪਨੇਸਰ, ਸਤਨਾਮ ਸਿੰਘ ਬਿਰਦੀ, ਹਰਪ੍ਰੀਤ ਸਿੰਘ ਮਸੌਣ ਵੱਲੋਂ ਸਨਮਾਨ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਧਰਮਿੰਦਰ ਸਿੰਘ ਧੰਜਲ, ਅਵਤਾਰ ਸਿੰਘ ਊਭੀ, ਹਰਪਾਲ ਸਿੰਘ ਪ੍ਰਿੰਸ, ਅੰਮ੍ਰਿਤਪਾਲ ਸਿੰਘ ਧੰਜਲ, ਅਮਨਦੀਪ ਸਿੰਘ ਘੜਿਆਲ, ਹਰਭਜਨ ਸਿੰਘ ਸੈਂਸ, ਹਰਪ੍ਰੀਤ ਸਿੰਘ ਘੜਿਆਲ, ਅਵਤਾਰ ਸਿੰਘ ਗੋਲੂ, ਹਰਮਨਦੀਪ ਸਿੰਘ ਭੰਮਰਾ, ਧਰਮਿੰਦਰ ਸਿੰਘ ਧੰਜਲ, ਰਣਜੀਤ ਸਿੰਘ ਊਭੀ, ਮਨਦੀਪ ਸਿੰਘ ਸੈਂਸ, ਮਨਜੀਤ ਸਿੰਘ ਬਿਰਦੀ, ਡਾਕਟਰ ਗੁਰਚਰਨ ਸਿੰਘ ਊਭੀ, ਸ਼ਾਮੂ ਗੁਪਤਾ, ਗਿਫਟੀ ਬਜਾਜ ਸਰਬਜੀਤ ਕਲਾਥ ਹਾਊਸ, ਨਵਤੇਜ ਸਿੰਘ ਧੰਜਲ, ਅੰਮ੍ਰਿਤਪਾਲ ਸਿੰਘ, ਜਥੇਦਾਰ ਅਮਰਿੰਦਰ ਸਿੰਘ ਸੋਢੀ, ਕੁੰਵਰਪ੍ਰਤਾਪ ਸਿੰਘ ਧੰਜਲ, ਸੁਖਵਿੰਦਰ ਸਿੰਘ ਖਾਲਸਾ, ਕਲਸੀ ਬ੍ਰਦਰਜ਼, ਚਰਨਜੀਤ ਸਿੰਘ ਚੰਨਾ ਅਤੇ ਅਰਵਿੰਦਰ ਸਿੰਘ ਧੰਜਲ ਆਦਿ ਹਾਜ਼ਰ ਸਨ।



