HOME ਕਿਰਾਏ ਦੇ ਗੁੰਡੇ ਬਨਾਮ ਸਿਕਿਉਰਟੀ..?

ਕਿਰਾਏ ਦੇ ਗੁੰਡੇ ਬਨਾਮ ਸਿਕਿਉਰਟੀ..?

1
ਜੋਗਿੰਦਰ ਬਾਠ ਹੌਲੈਡ
    (ਸਮਾਜ ਵੀਕਲੀ)   ਮਿੱਤਰੋ ਪੰਜਾਬ ਵਿੱਚ ਕਿਰਾਏ ਦੀ ਸਕਿਉਰਟੀ ਵੀ ਮਿਲਦੀ ਹੈ, ਤੇ ਕਿਰਾਏ ਤੇ ਗੁੰਡੇ ਵੀ, ਟੁਲੂ ਪੰਪ ਵੀ, ਉਂਝ ਤਾਂ ਤੀਂਵੀਆਂ ਬੰਦੇ ਵੀ ਬਥੇਰੇ ਚੱਲਦੇ ਹਨ ਕਿਰਾਏ ਤੇ ਸ਼ਹਿਰਾਂ ਵਿੱਚ। ਜੇ ਸੋਚਿਆ ਜਾਵੇ ਜੇ ਇਸ ਗੁੰਡੇ ਨੂੰ ਪੈਸ਼ੇ ਦੇ ਦਿੱਤੇ ਜਾਣ ਇਹ ਤੁਹਾਡੀ ਸਿਕੀਉਰਟੀ ਬਣ ਜਾਵੇਗਾ ਤੇ ਤੁਹਾਡੇ ਦੁਸ਼ਮਣਾਂ ਲਈ ਮੌਤ ਦਾ ਫਰਿਸ਼ਤਾ ਜੇ ਦੂਜੇ ਪਾਸੇ ਵਾਲੇ ਵੀ ਭੋਲੇ ਨਾਲ ਸਪੰਰਕ ਕਰ ਲੈਣ ਫਿਰ ਦੋਹਾਂਂ ਲਈ ਡਾਕੂ  “ਰੰਗਾ ਖੁਸ਼”  ਬਨਾਮ ਜੋਗਿੰਦਰ ਜੋਂ ਦੋਹਾਂ ਪਾਸਿਆਂ ਤੋਂ ਫਿਰੌਤੀ ਬਨਾਮ ਕਿਰਾਇਆ ਲੈ ਕੇ ਆਪਣਾ ਬੰਦੇ ਮਾਰਨ ਦਾ ਧਰਮ ਨਿਭਾ ਸਕਦਾ ਹੈ।
ਮਿੱਤਰੋ ਹੈਰਾਨ ਨਾ ਹੋਵੋ ਮੈਂ ਭਾਰਤ ਬਾਰੇ ਇੱਕ ਡਾਕੂਮੈਂਟਰੀ ਵੇਖੀ ਹੈ ਜਿਸ ਵਿੱਚ ਗੁੰਡੇ ਕਿਰਾਏ ਤੇ ਭੇਜਣ ਵਾਲੇ ਏਜੰਟ ਹਨ, ਉਹਨਾਂ ਦੇ ਦਫਤਰ ਹਨ, ਉਹ ਇਉਂ ਸਿਆਸੀ ਸਮਾਜੀ ਰੈਲੀਆਂ ਲਈ ਐਕਸ਼ਨ ਮੁਤਾਬਿਕ ਗੁੰਡੇ ਭੇਜਦੇ ਹਨ ਜਿਵੇਂ ਵਿਆਹ ਵਿੱਚ ਸੇਵਾ ਕਰਨ ਵਾਲੇ ਬਹਿਰੇ ਤੇ ਸਰਿੰਜ ਨਾਲ ਦਾਰੂ ਵਰਤਾਉਣ ਵਾਲੀਆਂ ਕੁੜੀਆ।
ਸਟਿੰਗ ਅਪਰੇਸ਼ਨ ਵਾਲਾ ਗੁੰਡੇ ਭੇਜਣ ਵਾਲੇ ਦਫਤਰ ਦੇ ਬੌਸ ਨਾਲ ਗੁਪਤ ਕੈਮਰੇ ਨਾਲ ਗੱਲ ਕਰਦਾ ਹੈ। ਬੌਸ ਆਪਣੇ ਰੇਟ ਦੱਸਦਾ ਹੈ। ਜੇ ਸਿਰਫ ਭੀੜ ਇਕੱਠੀ ਕਰਨੀ ਹੈ ਬਿਨਾ ਮੀਡੀਆ, ਖਾਲੀ ਜ਼ਿੰਦਾਬਾਦ ਮੁਰਦਾਬਾਦ ਤਾ ਉਸ ਦਾ ਆਹ ਰੇਟ ਹੈ , ਜੇ ਕਿਸੇ ਖਾਸ ਬੰਦੇ ਦੇ ਘਰ ਦੇ ਬਾਹਰ ਧਰਨਾ ਲਾਉਣਾ ਹੈ ਮੀਡੀਆਂ ਸਮੇਤ ਤੇ ਪੁੱਤਲਾ ਆਦਿ ਫੂਕਣਾਂ ਹੈ ਤਾਂ ਆਹ ਰੇਟ ਹੈ ਤੇ ਜੇ ਭੰਨ ਤੋੜ ਅੱਗਾਂ ਲਾਉਣੀਆਂ ਤੇ ਵਿਰੋਧੀਆਂ ਦੇ ਕਤਲ ਤੱਕ ਕਰਨੇ ਹਨ ਤਾਂ ਆ ਰੇਟ ਹੈ।
ਹੁਣ ਜਦੋਂ ਮੈ ਸਰਸੇ ਆਲੇ ਨੂੰ ਸਜਾ ਵੇਲੇ ਅਤੇ ਦਿੱਲੀ ਦਿਆਂ  ਦੰਗਿਆ ਵੇਲੇ  ਭੰਨਤੋੜ, ਅੱਗਾਂ ਲਾਉਣ ਵਾਲੇ ਨੌਜਵਾਨਾਂ ਦੀਆਂ ਤਸਵੀਰਾਂ ਵੇਖਦਾ ਹਾਂ ਤਾਂ ਹੈਰਾਨ ਹੁੰਦਾ ਹਾਂ। ਇਹ ਕੋਈ ਸਿਆਸੀ ਕਾਰਕੁੰਨ ਨਹੀ ਹਨ। ਇਹ ਤਾਂ ਕਿਰਾਏ ਦੇ ਸਿੱਖਿਅਤ ਅਪਰਾਧੀ ਨੌਜਵਾਨ ਗੁੰਡੇ ਹਨ। ਬਹੁਤੇ ਇਹਨਾਂ ਅੱਗਾਂ ਲਾਉਣ ਵਾਲੀਆਂ ਭੀੜਾਂ ਵਿੱਚ ਸੋਲਾਂ ਸਾਲ ਤੋਂ ਲੈ ਕੇ ਚੌਵੀ ਪੱਚੀ ਸਾਲ ਦੇ ਜਵਾਨ ਮੁੰਡੇ ਹੁੰਦੇ ਹਨ। ਪਰ ਕੁੜੀ ਕੋਈ ਨਹੀਂ ..ਇਹਨਾਂ ਮੁੰਡਿਆਂ ਨੂੰ ਅੱਥਰੂ ਗੈਸ, ਅੱਗ ਬੰਬ ,ਸ਼ਟਰ ਭੰਨਣ, ਬਲਾਤਕਾਰ ਕਰਨ,ਪੱਥਰ-ਬਾਜੀ ਕਰਨ ਦੀ ਪੂਰੀ ਮੁਹਾਰਤ ਹੁੰਦੀ ਹੈ। ਮੈ ਹਮੇਸ਼ਾ ਹੈਰਾਨ ਹੁੰਦਾ ਹਾਂ ਇਹਨਾਂ ਬੱਚਿਆ ਦੇ ਮਾਂ ਬਾਪਾਂ ਨੂੰ ਕੁੱਝ ਪਤਾ ਨਹੀਂ ਹੈ ਕਿ ਉਹਨਾਂ ਦੇ ਬੱਚੇ ਕੀ ਕਰ ਰਹੇ ਹਨ …?।
ਸੋ ਉਪਰ ਵਾਲੀ ਤਸਵੀਰ ਨੂੰ ਗੌਹ ਨਾਲ ਵੇਖੋ ਪੜ੍ਹੋ ..ਬੇਸ਼ੱਕ ਇਹ ਕਿਸੇ ਵੱਲੋਂ ਮਜਾਕ ਹੋਵੇ ..? ਪਰ ਇਹ ਮਜ਼ਾਕ ਨਹੀਂ ਹਕੀਕਤ ਵੀ ਹੈ।
ਤੁਹਾਡਾ ਗੁੰਡਿਆਂ ਬਦਮਾਸ਼ਾ ਤੋਂ ਡਾਹਡਾ ਤੰਗ।
ਜੋਗਿੰਦਰ ਬਾਠ ਹੌਲੈਡ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵੱਡੇ ਸ਼ਇਰ
Next articleਅਖੇ ਇਹ ਧੀ ਹੁੰਦੀ ਹੈ।