(ਸਮਾਜ ਵੀਕਲੀ)
ਜਿਹੜੇ ਸ਼ਾਇਰ ਹੁਣ ਵੱਡੇ ਹੋ ਗਏ
ਕਰਦੇ ਛੋਟਿਆਂ ਨਾਲ ਅਲਰਜੀ
ਪੋਸਟ ਦੇਖ ਕੇ ਇੰਝ ਦੌੜਦੇ
ਜਿਵੇਂ ਧੁੱਪ ਨਿੱਕਲੀ ਤੋਂ ਸਰਦੀ
ਜਿਵੇਂ ਤੁਸੀਂ ਮਸ਼ਹੂਰ ਹੋਏ ਆ ਉਨ੍ਹਾਂ
ਨੇ ਵੀ ਹੋ ਜਾਣਾ
ਮਿਹਨਤ ਦੇ ਨਾਲ ਆਉਣਗੇ ਅੱਗੇ
ਕਾਹਨੂੰ ਖੂਨ ਮਚਾਣਾ
ਹੌਲੀ ਹੌਲੀ ਵਿਚ ਕਲ਼ਮ ਦੇ ਆ
ਜਾਣੀ ਅਨਰਜੀ
ਪੋਸਟ ਦੇਖ ਕੇ ਇੰਝ ਦੌੜਦੇ ਜਿਵੇਂ
ਧੁੱਪ ਨਿੱਕਲੀ ਤੋਂ ਸਰਦੀ
ਗੁਰਮੀਤ ਡੁਮਾਣੇ ਵਾਲਿਆ ਛੱਡਦੇ
ਫ਼ਿਕਰ ਫੁਕਰ ਤੂੰ ਕਰਨਾ
ਚੱਗਿਆ ਚੰਗਿਆਂ ਸ਼ਾਇਰਾਂ ਨੂੰ
ਜਾਰੀ ਰੱਖ ਤੂੰ ਪੜ੍ਹਣਾ
ਜੀਹਦਾ ਸਿੱਕਾ ਚੱਲ ਜਾਂਦਾ ਹੈ ਉਹ
ਨਹੀਂ ਰੱਖਦਾ ਹਮਦਰਦੀ
ਪੋਸਟ ਦੇਖ ਕੇ ਇੰਝ ਦੌੜਦੇ ਜਿਵੇਂ
ਧੁੱਪ ਨਿੱਕਲੀ ਤੋਂ ਸਰਦੀ
,, ਗੁਰਮੀਤ ਡੁਮਾਣਾ
,, ਲੋਹੀਆਂ ਖਾਸ
,, ਜਲੰਧਰ



