HOME ਰਿਟਾਇਰਡ ਪੈਨਸ਼ਨਰਜ਼ ਦੀਆਂ ਸਮੱਸਿਆਂਵਾਂ ਨੂੰ ਲੈ ਕੇ ਡਾ: ਅੰਮ੍ਰਿਤਪਾਲ ਸਿੰਘ ਸੈਂਟਰਲ ਬੈਂਕ...

ਰਿਟਾਇਰਡ ਪੈਨਸ਼ਨਰਜ਼ ਦੀਆਂ ਸਮੱਸਿਆਂਵਾਂ ਨੂੰ ਲੈ ਕੇ ਡਾ: ਅੰਮ੍ਰਿਤਪਾਲ ਸਿੰਘ ਸੈਂਟਰਲ ਬੈਂਕ ਦੇ ਮੈਨੇਜਰ ਰਾਣਾ ਨੂੰ ਮਿਲੇ

3

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਸੀਨੀਅਰ ਸਿਟੀਜਨ ਫਰੈਂਡਜ ਕਲੱਬ ਦੇ ਚੇਅਰਮੈਨ ਹਰਬੰਸ ਸਿੰਘ ਸਲੂਜਾ ਅਤੇ ਪ੍ਰਧਾਨ ਡਾ: ਅੰਮ੍ਰਿਤਪਾਲ ਸਿੰਘ ਸੀਨੀਅਰ ਸਿਟੀਜਨ ਰਿਟਾਇਰਡ ਪੈਨਸ਼ਨਰਜ਼  ਦੀਆਂ ਸਮੱਸਿਆਂਵਾਂ ਨੂੰ ਲੈ ਕੇ ਸੈਂਟਰਲ ਬੈਂਕ ਜਮਾਲਪੁਰ ਬਰਾਚ ਦੇ ਮੈਨੇਜਰ ਮਿਸਟਰ ਰਾਣਾ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਸਮੱਸਿਆਂਵਾਂ ਦੱਸੀਆਂ । ਮੈਨੇਜਰ ਨੇ ਕਿਹਾ ਕਿ ਤਕਨੀਕੀ ਕਾਰਨ ਕਰਕੇ ਕੁਛ ਪੈਨਸ਼ਨਾਂ ਨਹੀਂ ਆਈਆਂ । ਡਾ: ਅੰਮ੍ਰਿਤਪਾਲ ਸਿੰਘ ਨੇ ਕਿਹਾ ਸੈਂਟਰਲ ਬੈਂਕ ਦੀਆਂ ਸਾਨੂੰ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ । ਚੇਅਰਮੈਨ ਨੇ ਕਿਹਾ ਪੈਨਸ਼ਨ ਧਾਰਕਾਂ ਕੋਲ ਕੋਈ ਕਮਾਈ ਦਾ ਸਾਧਨ ਨਹੀ, ਇਸ ਕਰਕੇ ਉਹ ਪੈਨਸ਼ਨ ਨਾਲ  ਗੁਜ਼ਾਰਾ ਕਰਦੇ ਹਨ । ਸ਼੍ਰੀ ਰਾਣਾ ਨੇ ਕਿਹਾ ਇਸ ਸੰਬੰਧ ਵਿੱਚ  ਹੈਡ ਬਰਾਂਚ ਲੁਧਿਆਣਾ ਅਤੇ ਮੁੰਬਈ ਵੀ ਈ-ਮੇਲ ਪਾ ਦਿੱਤੀਆਂ ਹਨ ਸਾਨੂੰ ਵੀ ਈ-ਮੇਲ ਐਡਰੈਸ ਦੇ ਦਿੱਤੇ ਹਨ । ਜਲਦੀ ਮੇਲਾਂ ਪਾ ਕੇ ਹੈਡ ਬਰਾਂਚਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਤਾਂ ਕਿ ਸੀਨੀਅਰ ਸਿਟੀਜ਼ਨਾਂ  ਦੀਆਂ ਸਮੱਸਿਆਂਵਾਂ ਦਾ ਹੱਲ ਹੋ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੱਖੜੀ ਦਾ ਇਤਿਹਾਸਿਕ ਤੇ ਮਿਥਿਹਾਸਕ ਪੱਖ।
Next articleਕਿਸਾਨਾਂ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨਾ ਆਪ ਸਰਕਾਰ ਦੀ ਪਹਿਲ: ਨੌਜਵਾਨ ਆਪ ਤੇ ਪੁਆਧ ਆਗੂ “ਗੁਰਸੇਵਕ ਸਿੰਘ ਕਾਰਕੌਰ “