HOME ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਬਲਾਚੌਰ ‘ਚ ਜਥੇਬੰਦਕ ਢਾਂਚੇ ਦਾ ਵੱਡਾ ਵਿਸਤਾਰ;...

ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਬਲਾਚੌਰ ‘ਚ ਜਥੇਬੰਦਕ ਢਾਂਚੇ ਦਾ ਵੱਡਾ ਵਿਸਤਾਰ; ਹਲਕਾ ਇੰਚਾਰਜ ਹਨੀ ਟੌਂਸਾ ਦੀ ਅਗਵਾਈ ਹੇਠ ਸੀਨੀਅਰ ਆਗੂਆਂ ਤੇ ਵਰਕਰਾਂ ਨੂੰ ਸੌਂਪੀਆਂ ਅਹੁਦੇਦਾਰੀਆਂ

1
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਥੇਬੰਦਕ ਨਿਯੁਕਤੀਆਂ ਕਰਦਿਆਂ ਅੱਜ ਹਲਕਾ ਬਲਾਚੌਰ ਵਿੱਚ ਪਾਰਟੀ ਦੇ ਮਿਹਨਤੀ ਆਗੂਆਂ ਅਤੇ ਵਰਕਰਾਂ ਨੂੰ ਨਵੀਆਂ ਅਹੁਦੇਦਾਰੀਆਂ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਪ੍ਰਭਾਵਸ਼ਾਲੀ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਹਲਕਾ ਇੰਚਾਰਜ ਨਵਾਂਸ਼ਹਿਰ, ਗੁਰਬਖਸ਼  ਸਿੰਘ ਖਾਲਸਾ ਮੈਂਬਰ ਐਸ ਜੀ ਪੀ ਸੀ ਅਤੇ ਹਲਕਾ ਇੰਚਾਰਜ ਬਲਾਚੌਰ ਸੰਦੀਪ ਹਨੀ ਟੌਂਸਾ ਦੀ ਵਿਸ਼ੇਸ਼ ਅਗਵਾਈ ਹੇਠ ਸੰਪੰਨ ਹੋਇਆ।​ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਤਰਲੋਚਨ ਸਿੰਘ ਰੱਕੜ (ਚੇਅਰਮੈਨ), , ਸਤਨਾਮ ਸਿੰਘ ਡੀ.ਐਸ.ਪੀ, ਸੁੱਖਵਿੰਦਰ ਸਿੰਘ, ਪਰਮਜੀਤ ਪਨਿਆਲੀ , ਰਣਬੀਰ ਸਿੰਘ ਭੱਟੀ ਚੈਨਕੋਆਂ, ਮੋਹਨ ਸਿੰਘ ਰਾਣੇਵਾਲ ਟੱਪਰੀਆਂ,ਰਾਣਾ ਰਣਦੀਪ ਸਾਬਕਾ ਪ੍ਰਧਾਨ ਨਗਰ ਕੌਂਸਲ, ਭਲਵਾਨ ਭੁਪਿੰਦਰ ਪਾਲ ਜਾਡਲਾ, ਨਰਿੰਦਰ ਚੇਚੀ ਜਿਲਾ ਪ੍ਰਧਾਨ ਬੀ ਸੀ ਵਿੰਗ,ਜਸਪਾਲ ਸਿੰਘ ਜਾਡਲੀ, ਮਾਸਟਰ ਦੇਵ ਰਾਜ ਸੰਡਰੇਵਾਲ, ਸ਼ੰਮੀ ਉਧਨੋਵਾਲ, ਓਮ ਪ੍ਰਕਾਸ਼ ਭੂੰਬਲਾ ਨਾਨੋਵਾਲ, ਬੂਟਾ ਸਿੰਘ ਮੰਡਿਆਣੀ , ਸਰਪੰਚ ਸਰਜੀਤ ਕੋਹਲੀ,  ਸੁੱਖਵਿੰਦਰ ਸਿੰਘ ਸਰਕਲ ਪ੍ਰਧਾਨ, ਪਵਨ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਮੁੱਖ ਆਗੂ ਹਾਜ਼ਰ ਸਨ।​ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਲਕਾ ਬਲਾਚੌਰ ਦੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਵਿੱਚ:​ਹਰਦੇਵ ਸਿੰਘ ਰਾਣਾ – ਪ੍ਰਧਾਨ, ਵਪਾਰ ਵਿੰਗ,​ਕਰਨ ਜੋਤ ਸਿੰਘ ਬੈਂਸ – ਪ੍ਰਧਾਨ, ਯੂਥ ਅਕਾਲੀ ਦਲ,​ਬੀਬੀ ਸੁਰਿੰਦਰ ਕੌਰ ਆਂਸਰੋ ਪ੍ਰਧਾਨ, ਇਸਤਰੀ ਅਕਾਲੀ ਦਲ ,​ਸ. ਸੁੱਚਾ ਸਿੰਘ ਸੜੋਆ – ਪ੍ਰਧਾਨ, ਐਸ.