HOME ਹਿਮਾਚਲ ਐਂਟਰੀ ਟੈਕਸ ਮਾਮਲੇ ‘ਚ ਕੇਂਦਰ ਤੋਂ ਦਖ਼ਲ ਦੀ ਮੰਗ, ਡਾ. ਸੁਭਾਸ਼...

ਹਿਮਾਚਲ ਐਂਟਰੀ ਟੈਕਸ ਮਾਮਲੇ ‘ਚ ਕੇਂਦਰ ਤੋਂ ਦਖ਼ਲ ਦੀ ਮੰਗ, ਡਾ. ਸੁਭਾਸ਼ ਸ਼ਰਮਾ ਨੇ ਗਡਕਰੀ ਨੂੰ ਲਿਖਿਆ ਪੱਤਰ

1

ਰਾਸ਼ਟਰੀ ਰਾਜਮਾਰਗਾਂ ‘ਤੇ ਟੈਕਸ ਨੂੰ ਦੋਹਰੀ ਵਸੂਲੀ ਕਰਾਰ

ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਹਿਮਾਚਲ ਪ੍ਰਦੇਸ਼ ਵਿੱਚ ਵਾਹਨਾਂ ‘ਤੇ ਲੱਗ ਰਹੇ ਐਂਟਰੀ ਟੈਕਸ ਨੂੰ ਲੈ ਕੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖ ਕੇ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ।ਆਪਣੇ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਰਾਜ ਵਿੱਚ ਦਾਖ਼ਲ ਹੋਣ ਵਾਲੇ ਵਾਹਨਾਂ, ਸਮੇਤ ਰਾਸ਼ਟਰੀ ਰਾਜਮਾਰਗਾਂ ‘ਤੇ ਚੱਲਣ ਵਾਲਿਆਂ ‘ਤੇ ਵੀ ਐਂਟਰੀ ਟੈਕਸ ਲਗਾਇਆ ਜਾ ਰਿਹਾ ਹੈ। ਇਸ ਨਾਲ ਆਮ ਯਾਤਰੀਆਂ ਅਤੇ ਟ੍ਰਾਂਸਪੋਰਟ ਕਾਰੋਬਾਰੀਆਂ ‘ਤੇ ਵਾਧੂ ਆਰਥਿਕ ਬੋਝ ਪੈਦਾ ਹੋ ਰਿਹਾ ਹੈ ਅਤੇ ਪੰਜਾਬ ਸਮੇਤ ਪੜੋਸੀ ਰਾਜਾਂ ਵਿੱਚ ਨਾਰਾਜ਼ਗੀ ਵਧ ਰਹੀ ਹੈ।ਡਾ. ਸ਼ਰਮਾ ਨੇ ਦਲੀਲ ਦਿੱਤੀ ਕਿ ਰਾਸ਼ਟਰੀ ਰਾਜਮਾਰਗ ਕੇਂਦਰ ਸਰਕਾਰ ਦੇ ਫੰਡ ਨਾਲ ਬਣਦੇ ਹਨ, ਜਿਸਦਾ ਮਕਸਦ ਬਿਨਾਂ ਰੁਕਾਵਟ ਆਵਾਜਾਈ ਯਕੀਨੀ ਬਣਾਉਣਾ ਹੈ। ਅਜਿਹੇ ਵਿੱਚ ਇਨ੍ਹਾਂ ਸੜਕਾਂ ‘ਤੇ ਵਾਧੂ ਟੈਕਸ ਲਗਾਉਣਾ ਇਸ ਮੂਲ ਉਦੇਸ਼ ਦੇ ਉਲਟ ਹੈ ਅਤੇ ਇਹ ਦੋਹਰੀ ਵਸੂਲੀ ਦੇ ਬਰਾਬਰ ਹੈ।ਉਨ੍ਹਾਂ ਸੰਵਿਧਾਨਕ ਪੱਖਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਟੈਕਸ ਆਰਟਿਕਲ 301 ਅਧੀਨ ਆਵਾਜਾਈ ਦੀ ਆਜ਼ਾਦੀ ਦੇ ਸਿਧਾਂਤ ਦੇ ਖ਼ਿਲਾਫ਼ ਹੈ, ਜਦਕਿ ਆਰਟਿਕਲ 304(ਬੀ) ਅਨੁਸਾਰ ਲਾਗੂ ਕੀਤੀਆਂ ਪਾਬੰਦੀਆਂ ਤਰਕਸੰਗਤ ਅਤੇ ਮਨਜ਼ੂਰਸ਼ੁਦਾ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਸੁਪਰੀਮ ਕੋਰਟ ਦੇ ਜਿੰਦਲ ਸਟੇਨਲੇਸ ਮਾਮਲੇ (2016) ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਐਂਟਰੀ ਟੈਕਸ ਗੈਰ-ਭੇਦਭਾਵਪੂਰਨ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਮਾਰਗਾਂ ‘ਤੇ ਪਹਿਲਾਂ ਹੀ ਟੋਲ ਵਸੂਲਿਆ ਜਾਂਦਾ ਹੈ, ਇਸ ਲਈ ਵਾਧੂ ਟੈਕਸ ਜਾਇਜ਼ ਨਹੀਂ। ਅੰਤ ਵਿੱਚ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਹਿਮਾਚਲ ਸਰਕਾਰ ਨੂੰ ਇਹ ਟੈਕਸ ਤੁਰੰਤ ਵਾਪਸ ਲੈਣ ਲਈ ਨਿਰਦੇਸ਼ ਜਾਰੀ ਕੀਤੇ ਜਾਣ, ਤਾਂ ਜੋ ਆਵਾਜਾਈ ਸੁਚਾਰੂ ਬਣੀ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਦਿਨ ਦਿਹਾੜੇ ਪੀ ਆਰ ਟੀ ਸੀ ਬੱਸ ‘ਚ ਦਾਤਰ ਦੀ ਨੋਕ ‘ਤੇ ਲੁੱਟ, 800-900 ਰੁਪਏ ਖੋਹ ਕੇ ਦੋਸ਼ੀ ਫਰਾਰ।
Next articleਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਨਿੱਘੀ ਨੂੰ 18 ਲੱਖ ਦੇ ਟਿਊਬਵੈੱਲ ਦਾ ਤੋਹਫ਼ਾ