HOME ਦਿਨ ਦਿਹਾੜੇ ਪੀ ਆਰ ਟੀ ਸੀ ਬੱਸ ‘ਚ ਦਾਤਰ ਦੀ ਨੋਕ ‘ਤੇ...

ਦਿਨ ਦਿਹਾੜੇ ਪੀ ਆਰ ਟੀ ਸੀ ਬੱਸ ‘ਚ ਦਾਤਰ ਦੀ ਨੋਕ ‘ਤੇ ਲੁੱਟ, 800-900 ਰੁਪਏ ਖੋਹ ਕੇ ਦੋਸ਼ੀ ਫਰਾਰ।

ਕੁਲਾਰਾਂ ਨੇੜੇ ਚਿੱਟੀ ਹੋਂਡਾ ਸਿਟੀ ‘ਚ ਆਏ 3-4 ਵਿਅਕਤੀਆਂ ਵੱਲੋਂ ਵਾਰਦਾਤ, ਪੁਲਿਸ ਚੌਂਕੀ ਮੋਠਾਂਵਾਲਾ ‘ਚ ਸ਼ਿਕਾਇਤ ਦਰਜ

ਕਪੂਰਥਲਾ,  (ਸਮਾਜ ਵੀਕਲੀ)  (ਕੌੜਾ )-  ਦਿਨ ਦਿਹਾੜੇ ਤਕਰੀਬਨ 12:30 ਵਜੇ ਪੀਆਰਟੀਸੀ ਦੀ ਇੱਕ ਬੱਸ, ਜੋ ਰੋਜ਼ਾਨਾ ਜਲੰਧਰ ਤੋਂ ਸੁਲਤਾਨਪੁਰ ਲੋਧੀ ਵਾਇਆ ਸਿੱਧਵਾਂ ਦੋਨਾ-ਮੋਠਾਂਵਾਲਾ ਰੂਟ ‘ਤੇ ਚੱਲਦੀ ਹੈ, ਨੂੰ ਦਾਤਰ ਦੀ ਨੋਕ ‘ਤੇ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਪੀਆਰਟੀਸੀ ਬੱਸ ਨੰਬਰ ਪੀਬੀ ਜ਼ੀਰੋ ਏਟ ਡੀ – ਜੀ 5859 ਦੇ ਡਰਾਇਵਰ ਪਵਿੱਤਰ ਸਿੰਘ ਅਤੇ ਕੰਡਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੱਸ ਦੇ 6-7 ਗੇੜੇ ਲਗਾ ਰਹੇ ਸਨ। ਜਦੋਂ ਬੱਸ ਕੁਲਾਰਾਂ ਦੇ ਨੇੜੇ ਪਹੁੰਚੀ ਤਾਂ ਇੱਕ ਚਿੱਟੀ ਪੁਰਾਣੀ ਹੋਂਡਾ ਸਿਟੀ ਕਾਰ, ਜਿਸ ਵਿੱਚ 3-4 ਵਿਅਕਤੀ ਸਵਾਰ ਸਨ, ਨੇ ਬੱਸ ਦਾ ਰਸਤਾ ਰੋਕ ਲਿਆ। ਉਨ੍ਹਾਂ ਵਿੱਚੋਂ ਦੋ ਵਿਅਕਤੀ ਦਾਤਰ ਲੈ ਕੇ ਬੱਸ ਵਿੱਚ ਜਬਰਦਸਤੀ ਚੜ੍ਹ ਗਏ ਅਤੇ ਡਰਾਉਂਦੇ ਹੋਏ ਕੰਡਕਟਰ ਦੇ ਬੈਗ ਵਿੱਚੋਂ ਲਗਭਗ 800-900 ਰੁਪਏ ਖੋਹ ਲਏ। ਘਟਨਾ ਦੌਰਾਨ ਇੱਕ ਦੋਸ਼ੀ ਨੇ ਆਪਣੀ ਪਛਾਣ “ਸਿੱਧਵਾਂ ਦਾ ਜੋਗੀ” ਵਜੋਂ ਦੱਸਦਿਆਂ ਧਮਕੀ ਦਿੱਤੀ ਕਿ ਕਿਸੇ ਨੂੰ ਦੱਸਿਆ ਤਾਂ ਨਤੀਜੇ ਭੁਗਤਣੇ ਪੈਣਗੇ। ਵਾਰਦਾਤ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਬੱਸ ਸਟਾਫ ਵੱਲੋਂ ਤੁਰੰਤ ਬੱਸ ਨੂੰ ਪੁਲਿਸ ਚੌਂਕੀ ਮੋਠਾਂਵਾਲਾ ਲਿਜਾ ਕੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਏਐਸਆਈ ਸੁਰਜੀਤ ਸਿੰਘ ਚੌਂਕੀ ਇੰਚਾਰਜ ਮੋਠਾਂਵਾਲਾ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਕਿਹਾ ਕਿ ਬੱਸ ਦੇ ਡਰਾਈਵਰ ਅਤੇ ਕੰਡਕਟਰ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਗੱਡੀ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਜਲੰਧਰ ਰੇਲਵੇ ਸਟੇਸ਼ਨ ਤੋਂ ਅੱਜ ਸ਼ਾਮ 3 ਬਜੇ ਹਰਿਦੁਆਰ ਲਈ ਸੰਤਾਂ ਮਹਾਂਪੁਰਸ਼ਾਂ ਦੀ ਹਜੂਰੀ ਵਿੱਚ ਰਵਾਨਾ ਹੋਈ
Next articleਹਿਮਾਚਲ ਐਂਟਰੀ ਟੈਕਸ ਮਾਮਲੇ ‘ਚ ਕੇਂਦਰ ਤੋਂ ਦਖ਼ਲ ਦੀ ਮੰਗ, ਡਾ. ਸੁਭਾਸ਼ ਸ਼ਰਮਾ ਨੇ ਗਡਕਰੀ ਨੂੰ ਲਿਖਿਆ ਪੱਤਰ