HOME *ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜਿਨਾਂ ਦਾ ਜਨਮ ਅਧਿਆਪਕ ਦਿਵਸ ਦੇ ਤੌਰ ‘ਤੇ ਮਨਾਇਆ...

*ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜਿਨਾਂ ਦਾ ਜਨਮ ਅਧਿਆਪਕ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ ਅੱਜ ਸੱਚਖੰਡ ਐਕਸਪ੍ਰੈਸ ਚੱਲਦੀ ਟ੍ਰੇਨ ਵਿੱਚ ਡਾ: ਹਰਜੀਤ ਕੌਰ ਟੀਚਰ ਦਾ ਸਨਮਾਨ ਕਰਕੇ ਮਨਾਇਆ*

*ਡਾਕਟਰ ਹਰਜੀਤ ਕੌਰ ਨੂੰ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਭੇਂਟ ਕੀਤੀ ਅਤੇ ਕੇਕ ਕੱਟਿਆ ਗਿਆ*
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)– ਅੱਜ ਸੱਚਖੰਡ ਐਕਸਪ੍ਰੈਸ ਟਰੇਨ ਜੋ ਹਜ਼ੂਰ ਸਾਹਿਬ ਨਾਂਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ ਮਿਲਾਪ ਦਿਹਾੜਾ ਮਨਾ ਕੇ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਕਨਵੀਨਰ ਯਾਤਰਾ ਤਰਲੋਚਨ ਸਿੰਘ ਬਿਲਾਸਪੁਰ ਦੀ ਰਹਿਨੁਮਾਈ ਹੇਠ ਇਤਿਹਾਸਿਕ ਦਿਹਾੜਾ ਮਨਾ ਕੇ ਆ ਰਹੇ ਸਨ ਤਾਂ ਜਥੇ ਨਾਲ ਹਰਿਆਣਾ ਦੇ ਟੀਚਰ ਡਾ: ਹਰਜੀਤ ਕੌਰ ਦਾ ਸਨਮਾਨ ਕਰਕੇ ਅਤੇ ਅਧਿਆਪਕ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਤੇ ਆਧਾਰਿਤ ਪੁਸਤਕ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਭੇਂਟ ਕੀਤੀ ਗਈ ਅਤੇ ਕੇਕ ਕੱਟਿਆ ਗਿਆ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਜੋ ਭਾਰਤ ਦੇ ਰਾਸ਼ਟਰਪਤੀ ਰਹੇ ਉਨਾਂ ਦਾ ਜਨਮ-ਦਿਨ ਟੀਚਰ ਡੇਅ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਮਾਤਾ ਪਿਤਾ ਤੋਂ ਬਾਅਦ ਅਧਿਆਪਕ ਹੀ ਹੈ ਜੋ ਜ਼ਿੰਦਗੀ ਦੇ ਹਰ ਖੇਤਰ ਦਾ ਗਿਆਨ ਵਿਦਿਆਰਥੀ ਨੂੰ ਪ੍ਰਦਾਨ ਕਰਦਾ ਹੈ। ਉਹਨਾਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਸੰਦੇਸ਼ ਅਤੇ ਉਪਦੇਸ਼ ਦੇ ਰਿਹਾ ਹੈ। ਅੱਜ ਦੇਖਿਆ ਜਾਂਦਾ ਹੈ ਜਿਸ ਟੀਚਰ ਨੂੰ ਗੁਰੂ ਦਾ ਦਰਜਾ ਸਮਾਜ ਅੰਦਰ ਸੀ ਉਹ ਨਹੀਂ ਰਿਹਾ ਪਰ ਟੀਚਰਾਂ ਵੱਲੋਂ ਵੀ ਵਿੱਦਿਆ ਮੁੱਲ ਵੇਚਣੀ ਅਤੇ ਇਸ ਨੂੰ ਵਪਾਰ ਬਣਾਉਣਾ ਵੀ ਮੰਦਭਾਗਾ ਹੈ। ਇਸ ਸਮੇਂ ਡਾ: ਹਰਜੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਸਮੇਂ ਦੀਪ ਲੁਧਿਆਣਵੀ ਪੰਥਕ ਕਵੀ, ਨਿਰਮਲ ਸਿੰਘ ਲਾਪਰਾਂ, ਕੈਪਟਨ ਹਰਬੰਸ ਸਿੰਘ, ਅਮਨਦੀਪ ਬਾਵਾ, ਅਵੀ ਬਾਵਾ, ਦਵਿੰਦਰ ਸਿੰਘ, ਅਸ਼ੋਕ ਖੇੜਾ, ਸਾਬਕਾ ਸਰਪੰਚ ਹੰਬੜਾਂ ਬਲਵੰਤ ਸਿੰਘ, ਰਮਨਦੀਪ ਕੌਰ, ਹਰਮਨ ਸਿੰਘ, ਹਰਪ੍ਰੀਤ ਸਿੰਘ, ਸਵਰਨ ਸਿੰਘ, ਗੁਰਬਾਗ ਸਿੰਘ, ਨੇਹਾ ਕੌਰ, ਦਿਲਦਾਰ ਸਿੰਘ, ਮਨੀ ਦਾਖਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਯੂਨਾਈਟਿਡ ਸਿੱਖਜ਼ ਦੇ ਵਲੰਟੀਅਰਾਂ ਨੇ ਹੜ੍ਹ ਪੀੜਤਾਂ ਲਈ ਲੁਧਿਆਣਾ ਤੋਂ ਰਾਹਤ ਸਮੱਗਰੀ ਕੀਤੀ ਰਵਾਨਾ
Next articleਬੁਲੰਦ ਹੌਂਸਲੇ