ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):- ਸ਼ਹੀਦ ਭਗਤ ਸਿੰਘ ਸ਼ੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ (ਰਜਿ:) ਦੇ ਪ੍ਰਦੇਸ਼ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਨਵੇਂ ਸਾਲ ਦੀ ਸ਼ੁੱਭ ਆਮਦ ਤੇ ਝੌਪੜ ਪੱਟੀ ਦੇ ਬੱਚਿਆਂ ਸੰਗ ਆਪਣਾ ਜਨਮਦਿਨ ਅਤੇ ਨਵਾਂ ਸਾਲ ਮਨਾ ਕੇ ਇੱਕ ਨਵੀਂ ਮਿਸਾਲ ਪੈਦਾ ਕੀਤੀ। ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕਰਦਿਆਂ ਅਮਰਜੀਤ ਸਿੰਘ ਕਰਨਾਣਾ ਨੇ ਕਿਹਾ ਕਿ ਵੈਸੇ ਉਸਦਾ ਜਨਮ ਦਿਨ 25 ਦਸੰਬਰ ਨੂੰ ਆਉਂਦਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਉਸ ਤਾਰੀਖ ਨੂੰ ਆਪਣਾ ਜਨਮਦਿਨ ਨਹੀਂ ਮਨਾਉਂਦੇ। ਉਹ ਨਵੇਂ ਸਾਲ ਤੇ ਪਿੰਡ ਗੁਣਾਚੌਰ ਦੀ ਝੌਪੜ ਪੱਟੀ ਵਿਖੇ ਬਣੇ ਮੰਦਿਰ ਵਿਖੇ ਆਪਣੇ ਜਨਮ ਦਿਨ ਦਾ ਕੇਕ, ਸਮੋਸੇ ਅਤੇ ਮਠਿਆਈ ਲੈਕੇ ਪਹੁੰਚੇ। ਜਿੱਥੇ ਦੇਖਦੇ ਹੀ ਦੇਖਦੇ ਝੌਪੜ ਪੱਟੀ ਦੇ ਬੱਚੇ ਅਤੇ ਬਜ਼ੁਰਗ ਇਕੱਠੇ ਹੋ ਗਏ। ਅਮਰਜੀਤ ਸਿੰਘ ਕਰਨਾਣਾ ਨੇ ਛੋਟੇ ਛੋਟੇ ਬੱਚਿਆਂ ਤੋਂ ਹੀ ਕੇਕ ਕਟਵਾਇਆ। ਉਨ੍ਹਾਂ ਦੱਸਿਆ ਕਿ ਜਦੋਂ ਛੋਟੇ ਛੋਟੇ ਬੱਚਿਆਂ ਨੇ ਉਸ ਨੂੰ “ਹੈਪੀ ਬਰਥਡੇ ਟੂ ਯੂ” ਕਹਿ ਕੇ ਤਾੜੀਆਂ ਵਜਾਈਆਂ ਤਾਂ ਉਸ ਨੂੰ ਇੱਕ ਅਨੋਖਾ ਹੀ ਅਹਿਸਾਸ ਮਾਸੂਸ ਹੋਇਆ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਹੀ ਰੱਬ ਦਾ ਵਾਸ ਹੈ। ਇਸ ਕਰਕੇ ਉਹ ਕਈ ਸਾਲਾਂ ਤੋਂ ਝੌਪੜ ਪੱਟੀ ਵਿਚ ਆਕੇ ਛੋਟੇ ਛੋਟੇ ਬੱਚਿਆਂ ਸੰਗ ਜਨਮ ਦਿਨ ਅਤੇ ਨਵਾਂ ਸਾਲ ਮਨਾਉਂਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj