ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਰਾਜਨੀਤਿਕ ਵਿਅਕਤੀ ਨਿਤਿਨ ਨੰਦਾ ਨੂੰ ਬਣਾਈਆਂ ਨਿਸ਼ਾਨਾ
ਵਿਆਹ ਸਮਾਗਮ ਵਿੱਚ ਰੋਟੀ ਖਾਣ ਵਕਤ ਵਾਪਰਿਆ ਹਾਦਸਾ ਰੋਟੀ ਖਾਂਦੇ ਹੋਏ ਵਿਅਕਤੀ ਤੇ ਚਲਾਈਆਂ ਗੋਲੀਆਂ
ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਅਗੰਮਪੁਰ ਵਿਖੇ ਅੱਜ ਦਿਨ ਦਿਹਾੜੇ ਇੱਕ ਰਾਜਨੀਤੀ ਅਤੇ ਕਾਰੋਬਾਰੀ ਵਿਅਕਤੀ ਉੱਤੇ ਗੋਲੀਆਂ ਚਲਾਈਆਂ ਗਈਆਂ ਸੂਚਨਾ ਪ੍ਰਾਪਤ ਮੌਕੇ ਤੇ ਇਕੱਠੀ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ 2 ਗੋਲੀਆਂ ਚਲਾਈਆਂ ਗਈਆਂ ਜਿਸ ਦਾ ਸ਼ਿਕਾਰ ਨਿਤਿਨ ਨੰਦਾ ਹੋਇਆ ਹੈ ਡਾਕਟਰਾਂ ਦੀ ਜਾਣਕਾਰੀ ਦੇ ਮੁਤਾਬਕ ਨਿਤਿਨ ਨੰਦਾ ਨੂੰ ਜ਼ੇਰੇ ਇਲਾਜ ਸ਼੍ਰੀ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰ ਮੁਢਲੀ ਜਾਂਚ ਕਰ ਰਹੇ ਹਨ ਡਾਕਟਰਾਂ ਦੇ ਮੁਤਾਬਕ ਸਿਰ ਦੇ ਵਿੱਚ ਨਿਸ਼ਾਨ ਹੈ ਜਿਸ ਨੂੰ ਜਲਦ ਮੁਢਲੀ ਸਹਾਇਤਾ ਦੇ ਕੇ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ ਬਾਕੀ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਕਿ ਇਹ ਆਪਸੀ ਕੋਈ ਰੰਜਿਸ਼ ਦਾ ਮਾਮਲਾ ਹੈ ਜਾਂ ਕੋਈ ਹੋਰ ਮਾਮਲਾ ਸਾਹਮਣੇ ਆਉਂਦਾ ਹੈ। ਦੱਸਿਆ ਜਾਂਦਾ ਹੈ ਕਿ ਨਿਤਿਨ ਨੰਦਾ ਸਾਬਕਾ ਸ਼ਿਵ ਸੈਨਾ ਪ੍ਰਧਾਨ ਜਿਲ੍ਹਾਂ ਰੋਪੜ੍ਹ ਅਤੇ ਪਹਿਲਾਂ ਆਜ਼ਾਦ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਜੋਂ ਵੀ ਅਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜ ਚੁੱਕੇ ਹਨ ਅਤੇ ਮੌਜੂਦਾ ਉਪ ਪ੍ਰਧਾਨ ਜਿਲ੍ਹਾਂ ਰੋਪੜ੍ਹ ਆਮ ਆਦਮੀ ਪਾਰਟੀ ਦਾ ਅਹੁਦਾ ਹੈ ਅਤੇ ਪਹਿਲਾਂ ਆਜ਼ਾਦ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਜੋਂ ਵੀ ਅਨੰਦਪੁਰ ਸਾਹਿਬ ਹਲਕੇ ਤੋਂ ਲੜ ਚੁੱਕੇ ਹਨ ਚੋਣ ਇਸ ਮੌਕੇ ਤੇ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਮਲਾ ਦਰਜ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਗੋਸਲ ਐਸਪੀ ਰੂਪਨਗਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਨਿਤਿਨ ਨੰਦਾ ਤੇ ਗੋਲੀ ਚਲਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਵਿੱਚ ਤਿੰਨ ਵਿਅਕਤੀਆਂ ਦਾ ਨਾਮ ਆਇਆ ਹੈ ਜਿਸ ਵਿੱਚ ਦੋ ਵਿਅਕਤੀ ਬਾਈ ਨੇਮ ਅਤੇ ਇੱਕ ਵਿਅਕਤੀ ਨਾਮਮਾਲੂਮ ਹੈ।ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕੇ ਦੋਸ਼ੀਆਂ ਨੂੰ ਪੁਲਿਸ ਵਲੋਂ ਜਲਦੀ ਹਿਰਾਸਤ ਵਿਚ ਲੈ ਕੇ ਉਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



