ਸੱਚ ਸੁਣਨ ਦੀ ਹਿੰਮਤ ਰੱਖਿਓ

ਕੰਵਲਜੀਤ ਕੌਰ ਜੁਨੇਜਾ 
(Samajweekly)
ਅਸੀਂ ਹਰ ਰੋਜ਼ ਫੇਸਬੁਕ ਵਟਸ ਐਪ ਤੇ ਦੇਖਦੇ ਹਾਂ ਕਿ ਪਹਿਲਾਂ ਸਮਾਂ ਚੰਗਾ ਸੀ ,ਅਸਮਾਨ ਦੇ ਥੱਲੇ ਘਰਾਂ  ਵਿੱਚ ਮੰਜੇ ਪਾਈ ਵੇਖਦੇ ਹਾਂ ਤੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹਾਂ ,ਕਦੇ ਕਹਿੰਦੇ ਹਾਂ ਪਹਿਲੇ ਸਮੇਂ ਚੰਗੇ ਸੀ ਅਸੀਂ ਚਿੱਠੀਆਂ ਲਿਖਦੇ ਸੀ, ਕਦੇ ਕਹਿੰਦੇ ਹਾਂ ਕਿ ਬਾਹਰ ਅਸੀਂ ਖੇਡਾਂ ਖੇਡਦੇ ਸੀ, ਹੁਣ ਅੰਦਰ ਹੀ ਰਹਿ ਗਏ ਹਾਂ ,ਇਸ ਤਰਾਂ ਦੇ ਗਿਲੇ ਸ਼ਿਕਵੇ ਤਕਰੀਬਨ ਅਸੀਂ ਸਾਰੇ ਲਿਖਦੇ ਰਹਿੰਦੇ ਹਾਂ।
                   ਭਲਾ ਪੁੱਛੋ ਖਾਂ, ਕਿਹਨੇ ਰੋਕਿਆ ਬਾਹਰ  ਅਸਮਾਨ ਥੱਲੇ ਸੌਣ ਤੋਂ , ਕਿਹਨੇ ਕਿਹਾ ਹੈ ਬਾਹਰ ਨਾ ਖੇਲੋ, ਕਿਹਨੇ ਕਿਹਾ ਹੈ ਚਿੱਠੀਆਂ ਨਾਂ ਲਿਖੋ, ਸਭ ਕੁਝ ਹੋ ਸਕਦਾ ਹੈ ,ਰੁੱਖ ਵੀ ਲੱਗ ਸਕਦੇ ਹਨ ਸਿਰਫ ਉਪਦੇਸ਼ ਹੀ ਦਿੰਦੇ ਰਹਿੰਦੇ ਹਾਂ, ਬਹੁਤਾ ਕੁਝ ਨਹੀਂ ਕਹਿਣਾ ਸਿਰਫ ਗਿਲੇ ਸ਼ਿਕਵੇ ਇਥੇ ਨਾ ਕਰੋ ਜੋ ਮਨ ਕਰਦਾ ਹੈ ਉਹ ਕਰੋ ਤੇ ਇਕ ਬਦਲਾਵ ਵੇਖੋ।
ਕੰਵਲਜੀਤ ਕੌਰ ਜੁਨੇਜਾ
ਰੋਹਤਕ।
Previous articleਸੀ ਆਰ ਏ 295/19 ਵਾਲੇ ਸਹਾਇਕ ਲਾਈਨਮੈਨਾਂ ਦੀ ਅਦਾਲਤੀ ਹੁਕਮਾਂ ਅਨੁਸਾਰ ਅਪ੍ਰੈਲ ਮਹੀਨੇ ਵਿੱਚ ਤਨਖਾਹ ਹੋਵੇਗੀ ਜਾਰੀ
Next articleਮਿੰਨੀ ਕਹਾਣੀ ਰਾਜ਼