HOME  ਹੇਜ ਕਬੱਡੀ ਕਲੱਬ ਲੰਡਨ ਵੱਲੋਂ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ

 ਹੇਜ ਕਬੱਡੀ ਕਲੱਬ ਲੰਡਨ ਵੱਲੋਂ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ

1

ਹੇਜ ਕਬੱਡੀ ਕਲੱਬ ਲੰਡਨ ਵੱਲੋਂ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ

ਟੈਲਫੋਡ(ਸਵਰਗਵਾਸੀ ਸੰਦੀਪ ਨੰਗਲ ਅੰਬੀਆਂ) ਦੀ ਟੀਮ ਨੇ ਜਿੱਤ ਦਾ ਝੰਡਾ ਬੁਲੰਦ ਕੀਤਾ

ਮਾਂ ਖੇਡ ਕਬੱਡੀ ਨਾਲ ਯੂ ਕੇ ਵਿੱਚ ਵੱਸਦੀ ਨੌਜਵਾਨ ਪੀੜ੍ਹੀ ਨੂੰ ਜੋੜਨਾ ਟੂਰਨਾਮੈਂਟ ਦਾ ਮੁੱਖ ਉਦੇਸ਼ – ਬਲਜਿੰਦਰ ਭਿੰਡਰ,ਕੇਵਲ ਪੁਲਸੀਆ

