ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਅਰਬਨ ਅਸਟੇਟ, ਫੇਜ਼-1, ਪਟਿਆਲਾ ਨੇ ਆਪਣੇ 31 ਸਾਲਾਂ ਦੇ ਇਤਿਹਾਸ ਨੂੰ ਦੁਹਰਾਉਂਦੇ ਹੋਏ, ਇਸ ਸਾਲ ਵੀ ਸਿੱਖਿਆ ਦੇ ਖੇਤਰ ਵਿੱਚ ਇਤਿਹਾਸ ਰਚਿਆ ਹੈ। ਇਥੋਂ ਦੀ ਮੈਨੇਜਮੈਂਟ ਮਹੰਤ ਚਮਕੌਰ ਸਿੰਘ ‘ਸੇਵਾਪੰਥੀ’, ਪ੍ਰਿੰਸੀਪਲ ਹਿੰਮਤ ਕੌਰ, ਡਾਇਰੈਕਟਰ ਰਮਣੀਕ ਸਿੰਘ ਘੁੰਮਣ ਤੇ ਸਟਾਫ ਦੀ ਅਣਥੱਕ ਮਿਹਨਤ ਸਦਕਾ ਇਸ ਸਾਲ ਵੀ ਅੱਠਵੀਂ, ਬਾਰ੍ਹਵੀਂ ਦੀ ਤਰ੍ਹਾਂ ਦਸਵੀਂ ਜਮਾਤ ਦਾ ਨਤੀਜਾ 100% ਰਿਹਾ। ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਪਾਸ ਕੀਤੀ । ਦਸਵੀਂ ਜਮਾਤ ਵਿੱਚ ਚਰਨਪ੍ਰੀਤ ਕੌਰ ਨੇ 90% ਨੰਬਰ ਲੈ ਕੇ ਪਹਿਲੇ, ਪ੍ਰਿੰਸ 88% ਨੰਬਰ ਲੈ ਕੇ ਦੂਜੇ ਅਤੇ ਗੁਰਪ੍ਰੀਤ, ਗੁਨਿਕਾ ਅਤੇ ਪ੍ਰਭਜੋਤ ਕੌਰ ਨੇ 87% ਨੰਬਰ ਲੈ ਕੇ ਤੀਜੇ ਨੰਬਰ ਉੱਤੇ ਰਹੇ। ਬਾਰ੍ਹਵੀਂ ਜਮਾਤ ਵਿੱਚ ਜੈਸਮੀਨ ਕੌਰ 91% ਨੰਬਰ ਲੈ ਕੇ ਪਹਿਲੇ, ਰਾਜਵੀਰ, ਤਨਪ੍ਰੀਤ ਤੇ ਪਰਮਜੀਤ 90% ਨੰਬਰ ਲੈ ਕੇ ਦੂਜੇ ਅਤੇ ਹਰਸ਼ਪ੍ਰੀਤ 87% ਨੰਬਰ ਲੈ ਕੇ ਤੀਜੇ ਨੰਬਰ ਤੇ ਰਹੇ। ਇਸ ਮੌਕੇ ਉੱਤੇ ਸਕੂਲ ਦੇ ਪ੍ਰਿੰਸੀਪਲ ਹਿੰਮਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਕੂਲ ਦੇ ਡਾਇਰੈਕਟਰ ਰਮਣੀਕ ਸਿੰਘ ਘੁੰਮਣ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਅੱਗ਼ੇ ਵਧਣ ਲਈ ਪ੍ਰੇਰਿਤ ਕੀਤਾ । ਸਕੂਲ ਦੇ ਪ੍ਰਧਾਨ ਮਹੰਤ ਚਮਕੌਰ ਸਿੰਘ ‘ਸੇਵਾਪੰਥੀ’ ਜੀ ਨੇ ਕਿਹਾ ਕਿ ਸਾਡੇ ਸਕੂਲ ਦਾ ਮੁੱਖ ਮੰਤਵ ਵਿੱਦਿਆ ਦੇ ਪਾਸਾਰ ਨੂੰ ਫੈਲਾਉਣਾ ਹੈ ਤਾਂ ਕਿ ਵਿੱਦਿਆ ਦੀ ਰੌਸ਼ਨੀ ਨਾਲ ਸਮਾਜ ਵਿਚਲੀਆਂ ਬੁਰਾਈਆਂ ਦਾ ਹਨੇਰਾ ਹਮੇਸ਼ਾਂ ਲਈ ਖ਼ਤਮ ਕੀਤਾ ਜਾਵੇ। ਇਸ ਲਈ ਉਹਨਾਂ, ਇਸ ਸਾਲ ਜ਼ਰੂਰਤਮੰਦ ਵਿਦਿਆਰਥੀਆਂ ਲਈ ਮੁਫੂ ਵਿੱਦਿਆ ਦੇ ਲੰਗਰ ਦਾ ਆਗਾਜ਼ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



