ਸ਼ਨੀਵਾਰ ਨੂੰ ਦੁਬਾਰਾ ਕੀਰਤਪੁਰ ਸਾਹਿਬ ਮਨਾਲੀ ਹਾਈਵੇ ਕੀਤਾ ਜਾਵੇਗਾ ਜਾਮ :- ਇਲਾਕਾ ਸੰਘਰਸ਼ ਕਮੇਟੀ
ਰੂਪਨਗਰ /ਸ਼੍ਰੀ ਕੀਰਤਪੁਰ ਸਾਹਿਬ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਹਿਮਾਚਲ ਐਂਟਰੀ ਟੈਕਸ ਦੇ ਨਾਂ ਤੇ ਹੋ ਰਹੇ ਧੱਕੇ ਵਿਰੁੱਧ ਨੈਸ਼ਨਲ ਹਾਈਵੇ ਨੂੰ ਕਈ ਵਾਰ ਜਾਮ ਕਰ ਚੁੱਕੇ ਹਨ ਪਰ ਇਸ ਦਾ ਸਿੱਟਾ ਨਾ ਨਿਕਲਿਆ ਜਦਕਿ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਸੀ ਕਿ ਹਿਮਾਚਲ ਐਂਟਰੀ ਟੈਕਸ ਦੇ ਟੋਲ ਰੇਟਾਂ ਵਿੱਚ ਕਿਸੇ ਪ੍ਰਕਾਰ ਦਾ ਵਾਧਾ ਨਹੀਂ ਕੀਤਾ ਜਾਵੇਗਾ ਪਰ ਫਿਰ ਹੁਣ ਇਹ ਪਰਚੀ 70 ਤੋਂ ਵਧਾ ਕੇ 100 ਰੁਪਏ ਕਰ ਦਿੱਤੀ ਹੈ ਜਿਸ ਤੇ ਭੜਕਦੇ ਹੋਏ ਜਿਲਾ ਰੂਪਨਗਰ ਦੇ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਗੌਰਵ ਰਾਣਾ ਟੈਕਸੀ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਸਿੰਘ ਕੀਰਤੀ ਕਿਸਾਨ ਮੋਰਚਾ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਅਹੁਦੇਦਾਰ ਆਗੂ ਸਾਹਿਬਾਨ ਵੱਲੋਂ ਦੇਰ ਸ਼ਾਮ ਐਲਾਨ ਕੀਤਾ ਗਿਆ ਕਿ ਸ਼ਨੀਵਾਰ ਨੂੰ ਹਿਮਾਚਲ ਸਰਕਾਰ ਖਿਲਾਫ ਕੀਰਤਪੁਰ ਸਾਹਿਬ ਮਨਾਲੀ ਹਾਈਵੇ ਤੇ ਪਿੰਡ ਗੜਾਮੋੜਾ ਵਿਖੇ ਸਵੇਰ ਤੋਂ 6 ਵਜੇ ਚੱਕਾ ਜਾਮ ਕੀਤਾ ਜਾਵੇਗਾ ਜਿਸ ਦੇ ਟੈਕਸੀ ਯੂਨੀਅਨ ਅਤੇ ਟਰੱਕ ਯੂਨੀਅਨ ਇਕੱਠੇ ਹੋ ਕੇ ਇਸ ਧਰਨੇ ਵਿੱਚ ਸ਼ਾਮਿਲ ਹੋਣਗੇ ਉਨਾਂ ਦੇ ਕਿਹਾ ਕਿ ਇਹ ਸ਼ਨੀਵਾਰ ਵੱਡਾ ਐਕਸ਼ਨ ਹੋਵੇਗਾ ਤੇ ਚੇਤਾਵਨੀ ਦਿੱਤੀ ਹੈ ਕਿ ਤੁਰੰਤ ਰੈਸੀਪਰੋਕਲ ਟੈਕਸ ਲਾਗੂ ਕਰੇ ਪੰਜਾਬ ਸਰਕਾਰ ਜਾਂ ਹਿਮਾਚਲ ਸਰਕਾਰ ਸਰਹੱਦੀ ਜਿਲ੍ਹਿਆਂ ਦੇ ਸਾਰੇ ਵਾਹਨਾਂ ਦਾ ਟੈਕਸ ਮਾਫ ਕਰੇ ਨਹੀਂ ਤਾਂ ਅਣਮਿਥੇ ਸਮੇਂ ਲਈ ਸਿੰਗਰ ਜਾਰੀ ਰਹੇਗਾ ਹੋਣਾ ਇਸ ਮੌਕੇ ਯਾਤਰੀਆਂ ਨੂੰ ਅਹਿਮ ਸੂਚਨਾ ਦਿੱਤੀ ਹੈ ਕਿ ਕੀਰਤਪੁਰ ਸਾਹਿਬ ਮਨਾਲੀ ਹਾਈਵੇ ਤੇ ਜਾਣ ਲਈ ਯਾਤਰੀ ਇਸ ਰੂਟ ਦਾ ਗੁਰੇਜਕਰਨ ਭਾਰੀ ਜਾਮ ਅਤੇ ਲੰਬੇ ਇੰਤਜ਼ਾਰ ਦੀ ਸੰਭਾਵਨਾ ਹੋ ਸਕਦੀ ਹੈ ਇਸ ਮੌਕੇ ਮਾਮਲਾ ਪੰਜਾਬ ਦੇ ਕੈਬਨਟ ਮੰਤਰੀਆਂ ਅੱਗੇ ਵੀ ਰੱਖਿਆ ਗਿਆ ਸਰਕਾਰ ਨੂੰ ਪੂਰੇ ਤਰਹਾਂ ਅਗਾਹ ਕਰ ਦਿੱਤਾ ਗਿਆ ਹੈ ਇਸ ਬਾਬਤ ਜਿਲਾ ਰੂਪਨਗਰ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਦੇ ਟੋਰ ਵੈਰੀਆਂ ਸਾਈਟ ਤੇ ਸੰਘਰਸ਼ ਚੱਲ ਰਿਹਾ ਹੈ ਕੀਰਤੀ ਕਿਸਾਨ ਮੋਰਚਾ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਹਲਕਾ ਵਿਧਾਇਕ ਸ਼੍ਰੀ ਆਨੰਦਪੁਰ ਸਾਹਿਬ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੂੰ ਵੀ ਮਿਲੇ ਹਨ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



