ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ – ਪੰਜਾਬ ਪੁਲਿਸ ਥਾਣਾ ਹਠੂਰ ਵੱਲੋ ਇੱਕ ਨੌਜਵਾਨ ਨੂੰ 150 ਪਾਬੰਦੀ ਸੁਦਾ ਕੈਪਸੂਲ ਸਮੇਂਤ ਕਾਬੂ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ੍ਰੀ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਚੌਕ ਨਜਦੀਕ ਇੱਕ ਨੌਜਵਾਨ ਪਾਬੰਦੀ ਸੁਦਾ ਕੈਪਸੂਲ ਵੇਚਦਾ ਹੈ।ਜਿਸ ਦੇ ਅਧਾਰ ਤੇ ਪੁਲਿਸ ਨੇ ਮੌਕੇ ਤੋ ਪਰਮਿੰਦਰ ਸਿੰਘ ਉਰਫ ਗੋਰਾ ਪੁੱਤਰ ਬਹਾਦਰ ਸਿੰਘ ਪਿੰਡ ਰਸੂਲਪੁਰ ਨੂੰ 150 ਪਾਬੰਦੀ ਸੁਦਾ ਕੈਪਸੂਲ ਸਮੇਤ ਕਾਬੂ ਕਰਕੇ ਮੁਕੱਦਮਾ ਨੰਬਰ 103 ਧਾਰਾ 223,ਬੀਐਨਐਸ ਤਹਿਤ ਮਾਮਲਾ ਦਰਜ ਕਰਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।ਉਨ੍ਹਾ ਦੱਸਿਆ ਕਿ ਹਠੂਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਲੱਖਾ ਤੋ ਮੱਲ੍ਹਾ ਰੋਡ ਤੇ ਬੰਦ ਪਏ ਇੱਟਾ ਵਾਲੇ ਭੱਠੇ ਨਜਦੀਕ ਬੈਠੇ ਚਾਰ ਨੌਜਵਾਨ ਨਸ਼ਾ ਕਰ ਰਹੇ ਹਨ ਤਾਂ ਹਠੂਰ ਪੁਲਿਸ ਨੇ ਤੁਰੰਤ ਹੀ ਮੌਕੇ ਤੇ ਰੇਡ ਕਰਕੇ ਅਰਸਦੀਪ ਸਿੰਘ ਉਰਫ ਅਰਸ ਪੁੱਤਰ ਸਮਸੇਰ ਸਿੰਘ ਵਾਸੀ ਰਸੂਲਪੁਰ,ਹਰਦੇਵ ਸਿੰਘ ਉਰਫ ਹੈਪੀ ਪੁੱਤਰ ਸਿਕੰਦਰ ਸਿੰਘ ਵਾਸੀ ਰਸੂਲਪੁਰ,ਸੁਰਦੇਵ ਸਿੰਘ ਉਰਫ ਸਵੀ ਪੁੱਤਰ ਬਲਵੀਰ ਸਿੰਘ ਵਾਸੀ ਰਸੂਲਪੁਰ,ਜਗਜੀਤ ਸਿੰਘ ਉਰਫ ਦਾਰਾ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਮੱਲ੍ਹਾ ਨੂੰ ਮੌਕੇ ਤੋ ਹੀ ਨਸ਼ਾ ਕਰਦੇ ਕਾਬੂ ਕਰਕੇ ਮੁਕੱਦਮਾ ਨੰਬਰ 104 ਧਾਰਾ 27-61-85 ਐਨਡੀਪੀਐਸ ਤਹਿਤ ਮਾਮਲਾ ਦਰਜ ਕਰਕੇ ਅਗਲੀ ਪੁੱਛਗਿੱਛ ਜਾਰੀ ਹੈ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਸੁਲੱਖਣ ਸਿੰਘ, ਏ ਐਸ ਆਈ ਕੁਲਵੰਤ ਸਿੰਘ,ਹੌਲਦਾਰ ਸਤਿੰਦਰ ਸਿੰਘ,ਮੁੱਖ ਮੁਨਸੀ ਕੁਲਵੰਤ ਸਿੰਘ ਆਦਿ ਕਰਮਚਾਰੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



