HOME ਯੂ ਕੇ ‘ਚ ਹਰਿਆਣੇ ਦੇ ਵਿਦਿਆਰਥੀ ਦੀ ਹੱਤਿਆ, ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ...

ਯੂ ਕੇ ‘ਚ ਹਰਿਆਣੇ ਦੇ ਵਿਦਿਆਰਥੀ ਦੀ ਹੱਤਿਆ, ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ 5 ਸ਼ੱਕੀ ਜ਼ਮਾਨਤ ‘ਤੇ ਛੱਡੇ

ਲੈਸਟਰ (ਇੰਗਲੈਂਡ)  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ) ਯੂ ਕੇ ਦੇ ਵੂਸਟਰ ਸ਼ਹਿਰ ‘ਚ ਹਰਿਆਣਾ ਦੇ 30 ਸਾਲਾ ਵਿਦਿਆਰਥੀ ਵਿਜੈ ਕੁਮਾਰ ਸ਼ੇਰੋਣ ਦੀ ਛੁਰੀ ਨਾਲ ਹੱਤਿਆ ਹੋਣ ਦੀ ਖ਼ਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਵਿਜੈ ਚਰਖੀ ਦਾਦਰੀ ਜ਼ਿਲ੍ਹੇ ਦੇ ਜਗਰਾਂਬਾਸ ਪਿੰਡ ਦਾ ਰਹਿਣ ਵਾਲਾ ਸੀ। 25 ਨਵੰਬਰ ਦੀ ਸਵੇਰ ਵੂਸਟਰ ਦੀ ਬਾਰਬੋਰਨ ਰੋਡ ‘ਤੇ ਵਿਜੈ ਜਖ਼ਮੀ ਹਾਲਤ ‘ਚ ਮਿਲਿਆ। ਲੋਕਾਂ ਨੇ ਤੁਰੰਤ ਐਂਬੂਲੈਂਸ ਬੁਲਾਈ, ਪਰ ਹਸਪਤਾਲ ‘ਚ ਉਸਦੀ ਜਾਨ ਨਹੀਂ ਬਚ ਸਕੀ।ਇਸ ਮਾਮਲੇ ਵਿੱਚ ਪੁਲਿਸ ਨੇ 22 ਤੋਂ 35 ਸਾਲ ਦੀ ਉਮਰ ਦੇ 5 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪਰ ਜਾਂਚ ਦੌਰਾਨ ਪੁਲਿਸ ਨੇ ਸਭ ਨੂੰ ਜ਼ਮਾਨਤ ‘ਤੇ ਛੱਡ ਦਿੱਤਾ। ਘਟਨਾ ਕਿਉਂ ਹੋਈ? ਕਿਸ ਗੱਲ ‘ਤੇ ਝਗੜਾ ਹੋਇਆ? ਇਹ ਅਜੇ ਵੀ ਪੁਲਿਸ ਦੀ ਜਾਂਚ ਹੇਠ ਹੈ। ਵਿਜੈ ਬੜਾ ਹੀ ਮਿਹਨਤੀ ਤੇ ਸੁਪਨੇ ਦੇਖਣ ਵਾਲਾ ਨੌਜਵਾਨ। ਓਹ ਪਹਿਲਾਂ ਭਾਰਤ ਵਿੱਚ ਸੈਂਟਰਲ ਬੋਰਡ ਆਫ਼ ਐਕਸਾਈਜ਼ ਐਂਡ ਕਸਟਮਜ਼ ਵਿੱਚ ਨੌਕਰੀ ਕਰਦਾ ਸੀ। ਉਹ ਆਪਣਾ ਬਿਹਤਰ ਭਵਿੱਖ ਬਣਾਉਣ ਲਈ ਨੌਕਰੀ ਛੱਡ ਕੇ ਯੂ ਕੇ ਆਇਆ ਸੀ। ਉਹ ਬ੍ਰਿਸਟਲ ਦੀ ਮਸ਼ਹੂਰ UWE ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਸੀ। ਯੂ ਕੇ ਪੁਲਿਸ ਵੱਲੋਂ ਜਾਂਚ ਜਾਰੀ ਹੈ ਸੀ ਸੀ ਟੀਵੀ, ਗਵਾਹ ਤੇ ਹੋਰ ਸਬੂਤ ਖੰਗਾਲੇ ਜਾ ਰਹੇ ਹਨ। ਭਾਰਤੀ ਹਾਈ ਕਮਿਸ਼ਨ ਦਫ਼ਤਰ ਵੀ ਮਾਮਲੇ ‘ਤੇ ਨਿਗਰਾਨੀ ਕਰ ਰਿਹਾ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਮਨਫੀ ਹੋ ਰਹੀ ਹੈ ਸਾਡੇ ਵਿਰਸੇ ਦੀ ਪ੍ਰਾਹੁਣਚਾਰੀ-
Next articleਆਕਾਸ਼ ਪੁਰੀ ਵੈਲਫੇਅਰ ਸੋਸਾਇਟੀ ਵੱਲੋਂ ਲੋੜਵੰਦ ਕੁੜੀਆਂ ਦੇ ਵਿਆਹ ਕਰਵਾਏ।