HOME ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਨਿੱਘੀ ਨੂੰ 18 ਲੱਖ ਦੇ ਟਿਊਬਵੈੱਲ ਦਾ...

ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਨਿੱਘੀ ਨੂੰ 18 ਲੱਖ ਦੇ ਟਿਊਬਵੈੱਲ ਦਾ ਤੋਹਫ਼ਾ

*ਰਾਜਨੀਤਿਕ ਰਿਵਾਇਤਾਂ ਤੋੜ ਕੇ ਬਜ਼ੁਰਗਾਂ ਹੱਥੋਂ ਰਖਵਾਇਆ ਨੀਂਹ ਪੱਥਰ*

 *ਪਿੰਡ ਦੇ ਵਿਕਾਸ ਲਈ ਖੋਲ੍ਹੇ ਗੱਫੇ*

ਨਵਾਸ਼ਹਿਰ /ਕਾਠਗੜ੍ਹ ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ): ਹਲਕਾ ਬਲਾਚੌਰ ਵਿੱਚ ਚੱਲ ਰਹੀ ਵਿਕਾਸ ਦੀ ਲਹਿਰ ਨੂੰ ਹੋਰ ਤੇਜ਼ ਕਰਦਿਆਂ ਵਿਧਾਇਕਾ ਸੰਤੋਸ਼ ਕਟਾਰੀਆ ਨੇ ਅੱਜ ਪਿੰਡ ਨਿੱਘੀ ਵਿਖੇ 18 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਪੀਣ ਵਾਲੇ ਪਾਣੀ ਦੇ ਨਵੇਂ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਵਿਧਾਇਕਾ ਵੱਲੋਂ ਇੱਕ ਨਿਵੇਕਲੀ ਪਹਿਲ ਕਰਦਿਆਂ ਖੁਦ ਉਦਘਾਟਨ ਕਰਨ ਦੀ ਬਜਾਏ ਪਿੰਡ ਦੇ ਸਤਿਕਾਰਯੋਗ ਬਜ਼ੁਰਗਾਂ ਪਾਸੋਂ ‘ਕਹੀ ਦਾ ਟੱਕ’ ਲਵਾ ਕੇ ਪ੍ਰੋਜੈਕਟ ਦਾ ਨੀਂਹ ਪੱਥਰ ਰਖਵਾਇਆ ਗਿਆ, ਜਿਸ ਦੀ ਇਲਾਕੇ ਵਿੱਚ ਖੂਬ ਸ਼ਲਾਘਾ ਹੋ ਰਹੀ ਹੈ। ਵਿਧਾਇਕਾ ਕਟਾਰੀਆ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿੰਡ ਨਿੱਘੀ ਦੇ ਸਰਵਪੱਖੀ ਵਿਕਾਸ ਲਈ ਪਹਿਲਾਂ ਹੀ ਵੱਡੀਆਂ ਗਰਾਂਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚ ਸ਼ਾਮਲ  ਨੇ ਲਾਇਬ੍ਰੇਰੀ: 5.00 ਲੱਖ ਰੁਪਏ,ਗਲੀਆਂ ਦਾ ਨਿਰਮਾਣ: 2.00 ਲੱਖ ਰੁਪਏ,ਸਰਬਸੰਮਤੀ ਨਾਲ ਚੁਣੀ ਪੰਚਾਇਤ ਲਈ ਸਨਮਾਨ ਰਾਸ਼ੀ 5.00 ਲੱਖ ਰੁਪਏ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਨਿਸ਼ਾਨਾ ਹਰ ਘਰ ਤੱਕ ਸਾਫ਼ ਪਾਣੀ ਪਹੁੰਚਾਉਣਾ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਆਧੁਨਿਕ ਸਹੂਲਤਾਂ ਪ੍ਰਦਾਨ ਕਰਨਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਅਸ਼ੋਕ ਕਟਾਰੀਆ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੀ ਨੁਹਾਰ ਬਦਲਣ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਟਿਊਬਵੈੱਲ ਲੱਗਣ ਨਾਲ ਪਿੰਡ ਦੀ ਪਾਣੀ ਦੀ ਕਿੱਲਤ ਜਲਦ ਖ਼ਤਮ ਹੋ ਜਾਵੇਗੀ ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਮਿੰਦੋ ਸਰਪੰਚ, ਸੁਰਿੰਦਰ ਪੰਚ, ਦਵਿੰਦਰ ਸੋਨੂ ਪੰਚ, ਬਲਬੀਰ ਚੰਦ ਚੇਚੀ, ਕਾਵਲ ਚੰਦ ਚੇਚੀ, ਦੇਵਰਾਜ ਮੀਲੂ, ਜਸਪਾਲ (ਰਿਟਾਇਰ ਰੇਂਜ ਅਫਸਰ), ਇਕਬਾਲ (ਰਿਟਾਇਰ ਇੰਸਪੈਕਟਰ), ਰੂਪ ਲਾਲ, ਠੇਕੇਦਾਰ ਦਿਲਬਾਗ ਰਾਏ, ਪਵਨ ਕੁਮਾਰ, ਬਲਬੀਰ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਪਿੰਡ ਵਾਸੀਆਂ ਨੇ ਇਸ ਸੌਗਾਤ ਲਈ ਵਿਧਾਇਕਾ ਅਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਿਮਾਚਲ ਐਂਟਰੀ ਟੈਕਸ ਮਾਮਲੇ ‘ਚ ਕੇਂਦਰ ਤੋਂ ਦਖ਼ਲ ਦੀ ਮੰਗ, ਡਾ. ਸੁਭਾਸ਼ ਸ਼ਰਮਾ ਨੇ ਗਡਕਰੀ ਨੂੰ ਲਿਖਿਆ ਪੱਤਰ
Next articleBritain Goes to India: The Challenges Facing UK Universities and the Question of Caste Discrimination