HOME ਬੇਬੇ ਨਾਨਕੀ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਬੇਬੇ ਨਾਨਕੀ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

3
ਕਪੂਰਥਲਾ,  (ਸਮਾਜ ਵੀਕਲੀ)   (ਕੌੜਾ )– ਬੇਬੇ ਨਾਨਕੀ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਬੇਬੇ ਨਾਨਕੀ ਜੀ ਖੂਹ ਸਾਹਿਬ ਰਜਿਸਟਰਡ ਤਲਵੰਡੀ ਚੌਧਰੀਆਂ ਵਿਖੇ ਸੰਤ ਬਾਬਾ ਜਗਤਾਰ ਸਿੰਘ, ਸੰਤ ਬਾਬਾ ਮਹਿੰਦਰ ਸਿੰਘ ਤਰਨ ਤਾਰਨ ਵਾਲਿਆਂ ਅਤੇ ਸੰਤ ਬਾਬਾ ਜੱਗਾ ਸਿੰਘ ਗੁਰਦੁਆਰਾ ਅੰਤਰਜਾਮਤਾ ਸੁਲਤਾਨਪੁਰ ਲੋਧੀ ਵਾਲਿਆਂ ਦੇ ਸਹਿਯੋਗ ਨਾਲ ਸਮੂਹ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਪੰਜ ਰੋਜਾ ਧਾਰਮਿਕ ਸਮਾਗਮਾਂ ਦੇ ਅਖੀਰਲੇ ਦਿਨ ਅੱਜ 12 ਸ਼੍ਰੀ ਅਖੰਡ ਪਾਠਾਂ ਸਾਹਿਬ ਦੇ ਭੋਗ ਪਾਏ ਗਏ ਅਰਦਾਸ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਕਵਾਉਣ ਵਾਲਿਆਂ ਸ਼ਰਧਾਲੂਆਂ ਦਾ ਬਾਬਾ ਜੱਗਾ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਰਜਿਸਟਰ ਦੇ ਪ੍ਰਧਾਨ ਓਕਾਰ ਸਿੰਘ ਵੱਲੋਂ ਪ੍ਰਗਟ ਸਿੰਘ ਸ਼ਾਹੀ ਏਐਸਆਈ, ਬਲਵੰਤ ਸਿੰਘ ਬਾਠ, ਸੁਖਦੇਵ ਸਿੰਘ ਮਸੀਤਾਂ ਯੂਐਸਏ, ਜਸ਼ਨਪ੍ਰੀਤ ਸਿੰਘ, ਮਾਸਟਰ ਬਲਵਿੰਦਰ ਸਿੰਘ ਓਠੀ, ਜਸਵੰਤ ਸਿੰਘ ਮੋਮੀ, ਜਸਬੀਰ ਸਿੰਘ ਸੰਧੂ, ਕਸ਼ਮੀਰ ਸਿੰਘ ਸੰਧੂ, ਗਿਆਨ ਸਿੰਘ ਮਾਢਲੀਆ, ਬਗੀਚਾ ਸਿੰਘ ਸੰਧੂ, ਗੁਰਮੇਗ ਸਿੰਘ ਮੱਲੀ, ਕਰਨੈਲ ਸਿੰਘ ਓਠੀ ਅਤੇ ਮਨਜੀਤ ਕੌਰ ਨੂੰ ਸਾਂਝੇ ਤੌਰ ਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਲਲੇਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਭਾਈ ਹਰਚੰਦ ਸਿੰਘ ਭਾਰਜ ਹਜੂਰੀ ਰਾਗੀ ਗੁਰਦੁਆਰਾ ਬੇਬੇ ਨਾਨਕੀ ਖੂਹ ਸਾਹਿਬ ਵੱਲੋਂ ਆਪਣੇ ਮਨੋਹਰ ਸ਼ਬਦ ਕੀਰਤਨ ਰਾਹੀਂ ਧਾਰਮਿਕ ਸਮਾਗਮ ਦੀ ਆਰੰਭਤਾ  ਕੀਤੀ ਉਪਰੰਤ ਵਿਸ਼ੇਸ਼ ਸੱਦੇ ਤੇ ਪੁੱਜੇ ਭਾਈ ਸਤਿੰਦਰ ਪਾਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਗੁਰ ਇਤਿਹਾਸ ਨਾਲ ਜੋੜਦਿਆਂ ਸੰਗਤਾਂ ਨੂੰ ਬੇਬੇ ਨਾਨਕੀ ਜੀ ਦੇ ਜੀਵਨ ਸਬੰਧੀ ਭਰਪੂਰ ਜਾਣਕਾਰੀ ਦਿੱਤੀ। ਆਈਆਂ ਸਮੂਹ ਸੰਗਤਾਂ  ਅਤੇ ਸੰਤ ਮਹਾਂਪੁਰਸ਼ਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਓਕਾਰ ਸਿੰਘ ਜੋਸਨ ਵੱਲੋਂ ਬੇਬੇ ਨਾਨਕੀ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਸਟੇਜ ਸੰਚਾਲਨ  ਦੀ ਭੂਮਿਕਾ ਭਾਈ ਗੁਰਸੇਵਕ ਸਿੰਘ ਨੇ ਨਿਭਾਈ। ਇਸ ਮੌਕੇ ਤੇ ਨਿਰਭੈ ਸਿੰਘ ਜੋਸਨ, ਜਸਵੰਤ ਸਿੰਘ ਭੋਲਾ, ਬਖਸ਼ੀਸ਼ ਸਿੰਘ ਫੌਜੀ, ਗਿਆਨ ਸਿੰਘ ਮਾਡਲੀਆ, ਕੁਲਦੀਪ ਸਿੰਘ, ਦੇਸਾ ਸਿੰਘ, ਮਨਜਿੰਦਰ ਸਿੰਘ ਮੱਲੀ, ਮਨਜੀਤ ਸਿੰਘ ਬੱਬਾ, ਤੀਰਥ ਸਿੰਘ ਚਾਨਾ,  ਕੁਲਵੰਤ ਸਿੰਘ, ਭੁਪਿੰਦਰ ਸਿੰਘ ਕੌੜਾ, ਸਰਬਜੀਤ ਸਿੰਘ ਸੰਧੂ, ਪੋਖਰ ਸਿੰਘ ਬੰਡ ਬਲਦੇਵ ਸਿੰਘ ਕੜਾਲ, ਜਰਨੈਲ ਸਿੰਘ ਨੂਰਪੁਰ, ਹਰਬੰਸ ਸਿੰਘ ਟਿੱਬਾ, ਰਣਜੀਤ ਸਿੰਘ, ਰਣਬੀਰ ਸਿੰਘ ਰਾਣਾ, ਜਸਵੰਤ ਸਿੰਘ, ਮੁਖਤਾਰ ਸਿੰਘ ਚੰਦੀ ਠੇਕੇਦਾਰ, ਗੁਰਦੀਪ ਸਿੰਘ ਘੁਮਾਣ,  ਪਲਵਿੰਦਰ ਸਿੰਘ ਬਿੱਕਾ ਪ੍ਰਧਾਨ ਸ੍ਰੀ ਗੁਰੂ ਨਾਨਕ ਕੀਰਤਨ ਸੇਵਾ ਸੁਸਾਇਟੀ ਤਲਵੰਡੀ ਚੌਧਰੀਆਂ, ਅਵਤਾਰ ਸਿੰਘ ਮੁੱਤੀ, ਸਤਿੰਦਰ ਸਿੰਘ ਕੌੜਾ, ਗੱਜਣ ਸਿੰਘ, ਹਰਜੋਤ ਸਿੰਘ, ਕੁਲਦੀਪ ਸਿੰਘ ਚੰਦੀ, ਸੁਖਦੇਵ ਸਿੰਘ ਟਿੱਬੇ ਵਾਲੇ, ਕਸ਼ਮੀਰ ਸਿੰਘ ਤੁੜ, ਸੰਤੋਖ ਸਿੰਘ ਸਾਬਕਾ ਇੰਸਪੈਕਟਰ, ਹਰੀ ਚੰਦ ਸਹਿਗਲ, ਸੂਬੇਦਾਰ ਦਿਲਬੀਰ ਸਿੰਘ, ਰਜਿੰਦਰ ਸਿੰਘ ਭਾਰਜ ਮੈਂਬਰ ਪੰਚਾਇਤ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਿਮਾਚਲ ਐਂਟਰੀ ਟੈਕਸ ਦੇ ਨਾਂ ਤੇ ਹੋ ਰਹੀ ਭਾਰੀ ਲੁੱਟ ਵਿਰੁੱਧ ਸੰਘਰਸ਼ ਹੋਇਆ ਹੋਰ ਤੇਜ਼
Next articleਈਰਾਨ ਯੁੱਧ ਵਿੱਚ ਪਾਕਿਸਤਾਨ ਵੱਲੋਂ ਸ਼ਾਂਤੀਦੂਤ ਦੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਤੋਂ ਗੁੱਸੇ ਵਿੱਚ ਆਏ ਯੂਏਈ ਨੇ 2 ਬਿਲੀਅਨ ਡਾਲਰ ਦੇ ਕਰਜ਼ੇ ਦੀ ਅਦਾਇਗੀ ਲਈ ਰਾਤੋ-ਰਾਤ ਅਲਟੀਮੇਟਮ ਦਿੱਤਾ।