ਸ਼ਾਹਬਾਜ਼ ਅਤੇ ਪੁੱਤਰ ਖ਼ਿਲਾਫ਼ ਕੇਸ ਦੀ ਸੁਣਵਾਈ 27 ਤੱਕ ਟਲੀ

ਲਾਹੌਰ (ਸਮਾੲਜ ਵੀਕਲੀ):  ਪਾਕਿਸਤਾਨ ਦੀ ਇਕ ਅਦਾਲਤ ਨੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਇਕ ਮਾਮਲੇ ’ਚ ਸ਼ਾਹਬਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਬੇਟੇ ਹਮਜ਼ਾ ਸ਼ਾਹਬਾਜ਼ ਖ਼ਿਲਾਫ਼ ਦੋਸ਼ ਆਇਦ ਕਰਨ ਦਾ ਫ਼ੈਸਲਾ 27 ਅਪਰੈਲ ਤੱਕ ਲਈ ਟਾਲ ਦਿੱਤਾ ਹੈ। ਇਸ ਦੇ ਨਾਲ ਉਨ੍ਹਾਂ ਦੀ ਅਗਾਊਂ ਜ਼ਮਾਨਤ ਵੀ ਉਸ ਸਮੇਂ ਤੱਕ ਵਧਾ ਦਿੱਤੀ ਗਈ ਹੈ। ਫੈਡਰਲ ਜਾਂਚ ਏਜੰਸੀ ਦੀ ਵਿਸ਼ੇਸ਼ ਅਦਾਲਤ ਨੇ ਸ਼ਾਹਬਾਜ਼ ਵੱਲੋਂ ਇਕ ਦਿਨ ਲਈ ਅਦਾਲਤ ’ਚ ਨਿੱਜੀ ਪੇਸ਼ੀ ਤੋਂ ਮੰਗੀ ਗਈ ਛੋਟ ਦੀ ਅਰਜ਼ੀ ਸਵੀਕਾਰ ਕਰ ਲਈ ਸੀ। ਸ਼ਾਹਬਾਜ਼ ਅਤੇ ਉਨ੍ਹਾਂ ਦੇ ਦੋਵੇਂ ਬੇਟਿਆਂ ਹਮਜ਼ਾ ਅਤੇ ਸੁਲੇਮਾਨ ’ਤੇ ਐੱਫਆਈਏ ਨੇ ਨਵੰਬਰ 2020 ’ਚ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਸੀ। ਸੁਲੇਮਾਨ ਭਗੌੜਾ ਹੈ ਅਤੇ ਉਹ ਬ੍ਰਿਟੇਨ ’ਚ ਰਹਿ ਰਿਹਾ ਹੈ। ਐੱਫਆਈਏ ਦੀ ਜਾਂਚ ’ਚ ਸ਼ਾਹਬਾਜ਼ ਪਰਿਵਾਰ ਨਾਲ ਸਬੰਧਤ ਕਥਿਤ ਤੌਰ ’ਤੇ 28 ਬੇਨਾਮੀ ਖ਼ਾਤਿਆਂ ਦਾ ਪਤਾ ਲੱਗਾ ਸੀ ਜਿਨ੍ਹਾਂ ਰਾਹੀਂ 2008 ਤੋਂ 2018 ਤੱਕ 14 ਅਰਬ ਪਾਕਿਸਤਾਨੀ ਰੁਪਇਆਂ ਨੂੰ ਸਫ਼ੈਦ ਬਣਾਇਆ ਗਿਆ ਸੀ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣੇ
Next articleਇਮਰਾਨ ਦੀ ਪਾਰਟੀ ਦੇ 100 ਤੋਂ ਜ਼ਿਆਦਾ ਸੰਸਦ ਮੈਂਬਰਾਂ ਵੱਲੋਂ ਅਸਤੀਫ਼ੇ