HOME ਵਿਰਸੇ ਦੇ ਸ਼ੌਕੀਨ ਪੰਜਾਬੀ ਮੇਲਾ 2025 ਐਬਟਸਫੋਰਡ  ਕਨੇਡਾ ਵਿੱਚ 24 ਮਈ ਨੂੰ

ਵਿਰਸੇ ਦੇ ਸ਼ੌਕੀਨ ਪੰਜਾਬੀ ਮੇਲਾ 2025 ਐਬਟਸਫੋਰਡ  ਕਨੇਡਾ ਵਿੱਚ 24 ਮਈ ਨੂੰ

4

ਸਰੀ / ਵੈਨਕੂਵਰ    (ਸਮਾਜ ਵੀਕਲੀ)   (ਕੁਲਦੀਪ ਚੁੰਬਰ)– ਡਾਇਮੰਡ ਕਲਚਰ ਕਲੱਬ ਐਸੋਸੀਏਸ਼ਨ ਦੀ ਪੇਸ਼ਕਸ਼ ਪੰਜਾਬੀ ਮੇਲਾ 2025 “ਵਿਰਸੇ ਦੇ ਸ਼ੌਕੀਨ” ਟਾਈਟਲ ਹੇਠ ਇਸ ਵਾਰ ਪੂਰੀ ਸ਼ਾਨੋ ਸ਼ੌਕਤ ਨਾਲ 24 ਮਈ ਦਿਨ ਸੈਚਰਡੇ ਨੂੰ ਰੋਟਰੀ ਸਟੇਡੀਅਮ ਐਬਟਸਫੋਰਡ ਵਿਖੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਵਿੱਚ ਸ਼ਾਮਿਲ ਹੋਣ ਲਈ ਕਿਸੇ ਵੀ ਕਿਸਮ ਦੀ ਕੋਈ ਟਿਕਟ ਜਾਂ ਐਂਟਰੀ ਫੀਸ ਨਹੀਂ ਲਈ ਜਾਵੇਗੀ। ਹਰ ਸਾਲ ਦੀ ਤਰ੍ਹਾਂ ਇਸ ਸੱਭਿਆਚਾਰਕ ਮੇਲੇ ਵਿੱਚ ਵਿਰਸੇ ਦੇ ਸ਼ੌਕੀਨ ਸ਼ਾਮਿਲ ਹੋਣ ਲਈ ਪੂਰੇ ਉਤਸਾਹ ਤੇ ਚਾਅ ਨਾਲ ਪੱਬਾਂ ਭਾਰ ਹੋਏ ਪਏ ਹਨ ਅਤੇ ਇਸ ਮੇਲੇ ਦੇ ਮੁੱਖ ਪ੍ਰਬੰਧਕ ਅਵਤਾਰ ਸਿੰਘ ਗਿੱਲ ਅਤੇ ਚਰਨਜੀਤ ਸਿੱਧੂ ਨੇ ਸਮੂਹ ਪੰਜਾਬੀਆਂ ਨੂੰ ਇਸ ਮੇਲੇ ਦੀਆਂ ਐਡਵਾਂਸ ਵਿੱਚ ਮੁਬਾਰਕਾਂ ਦਿੰਦਿਆਂ ਕਿਹਾ ਹੈ ਕਿ ਸਭਨਾਂ ਨੂੰ ਇਸ ਮੇਲੇ ਵਿੱਚ ਪੁੱਜਣ ਦਾ ਖੁੱਲ੍ਹਾ ਸੱਦਾ ਹੈ। ਇਸ ਵਿਸ਼ਾਲ ਮੇਲੇ ਵਿੱਚ ਪੰਜਾਬ ਦੀ ਬੁਲੰਦ ਆਵਾਜ਼ ਗਿੱਲ ਹਰਦੀਪ, ਅੰਗਰੇਜ ਅਲੀ, ਅੰਮ੍ਰਿਤਾ ਵਿਰਕ, ਗੁਰਪਾਲ ਮੁਟਿਆਰ, ਗੁਰਤੇਜ, ਸਾਹਿਬ ਸਿੱਧੂ, ਜੱਸੀ ਕੌਰ, ਜੋਨ ਬੇਦੀ ਅਤੇ ਉਦੇ ਸ਼ੇਰਗਿੱਲ  ਸਮੇਤ ਕਈ ਹੋਰ ਕਲਾਕਾਰ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਕੇ ਹਾਜਰੀਨ ਦਾ ਮਨੋਰੰਜਨ ਕਰਨਗੇ ਤੇ ਉਹਨਾਂ ਨੂੰ ਪੰਜਾਬੀ ਵਿਰਸੇ ਨਾਲ ਆਪਣੇ ਗੀਤਾਂ ਰਾਹੀਂ ਜੋੜਨਗੇ । ਮੇਲੇ ਦੀਆਂ ਸਾਰੀਆਂ ਤਿਆਰੀਆਂ ਪ੍ਰਬੰਧਕਾਂ ਵਲੋਂ ਪੂਰੀ ਸ਼ਾਨੋ ਸ਼ੌਕਤ ਨਾਲ ਕੀਤੀਆਂ ਜਾ ਰਹੀਆਂ ਹਨ ਅਤੇ ਹੋਰ ਪੁਖਤਾ ਪ੍ਰਬੰਧਾਂ ਲਈ ਪ੍ਰਬੰਧਕ ਵੀਰ ਪੂਰੀ ਤਨਦੇਹੀ ਨਾਲ ਇਸ ਮੇਲੇ ਨੂੰ ਕਾਮਯਾਬੀ ਦੀ ਟੀਸੀ ਤੇ ਪਹੁੰਚਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਵੀ ਰਿਹਾ ਸ਼ਾਨਦਾਰ 
Next articleਅੰਬੇਡਕਰੀ ਅਤੇ ਬੋਧੀ ਆਗੂ ਸ੍ਰੀ ਰਤਨ ਲਾਲ ਸਾਂਪਲਾ ਨਹੀਂ ਰਹੇ