HOME ਕੇਂਦਰ ਸਰਕਾਰ ਨੇ ਅਫਗਾਨਿਸਤਾਨ ਨੂੰ ਤਾਂ ਰਾਹਤ ਭੇਜੀ

ਕੇਂਦਰ ਸਰਕਾਰ ਨੇ ਅਫਗਾਨਿਸਤਾਨ ਨੂੰ ਤਾਂ ਰਾਹਤ ਭੇਜੀ

1

ਪਰ ਪੰਜਾਬ ਨੂੰ ਹਾਲੇ ਤੱਕ ਅੰਗੂਠਾ ਹੀ ਦਿਖਾਇਆ

ਬਲਬੀਰ ਸਿੰਘ ਬੱਬੀ   (ਸਮਾਜ ਵੀਕਲੀ)  ਸਮੁੱਚੇ ਭਾਰਤ ਦੇ ਅਨੇਕਾਂ ਇਲਾਕਿਆਂ ਦੇ ਵਿੱਚ ਇਸ ਵਾਰ ਜਬਰਦਸਤ ਮੀਂਹ ਪਏ ਲੰਮਾ ਸਮਾਂ ਲਗਾਤਾਰ ਮੀਹ ਪੈਣ ਦੇ ਕਾਰਨ ਪਹਾੜੀ ਇਲਾਕਾਈ ਵਿੱਚੋਂ ਦਰਿਆਵਾਂ ਡੈਮਾਂ ਦੇ ਵਿੱਚ ਪਾਣੀ ਜਮਾ ਹੋ ਗਿਆ ਤੇ ਪੰਜਾਬ ਵਿੱਚ ਲਗਾਤਾਰ 15 16 ਦਿਨ ਤੋਂ ਪੈ ਰਹੇ ਮੀਂਹ ਨੇ ਸਭ ਪਾਸੇ ਜਲ ਥਲ ਕਰ ਦਿੱਤਾ ਤੇ ਅਖੀਰ ਨੂੰ ਪੰਜਾਬ ਦੇ ਦਰਿਆਈ ਇਲਾਕਿਆਂ ਤੋਂ ਇਲਾਵਾ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਹੜਾਂ ਨੇ ਦਸਤਕ ਦੇ ਦਿੱਤੀ ਕੋਈ 10 15 ਦਿਨ ਤੋਂ ਹੜਾਂ ਦੀ ਮਾਰ ਚੱਲ ਰਹੇ ਲੋਕਾਂ ਦੀ ਜ਼ਿੰਦਗੀ ਉਥਲ ਪੁੱਥਲ ਹੋ ਗਈ ਹੈ ਚੰਗੀ ਤਰਾਂ ਆਪਣੇ ਘਰਾਂ ਵਿੱਚ ਹੱਸਦੇ ਵਸਦਿਆਂ ਕੰਮ ਕਰਦਿਆਂ ਲੋਕਾਂ ਉੱਤੇ ਪਾਣੀ ਦੀ ਜੋ ਮਾਰ ਪਈ ਹੈ ਉਹ ਬਿਆਨ ਕਰਨੀ ਮੁਸ਼ਕਿਲ ਹੈ ਇਸ ਮਾੜੀ ਘੜੀ ਦੇ ਵਿੱਚ ਪੰਜਾਬ ਵਾਸੀਆਂ ਨੇ ਸਭ ਤੋਂ ਅੱਗੇ ਹੋ ਕੇ ਆਪਣੇ ਲੋਕਾਂ ਦੀ ਬਾਂਹ ਫੜੀ ਬਚਾ ਕਾਰਜਾਂ ਦੇ ਨਾਲ ਲੰਗਰ ਰਾਸ਼ਨ ਪਾਣੀ ਪਸ਼ੂਆਂ ਲਈ ਸਭ ਕੁਝ ਹਾਜ਼ਰ ਕੀਤਾ ਉਸ ਤੋਂ ਬਾਅਦ ਪੰਜਾਬ ਦੇ ਅਨੇਕਾਂ ਲਿਆ ਤੋਂ ਇਲਾਵਾ ਦੇਸ਼ ਦੇ ਕਈ ਹਿੱਸਿਆਂ ਦੇ ਨਾਲ ਨਾਲ ਵਿਦੇਸ਼ਾਂ ਵਿੱਚੋਂ ਵੀ ਹੜ੍ਹ ਪੀੜਤਾਂ ਲਈ ਵੱਡੀ ਮਦਦ ਆਉਣੀ ਸ਼ੁਰੂ ਹੋ ਗਈ ਜਿਸ ਨਾਲ ਹੜ੍ਹ ਪੀੜਤਾਂ ਨੂੰ ਕੁਝ ਰਾਹਤ ਮਹਿਸੂਸ ਹੋਈ ਪੰਜਾਬ ਪਾਣੀ ਵਿੱਚ ਪੂਰੀ ਤਰਾਂ ਡੁੱਬ ਚੁੱਕਾ ਹੈ ਫਸਲਾਂ ਮਕਾਨ ਤੇ ਹੋਰ ਬਹੁਤ ਨੁਕਸਾਨ ਹੋਇਆ ਹੈ ਏਨਾ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਦੇਸ਼ ਦੀ ਕੇਂਦਰ ਵਿਚਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਿਹ ਮੰਤਰੀ ਹੋਰ ਵਿਸ਼ੇਸ਼ ਭਾਜਪਾ ਵਿਅਕਤੀਆਂ ਨੇ ਪੰਜਾਬ ਵਿੱਚ ਆਏ ਹੜਾਂ ਦੇ ਸੰਬੰਧ ਵਿੱਚ ਦੋ ਸ਼ਬਦ ਬੋਲ ਕੇ ਦੁੱਖ ਦਾ ਪ੍ਰਗਟਾਵਾ ਵੀ ਨਹੀਂ ਕੀਤਾ ਪਰ ਧੰਨ ਨੇ ਪੰਜਾਬ ਦੇ ਲੋਕ ਜੋ ਬੜੀ ਬਿਪਤਾ ਦੇ ਵਿੱਚ ਲੋਕਾਂ ਨਾਲ ਖੜੇ ਹਨ।ਇੱਥੇ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਦੇਸ਼ ਅਫਗਾਨਿਸਤਾਨ ਦੇ ਵਿੱਚ ਭੁਚਾਲ ਆਏ ਉਥੇ ਵੀ ਕਾਫੀ ਨੁਕਸਾਨ ਹੋਇਆ ਸਾਡੇ ਦੇਸ਼ ਦੀ ਕੇਂਦਰ ਵਿਚਲੀ ਭਾਜਪਾ ਸਰਕਾਰ ਨੇ ਵੱਡੀ ਰਾਹਤ ਅਫਗਾਨਿਸਤਾਨ ਵਿੱਚ ਤਾਂ ਭੇਜ ਦਿੱਤੀ ਹੈ ਪਰ ਪੰਜਾਬ ਜੋ ਲਗਾਤਾਰ ਹੜਾਂ ਦੇ ਵਿੱਚ ਗੋਤੇ ਖਾ ਰਿਹਾ ਹੈ ਬਹੁਤ ਨੁਕਸਾਨ ਕਰਵਾ ਰਿਹਾ ਹੈ ਪਰ ਉਹਨਾਂ ਦੀ ਸਾਰ ਕਿਸੇ ਨੇ ਨਹੀਂ ਲਈ ਇਹ ਹੁੰਦੀ ਹੈ ਪੰਜਾਬ ਨਾਲ ਮੈਲੀ ਅੱਖ ਰੱਖਣ ਵਾਲੇ ਘਟੀਆ ਸਿਆਸਤਦਾਨਾਂ ਦੀ ਪਛਾਣ…!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੁਲੰਦ ਹੌਂਸਲੇ 
Next articleਹੜ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ,ਖਾਲਸਾ ਏਡ ਪਟਿਆਲਾ ਦੇ ਮੁੱਖ ਦਫਤਰ ਭੇਜੀ