ਸੀ. ਵਿੰਗ,​ਸ੍ਰੀ ਸੁਰਿੰਦਰ ਭੂੰਬਲਾ  –ਪ੍ਰਧਾਨ, ਬੀ.ਸੀ. ਵਿੰਗ,​ਇਸ ਤੋ ਇਲਾਵਾ ਜਿਲਾ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨਾਂ ਦੀ ਸੂਚੀ ​ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਨਾਲ ਸਬੰਧਤ ਟਕਸਾਲੀ ਤੇ ਮਿਹਨਤੀ ਆਗੂਆਂ ਨੂੰ ਜਿਲ੍ਹਾ ਦੇ ਸੀਨੀਅਰ ਮੀਤ ਪ੍ਰਧਾਨ ਦੀਆਂ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ  ਜਿਨ੍ਹਾਂ ਚ ਸ. ਅਮਰੀਕ ਸਿੰਘ ਖੰਡੂਪੁਰ, ਸ੍ਰੀ ਬਰਿੰਦਰ ਕੁਮਾਰ ਪੋਜੇਵਾਲ, ਸ਼੍ਰੀ ਦੇਸਰਾਜ ਮਝੋਟ, ਸ੍ਰੀ ਚੂਹੜ ਰਾਮ ਸਰਪੰਚ ਕੁਲਾਰ, ਸ. ਚਰਨਜੀਤ ਸਿੰਘ ਮਹੈਸੀ ਆਦੇਆਣਾ, ਸ. ਅਵਤਾਰ ਸਿੰਘ ਨੀਲਾਵਾੜਾ, ਸ. ਕਾਬਲ ਸਿੰਘ ਸਰਪੰਚ ਸੂਰਾਪੁਰ, ਸ੍ਰੀ ਨਵੀਨ ਕੁਮਾਰ ਚੇਅਰਮੈਨ ਕੁਹਾਰ ਮੰਡ, ਸ. ਪੰਜਾਬ ਸਿੰਘ ਸੁੱਜੋਵਾਲ, ਸ. ਸ਼ਮਸ਼ੇਰ ਸਿੰਘ ਰੈਲ ਮਾਜਰਾ, ਸ. ਪਿਆਰਾ ਸਿੰਘ ਪਨਿਆਲੀ ਕਲਾਂ, ਸ. ਸੰਤੋਖ ਸਿੰਘ ਰੈਲਮਾਜਰਾ, ਮਾਸਟਰ ਜਗਦੀਸ਼ ਰਾਣਾ ਬਲਾਚੌਰ ਸ਼ਹਿਰ, ਸ. ਚਰਨਜੀਤ ਸਿੰਘ ਕਿਸ਼ਨਪੁਰ, ਸ. ਸੁਖਦੇਵ ਸਿੰਘ ਸਰਪੰਚ ਰੱਕੜਾ ਢਾਹਾਂ, ਸ. ਸੁੱਚਾ ਸਿੰਘ ਸਰਪੰਚ ਬੁੱਲੇਵਾਲ , ਸ. ਗੁਰਦੇਵ ਸਿੰਘ ਗੜ੍ਹੀ , ਸ. ਅਤੇ ਗੁਰਬਖਸ਼ ਸਿੰਘ ਨਿਆਣਾ,ਹਰੀਪਾਲ ਸਿੰਘ ਜਾਡਲੀ,ਭੁਪਿੰਦਰ ਸਿੰਘ ਮਹਿੰਦਪੁਰ ਸ਼ਾਮਿਲ ਹਨ।  ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਅਤੇ ਹਲਕਾ ਇੰਚਾਰਜ ਹਨੀ ਟੌਂਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਦਾ ਹੀ ਵਰਕਰਾਂ ਦੀ ਪਾਰਟੀ ਰਹੀ ਹੈ ਅਤੇ ਅੱਜ ਉਨ੍ਹਾਂ ਮਿਹਨਤੀ ਸਾਥੀਆਂ ਨੂੰ ਨਿਵਾਜਿਆ ਗਿਆ ਹੈ ਜਿਨ੍ਹਾਂ ਨੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਨਵੀਆਂ ਨਿਯੁਕਤੀਆਂ ਨਾਲ ਹਲਕਾ ਬਲਾਚੌਰ ਵਿੱਚ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੇਗੀ।​ਨਵ-ਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਹਾਈਕਮਾਂਡ, ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਠੂਰ ਪੁਲਿਸ ਨੇ 150 ਪਾਬੰਦੀ ਸੁਦਾ ਕੈਪਸੂਲ ਸਮੇਤ ਇੱਕ ਕਾਬੂ ਅਤੇ ਚਾਰ ਨਸਾ ਕਰਦੇ ਕਾਬੂ ਕੀਤੇ