ਸੀ ਆਰ ਏ 295/19 ਵਾਲੇ ਸਹਾਇਕ ਲਾਈਨਮੈਨਾਂ ਦੀ ਅਦਾਲਤੀ ਹੁਕਮਾਂ ਅਨੁਸਾਰ ਅਪ੍ਰੈਲ ਮਹੀਨੇ ਵਿੱਚ ਤਨਖਾਹ ਹੋਵੇਗੀ ਜਾਰੀ

(Samajweekly)

ਪਟਿਆਲਾ 19 ਅਪ੍ਰੈਲ (ਰਮੇਸ਼ਵਰ ਸਿੰਘ) ਬਿਜਲੀ ਕਾਮਿਆਂ ਦੀਆਂ ਪ੍ਰਮੁੱਖ ਜਥੇਬੰਦੀਆਂ ਤੇ ਆਧਾਰਿਤ ਧਿਰਾਂ ਪੀਐਸਈਬੀ ਇੰਪਲਾਈਜ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦਾ ਵਫਦ ਅੱਜ ਪਾਵਰਕਾਮ ਦੇ ਸੀ ਐਮ ਡੀ ਇੰਜ ਬਲਦੇਵ ਸਿੰਘ ਸਰਾਂ ਨੂੰ ਸੀ ਆਰ ਏ 295/19 ਰਾਹੀਂ ਭਰਤੀ ਸਹਾਇਕ ਲਾਈਨਮੈਨਾਂ ਦੀ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਬਣਦੇ ਸੇਵਾ ਲਾਭ/ ਤਨਖਾਹ ਜਾਰੀ ਕਰਨ ਲਈ ਮਿਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ  ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਅਦਾਲਤੀ ਹੁਕਮਾਂ ਅਨੁਸਾਰ ਇਸੇ ਮਹੀਨੇ ਸੀ ਆਰ ਏ 295/19 ਰਾਹੀਂ ਭਰਤੀ ਸਹਾਇਕ ਲਾਈਨਮੈਨਾਂ ਦੀ ਬਣਦੀ ਤਨਖਾਹ ਜਾਰੀ ਕਰ ਦਿੱਤੀ ਜਾਵੇਗੀ। ਆਗੂਆਂ ਵਲੋਂ ਵੱਖ ਵੱਖ ਐੱਸ ਡੀ ਐਮ ਸਾਹਿਬਾਨ / ਬੀ ਡੀ ਪੀ ਓ ਸਾਹਿਬਾਨ ਵਲੋਂ ਕਣਕ ਦੀ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਲਈ ਬਿਜਲੀ ਨਿਗਮ ਦੇ ਤਕਨੀਕੀ ਕਾਮਿਆਂ ਦੀ ਲਗਾਈ ਜਾ ਰਹੀ ਡਿਊਟੀ ਦਾ ਮਸਲਾ ਵੀ ਉਠਾਇਆ ਗਿਆ। ਜਥੇਬੰਦੀਆਂ ਦਾ ਪੱਖ ਸੁਣਨ ਉਪਰੰਤ ਚੇਅਰਮੈਨ ਪਾਵਰ ਕਾਮ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਮਾਮਲੇ ਦਾ ਤੁਰੰਤ ਹੱਲ ਕਰਵਾਉਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ । ਵਫਦ ਵਿੱਚ ਮੁਲਾਜ਼ਮ ਆਗੂ ਸਰਬ ਸਾਥੀ ਹਰਪਾਲ ਸਿੰਘ , ਸੁਰਿੰਦਰ ਪਾਲ ਲਾਹੌਰੀਆ, ਕੁਲਵਿੰਦਰ ਸਿੰਘ ਢਿੱਲੋਂ, ਬੀ ਐੱਸ ਸੇਖੋਂ, ਜਰਨੈਲ ਸਿੰਘ, ਸਰਬਜੀਤ ਸਿੰਘ ਭਾਣਾ, ਦਵਿੰਦਰ ਸਿੰਘ ਪਿਸ਼ੌਰ, ਕੌਰ ਸਿੰਘ ਸੋਹੀ, ਜਗਜੀਤ ਸਿੰਘ ਕੋਟਲੀ, ਬਲਜੀਤ ਸਿੰਘ ਮੋਦਲਾ,ਰਘਵੀਰ ਸਿੰਘ ਆਦਿ ਵੀ ਸ਼ਾਮਿਲ ਸਨ।

Previous articleਚੀਮਾ ਖੁਰਦ ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ 133ਵਾਂ ਜਨਮ ਦਿਹਾੜਾ ਮਨਾਇਆ
Next articleਸੱਚ ਸੁਣਨ ਦੀ ਹਿੰਮਤ ਰੱਖਿਓ