(ਸਮਾਜ ਵੀਕਲੀ)
ਮੱਚੀ ਭਗਦੜ ਸੀ ‘ ਹਾਥਰਸ, ਅੰਦਰ,
ਲੱਗੇ ਉੱਥੇ ਲੋਥਾਂ ਦੇ ਢੇਰ ਮੀਆਂ।
ਫਿਰ ਮਾਂਵਾਂ ਨੇ ਪੁੱਤ ਉੱਥੇ ਨਹੀ ਸਿਆਣੇ,
ਜੋ ਆਖ ਬੁਲਾਉਂਦੀਆਂ ਸ਼ੇਰ ਮੀਆਂ।
ਚਰਨ ਛੂਹਣੇ ਮਹਿੰਗੇ ਪੈ ਬਾਬਿਆਂ ਦੇ,
ਸਿੱਟਾ ਨਿਕਲਿਆ ਵੇਖੋ ਕੀ ਫੇਰ ਮੀਆਂ।
ਕਈਆਂ ਨੂੰ ਭੀੜ ਨੇ ਉੱਥੇ ਮਧੋਲ ਦਿੱਤਾ,
ਸੁਣੀ ਕਿਸੇ ਨਾ ਕਿਸੇ ਦੀ ਲੇਰ ਮੀਆਂ।
ਭੋਲਾ, ਬਾਬਾ ਆਪ ਲਾ ਪਤਾ ਹੋਇਆ,
ਛੱਡੀ ਕੁਰਸੀ ਲਾਈ ਨਾ ਦੇਰ ਮੀਆਂ।
ਨਹੀਂ ਬਦਲ ਸਕਦਾ ਕੀਤੇ ਕਰਮ ਕੋਈ,
ਪੈਂਦੇ ਭੁਗਤਣੇ ਜਾਂ ਦੇਰ ਸਵੇਰ ਮੀਆਂ।
ਅੰਧ ਵਿਸ਼ਵਾਸ ਨੇ ਲੋਕਾਂ ਦੀ ਮੱਤ ਮਾਰੀ,
ਕਿਧਰੇ ਮੰਨਿਆ ਰੱਬ ਲਲੇਰ ਮੀਆਂ।
ਨਹੀਂ ਕੁਝ ਮਿਲਣਾ ,ਪੱਤੋ, ਪਾਖੰਡੀਆਂ ਤੋਂ,
ਐਵੇਂ ਪਈਂ ਨਾ ਘੁੰਮਣ ਘੇਰ ਮੀਆਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417