ਹਸਨਪੁਰ ਸਕੂਲ ਵਿਖੇ ਡੀ.ਐਸ.ਪੀ. ਖੋਸਾ ਹੋਏ ਬੱਚਿਆਂ ਦੇ ਰੂ-ਬ-ਰੂ

(ਸਮਾਜ ਵੀਕਲੀ) ਇਨਸਾਨ ਨੂੰ ਜ਼ਿੰਦਗੀ ਵਿੱਚ ਮਿਲੀਆਂ ਅਸਫਲਤਾਵਾਂ ਹੀ ਅਕਸਰ ਵੱਡੀ ਕਾਮਯਾਬੀ ਤੱਕ ਲੈ ਕੇ ਜਾਂਦੀਆਂ ਹਨ। ਲੋੜ ਹੁੰਦੀ ਹੈ ਕਿ ਤੁਸੀਂ ਆਪਣੀ ਮੰਜ਼ਿਲ ਤੱਕ ਪਹੁਚਾਉਣ ਵਾਲੇ ਰਸਤੇ ‘ਤੇ ਕਿੰਨੀ ਕੁ ਦ੍ਰਿੜਤਾ ਅਤੇ ਲਗਨ ਨਾਲ ਚਲਦੇ ਹੋ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਰਿੰਦਰ ਸਿੰਘ ਖੋਸਾ (ਪੀ.ਪੀ.ਐਸ.) ਡੀ.ਐਸ.ਪੀ. ਦਾਖਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਵਿਖੇ ਪ੍ਰਿੰਸੀਪਲ ਮਨਦੀਪ ਕੌਰ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਲੈਕ. ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਯੂ.ਪੀ.ਐਸ.ਸੀ. ਅਤੇ ਪੀ.ਪੀ.ਐਸ.ਸੀ. ਦੀ ਤਿਆਰੀ ਕਰਨ ਅਤੇ ਸੁਨਿਹਰੇ ਭਵਿੱਖ ਲਈ ਯੋਗ ਅਗਵਾਈ ਪ੍ਰਦਾਨ ਕਰਨ ਹਿੱਤ ਵਰਿੰਦਰ ਸਿੰਘ ਖੋਸਾ (ਪੀ.ਪੀ.ਐਸ.) ਡੀ.ਐਸ.ਪੀ. ਦਾਖਾ ਨੂੰ ਬਤੌਰ ਮੁੱਖ ਮਹਿਮਾਨ ਬੁਲਾਇਆ ਗਿਆ। ਉਨ੍ਹਾਂ ਦੇ ਸਕੂਲ ਪਹੁੰਚਣ ‘ਤੇ ਵਿਦਿਆਰਥੀਆਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਸਮੂਹ ਸਕੂਲ ਸਟਾਫ ਨੇ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਸਟੇਜ ਸੰਚਾਲਕ ਲੈਕ. ਮਨਦੀਪ ਸਿੰਘ ਸੇਖੋਂ ਨੇ ਸ. ਖੋਸਾ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਦੱਸਦਿਆਂ ਜੀ ਆਇਆਂ ਨੂੰ ਆਖਿਆ। ਸਮਾਗਮ ਦੌਰਾਨ ਵਰਿੰਦਰ ਸਿੰਘ ਖੋਸਾ ਨੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਦਿਆਂ ਬੱਚਿਆਂ ਨੂੰ ਆਪਣੇ ਘਰੇਲੂ ਹਲਾਤਾਂ ਅਤੇ ਹੋਰ ਮੁਸ਼ਕਿਲਾਂ ਨੂੰ ਲਾਂਭੇ ਕਰਦਿਆਂ, ਉੱਚੀ ਸੋਚ, ਸਖਤ ਮਿਹਨਤ ਅਤੇ ਲਗਨ ਦਾ ਲੜ ਫੜਨ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਚੰਗੀਆਂ ਸੰਸਥਾਵਾਂ ਦੀ ਚੋਣ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਜਰੂਰੀ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ। ਲੈਕ. ਇਕਬਾਲ ਸਿੰਘ ਪੁੜੈਣ ਨੇ ਡੀ.ਐਸ.ਪੀ. ਖੋਸਾ ਵੱਲੋਂ ਆਪਣੇ ਨਿੱਜੀ ਅਤੇ ਪ੍ਰਬੰਧਕੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਵਿਦਿਆਰਥੀਆਂ ਨੂੰ ਅਗਵਾਈ ਦੇਣ ਅਤੇ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ। ਸਕੂਲ ਸਟਾਫ ਵੱਲੋਂ ਉਨ੍ਹਾਂ ਨੂੰ ਇੱਕ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪਰਮਜੀਤ ਕੌਰ, ਉਪਿੰਦਰ ਕੌਰ, ਮਨਜੀਤ ਕੌਰ, ਸੋਨੂੰ ਸ਼ਰਮਾ, ਮਨਜੀਤ ਕੌਰ, ਹਰਲੀਨ ਕੌਰ, ਰਾਜੇਸ਼ ਕੁਮਾਰ, ਪ੍ਰਮਾਤਮਾ ਸਿੰਘ (ਸਾਰੇ ਲੈਕਚਰਾਰ), ਕੈਂਪਸ ਮੈਨੇਜਰ ਕੈਪਟਨ ਸਚਦੇਵ ਭਾਰਦਵਾਜ, ਧਰਮਿੰਦਰ ਸਿੰਘ, ਰਚਨਾ, ਕਿਰਨਦੀਪ ਕੌਰ, ਸੰਦੀਪ ਕੌਰ, ਕਿਰਨਦੀਪ ਕੌਰ ਭੰਗੂ, ਮੋਨਿਕਾ ਰਾਣੀ, ਰਮਨਦੀਪ ਕੌਰ, ਗਗਨਦੀਪ ਕੌਰ, ਸੁਖਸੇਵਕ ਸਿੰਘ, ਦਲਵਿੰਦਰ ਸਿੰਘ, ਦਲੀਪ ਕੁਮਾਰ, ਨਿਰਮਲਾ ਦੇਵੀ, ਮਹਿੰਦਰ ਸਿੰਘ ਸਾਰੇ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਮਾਪਿਆਂ ਅਤੇ ਅਧਿਆਪਕਾਂ ਦੀ ਮਿਲਣੀ ਬਹੁਤ ਹੀ ਸ਼ਲਾਘਾਯੋਗ ਉਪਰਾਲਾ – ਪ੍ਰੋਫੈਸਰ ਬਹਾਦਰ ਸਿੰਘ ਸੁਨੇਤ
Next articleRestating the Agenda of Hindu Rashtra: RSS Chief sets the tone for BJP politics