ਲੰਡਨ,   (ਸਮਾਜ ਵੀਕਲੀ)   (ਰਾਜਵੀਰ ਸਮਰਾ)– ਹੇਜ ਕਬੱਡੀ ਕਲੱਬ ਲੰਡਨ ਵੱਲੋਂ ਕਬੱਡੀ ਟੂਰਨਾਮੈਂਟ ਬਲਜਿੰਦਰ ਭਿੰਡਰ ,ਕੇਵਲ ਪੁਲਸੀਆ ਤੇ ਹਰਵੰਤ ਮੱਲ੍ਹੀ ਦੀ ਯੋਗ ਅਗਵਾਈ ਹੇਠ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ । ਇਸ ਟੂਰਨਾਮੈਂਟ ਦੌਰਾਨ ਟੈਲਫੋਡ ਸਵਰਗਵਾਸੀ ਸੰਦੀਪ ਨੰਗਲ ਅੰਬੀਆਂ ਦੀ ਟੀਮ ਨੇ ਸਾਢੇ 38 ਨੰਬਰ ਲੈ ਕੇ ਪਹਿਲੇ ਨੰਬਰ ਤੇ ਰਹੀ ਤੇ ਗਰੇਵਜੈਟ ਦੀ ਟੀਮ 29 ਨੰਬਰਾਂ ਨਾਲ ਦੂਜੇ ਨੰਬਰ ਤੇ ਰਹੀ । ਇਸ ਟੂਰਨਾਮੈਂਟ ਦਾ ਉਦਘਾਟਨ ਬਲਜਿੰਦਰ ਭਿੰਡਰ ਤੇ ਕੇਵਲ ਪੁਲਸੀਆ ਹਰਵੰਤ ਮੱਲ੍ਹੀ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਟੂਰਨਾਮੈਂਟ ਦਾ ਉਦਘਾਟਨ ਕਰਨ ਉਪਰੰਤ ਬਲਜਿੰਦਰ ਭਿੰਡਰ ਨੇ ਕਿਹਾ ਕਿ ਮਾਂ ਖੇਡ ਕਬੱਡੀ ਨਾਲ ਯੂ ਕੇ ਵਿੱਚ ਵੱਸਦੀ ਨੌਜਵਾਨ ਪੀੜ੍ਹੀ ਨੂੰ ਜੋੜਨਾ ਹੀ ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਹੈ । ਉਹਨਾਂ ਕਿਹਾ ਕਿ ਇਹ ਖੇਡਾਂ ਹੀ ਸਾਡੇ ਸਰੀਰ ਨੂੰ ਤੰਦਰੁਸਤੀ ਅਤੇ ਅਰੋਗਤਾ ਬਖਸ਼ਦੀਆਂ ਹਨ। ਉਹਨਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇਹਨਾਂ ਖੇਡਾਂ ਵੱਲ ਜਰੂਰ ਪਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਟੂਰਨਾਮੈਂਟ ਆਯੋਜਿਤ ਕੀਤੇ ਜਾਣਗੇ। ਇਸ ਇਸ ਦੌਰਾਨ ਜਿੱਥੇ ਉਹਨਾਂ ਨੇ ਜੇਤੂ ਤੇ ਉਪ ਜੇਤੂ ਟੀਮ ਨੂੰ ਇਹ ਵਿਸ਼ੇਸ਼ ਇਨਾਮ ਤੇ ਨਗੰਦ ਰਾਸ਼ੀ ਨਾਲ ਸਨਮਾਨਿਤ ਕੀਤਾ।ਇਸ ਦੌਰਾਨ ਕੁਲਵਿੰਦਰ ਧਰਮਪੁਰੇ ਵਾਲਾ ਬੈਸਟ ਰੇਡਰ ਤੇ ਖੁਸ਼ੀ ਦੁੱਗੇ ਨੂੰ ਬੈਸਟ ਜਾਫੀ ਦੇ ਤੌਰ ਤੇ ਚੁਣਿਆ ਗਿਆ। ਇਸ ਟੂਰਨਾਮੈਂਟ ਦੌਰਾਨ ਦੀਪਕ ਕਾਸ਼ੀਪੁਰ ,ਬੁਰੀਆ ਸੀਸਰਪੁਰੀਆ, ਫੂਲਾ ਸੂਸਕ ,ਸੋਨੀ ਫੱਕਰ ਝੰਡੇ ਵਾਲਾ ,ਜਸ਼ਨ ਆਲਮਗੀਰ ਤੇ ਰਾਜਾ ਪੱਧਰੀ ਨੇ ਇਸ ਖੇਡ ਮੇਲੇ ਵਿੱਚ ਵਧੀਆ ਪ੍ਰਦਰਸ਼ਨ ਕਰ ਕੇ ਆਪਣੀ ਕਲਾ ਦੇ ਜੌਹਰ ਦਿਖਾਏ । ਇਸ ਖੇਡ ਟੂਰਨਾਮੈਂਟ ਦੌਰਾਨ ਸਾਬਕਾ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਫਿੱਡੂ ਨੂੰ ਨਗਦ ਰਾਸ਼ੀ ਤੇ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਲਈ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਕੰਮਾਂ ਔਜਲਾ, ਬਲਦੇਵ ਸਿੰਘ ਬੁਲਟ, ਸੱਤਾ ਮੁਠੱਡਾ , ਭਿੰਦਾ ਮੁਠੱਡਾ ,ਸਤਿੰਦਰ ਪਾਲ ਸਿੰਘ ਗੋਲਡੀ, ਤਰਲੋਚਨ ਸਿੰਘ ਗਿੱਲ, ਸੀਪਾ ਚੱਕਰ, ਸੋਨੀ ਬਿਲਗਾ ,ਸੁਖਵਿੰਦਰ ਸਿੰਘ ਮੌਲਾ ਤੇ ਕੇਸਰ ਸਿੰਘ ਧਾਲੀਵਾਲ ਨੇ ਵਿਸ਼ੇਸ਼ ਭੂਮਿਕਾ ਨਿਭਾਈ ।

Rajveer samra
journalist
London
07412970999
Previous articleਮਾਸਟਰ ਦਰਸ਼ਨ ਸਿੰਘ ਚੰਦੀ ਜੀ ਨੂੰ ਯਾਦ ਕਰਦਿਆਂ 
Next articleਯਾਦਾਂ ਦੀਆਂ ਉਦਾਸ ਗਲ਼ੀਆਂ ਦੇ ਇੱਕ ਚੈਪਟਰ ਕੁਝ ਹਿੱਸਾ