ਮਿਡਲ ਸਕੂਲ ਸੁੰਨੜਵਾਲ ਵਿਖੇ ਗਣਿਤ ਮੇਲਾ ਲਗਾਇਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਮਿਡਲ ਸਕੂਲ ਸੁੰਨੜਵਾਲ ਵਿਖੇ ਜਿਲ੍ਹਾ ਸਿੱਖਿਆ ਅਫਸਰ ਸ: ਗੁਰਦੀਪ ਸਿੰਘ ਗਿੱਲ ਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ ਦੀ ਅਗਵਾਈ ਹੇਠ ਗਣਿਤ ਮੇਲਾ ਲਗਾਇਆ ਗਿਆ।ਜਿਸ ਵਿੱਚ 6ਵੀਂ ਤੋਂ 8ਵੀਂ ਜਮਾਤ ਦੇ ਵਿਿਦਆਰਥੀਆਂ ਨੇ ਹਿੱਸਾ ਲਿਆ।ਜਿਸ ਵਿੱਚ ਬੱਚਿਆਂ ਨੇ ਸਿੱਖਿਆ ਵਿਭਾਗ ਵਲੋਂ ਕੋਵਿਡ 19 ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ।ਇਸ ਗਣਿਤ ਮੇਲੇ ਦਾ ਉਦਘਾਟਨ ਸਰਪੰਚ ਤਰਲੋਚਨ ਸਿੰਘ ਗੋਸ਼ੀ, ਸ: ਅਵਤਾਰ ਸਿੰਘ ਪੰਚ ਤੇ ਮੈਡਮ ਮੋਨਿਕਾ ਬੱਤਰਾ ਬੀ.ਐਮ ਗਣਿਤ ਨੇ ਕੀਤਾ।ਇਸ ਮੌਕੇ ਵਿਿਦਆਰਥੀਆਂ ਨੇ ਗਣਿਤ ਵਿਸ਼ੇ ਨਾਲ ਸਬੰਧਿਤ ਵੱਖ ਵੱਖ ਚਾਰਟ ਤੇ ਮਾਡਲ ਬਣਾ ਕੇ ਇੰਨ੍ਹਾਂ ਦੀ ਪ੍ਰਦਰਸ਼ਨੀ ਲਗਾਈ।ਇਸ ੰੌਕੇ ਮਨੂੰ ਕੁਮਾਰ ਪ੍ਰਾਸ਼ਰ ਇੰਚਾਰਜ, ਅਧਿਆਪਕ ਦਲ ਪੰਜਾਬ ਦੇ ਜਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਸ: ਜਰਨੈਲ ਸਿੰਘ ਮੇਜਰ, ਮੈਡਮ ਸੁਖਜੀਤ ਕੌਰ , ਬਲਦੇਵ ਸਿੰਘ ਦੇਬੀ, ਸੰਤੋਖ ਸਿੰਘ, ਜਸਪਾਲ ਸਿੰਘ ਹਾਜਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ ’ਚ 20 ਕਰੋੜ ਦਾ ਘਪਲਾ, ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼
Next articleਸ਼ਾਇਰ ਰਣਜੀਤ ਦਾ ਗੀਤ ਮਾਂ ਤੇਰੀ ਯਾਦ ਸ਼ੋਸਲ ਮੀਡੀਏ ਤੇ ਮਚਾ ਰਿਹਾ ਧੁੰਮ