(ਸਮਾਜ ਵੀਕਲੀ) ਗੁਰੂਆਂ ਪੀਰਾਂ ਤੇ ਇਨਕਲਾਬੀ ਯੋਧਿਆਂ ਦੀ ਇਸ ਧਰਤੀ ਨੂੰ ਉਜਾੜਨ ਲਈ ਲੱਖਾਂ ਕੋਸ਼ਿਸਾਂ ਹੋਈਆਂ, ਹੋ ਰਹੀਆਂ ਤੇ ਅੱਗੇ ਵੀ ਹੁੰਦੀਆਂ ਰਹਿਣ ਗੀਆਂ। ਪਰ ਪੰਜਾਬ ਨੂੰ ਉਜਾੜਨ ਦੇ ਖਾਬ ਦੇਖਣ ਵਾਲੇ ਲੋਕ, ਪੰਜਾਬੀਆਂ ਦੇ ਹੌਂਸਲੇ ਅੱਗੇ ਪਸਤ ਹੁੰਦੇ ਰਹੇ ਹਨ ਤੇ ਹੁੰਦੇ ਰਹਿਣ ਗੇ। ਛੋਟਾ ਘੱਲੂਘਾਰਾ, ਵੱਢਾ ਘੱਲੂਘਾਰਾ, ਸੰਤਾਲੀ ਦਾ ਘੱਲੂਘਾਰਾ, ਚੁਰਾਸੀ ਦਾ ਘੱਲੂਘਾਰਾ ਤੇ ਫਿਰ 1988 ਦਾ ਹੜੵ ਘੱਲੂਘਾਰਾ।( 1988 ਦਾ ਹੜੵ ਕੁਦਰਤ ਦਾ ਕਹਿਰ ਘੱਟ ,ਸਿਰਜਿਆ ਹੋਇਆ ਘੱਲੂਘਾਰਾ ਜਿਆਦਾ ਸੀ।) ਇਹਨਾਂ ਘੱਲੂਘਾਰਿਆਂ ਤੋਂ ਬਾਅਦ ਵੀ ਪੰਜਾਬੀ ਆਪਣੇ ਹੌਂਸਲੇ ਨਾਲ ਹੋਰ ਤਾਕਤਵਰ ਬਣ ਕੇ ਉਭਰੇ ਸਨ। ਪਾਣੀ ਦੀਆਂ ਤੇਜ ਛੱਲਾਂ ਨੂੰ ਚੀਰਦੇ ਟਰੈਕਟਰ, ਪਾਣੀ ਦਾ ਮੁੱਖ ਮੋੜਦੇ ਨੋਜਵਾਨਾਂ ਤੇ ਬਜ਼ੁਰਗਾਂ ਦੇ ਹੌਂਸਲੇ ਅੱਗੇ ਅੱਜ ਦਾ ਹੜੵ ਘੱਲੂਘਾਰਾ ਵੀ ਪਸਤ ਹੋ ਕੇ ਰਹੇ ਗਾ। ਪੰਜਾਬੀਆਂ ਦੇ ਬੁਲੰਦ ਹੌਂਸਲੇ ਨੂੰ ਸਲਾਮ।
ਵਸਦਾ ਰਹੇ ਮੇਰਾ ਦੇਸ਼ ਪੰਜਾਬ
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



