HOME ਹਰਿਆਣਾ ਸਿੱਖ ਗੁਰਦੁਆਰਾ ਚੋਣ ਜਾਂ ਜੁਡੀਸ਼ਲ ਕਮਿਸ਼ਨ ਚੁਣੇ ਹੋਏ ਮੈਂਬਰਾਂ ਦਾ ਕਰਾਵੇ...

ਹਰਿਆਣਾ ਸਿੱਖ ਗੁਰਦੁਆਰਾ ਚੋਣ ਜਾਂ ਜੁਡੀਸ਼ਲ ਕਮਿਸ਼ਨ ਚੁਣੇ ਹੋਏ ਮੈਂਬਰਾਂ ਦਾ ਕਰਾਵੇ ਡੋਪ ਟੈਸਟ – ਮੀਤ ਪ੍ਰਧਾਨ ਗੁਰਬੀਰ ਸਿੰਘ

3
ਮੀਤ ਪ੍ਰਧਾਨ ਗੁਰਬੀਰ ਸਿੰਘ

ਡੋਪ ਟੈਸਟ ਵਿੱਚ ਦੋਸ਼ੀ ਪਾਏ ਗਏ ਮੈਂਬਰਾਂ ਦੀ ਮੈਂਬਰਸ਼ਿਪ ਹੋਵੇ ਰੱਦ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਪਿਛਲੇ ਕੁਝ ਸਮੇਂ ਤੋਂ ਸਿੱਖ ਸੰਗਤਾਂ ਵੱਲੋਂ ਪੁੱਜੀਆਂ ਸ਼ਿਕਾਇਤਾਂ ਅਨੁਸਾਰ ਕੁਝ ਕੁ ਕਮੇਟੀ ਮੈਂਬਰਾਂ ਦੇ ਵੱਖ-ਵੱਖ ਤਰ੍ਹਾਂ ਦੇ ਨਸ਼ਾ ਕਰਨ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਜੋ ਕੇ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ । ਧਾਰਮਿਕ ਸੰਸਥਾ ਦਾ ਨੁਮਾਇੰਦਾ ਬੜਾ ਸਾਫ਼ ਸੁਥਰਾ ਤੇ ਨਸ਼ਾ ਰਹਿਤ ਹੋਣਾ ਚਾਹੀਦਾ ਹੈ । ਅੱਜ ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ  ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸ੍ਰ: ਗੁਰਬੀਰ ਸਿੰਘ ਤਲਾਕੌਰ ਨੇ ਹਰਿਆਣਾ ਸਿੱਖ ਗੁਰਦੁਆਰਾ ਚੋਣ ਕਮਿਸ਼ਨਰ ਅਤੇ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ਲ ਕਮਿਸ਼ਨਰ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਗਤਾਂ ਦੀ ਤਸੱਲੀ ਵਾਸਤੇ 11 ਮੈਂਬਰੀ ਐਗਜੈਕਟਿਵ ਅਤੇ ਪੂਰੇ ਜਨਰਲ ਹਾਊਸ ਦਾ ਡੌਪ ਟੈਸਟ ਕਰਵਾਇਆ ਜਾਵੇ ਕਿਉਂਕਿ ਗੁਰਦੁਆਰਾ ਐਕਟ 2014 ਵਿੱਚ ਵੀ ਲਿਖਿਆ ਹੈ ਕਿ ਇਸ ਕਮੇਟੀ ਦਾ ਕੋਈ ਵੀ ਮੈਂਬਰ ਕਿਸੇ ਤਰ੍ਹਾਂ ਦੇ ਨਸ਼ੇ ਦਾ ਸੇਵਨ ਨਾ ਕਰਦਾ ਹੋਵੇ ਅਤੇ ਦਿਮਾਗੀ ਸੰਤੁਲਨ ਖਰਾਬ ਨਾ ਹੋਵੇ, ਸਜ਼ਾ ਯਾਫਤਾ ਜਾਂ ਦੀਵਾਲੀਆ ਨਾ ਹੋਵੇ । ਡੌਪ ਟੈਸਟ ਦੌਰਾਨ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤੇ ਉਸਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ । ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ ਨੇ ਕਿਹਾ ਕਿ ਅਗਰ ਡੋਪ ਟੈਸਟ ਵਿੱਚ ਸਾਰੇ ਸਹੀ ਪਾਏ ਜਾਂਦੇ ਹਨ ਤਾਂ ਇਸ ਨਾਲ ਸਿੱਖ ਸੰਗਤਾਂ ਦੀ ਤਸੱਲੀ ਹੋ ਜਾਵੇਗੀ ਕਿ ਕੋਈ ਵੀ ਮੈਂਬਰ ਕਿਸੇ ਤਰ੍ਹਾਂ ਦੇ ਸ਼ਰਾਬ, ਭੁੱਕੀ, ਅਫੀਮ ਨਸ਼ੇ ਦਾ ਸੇਵਨ ਨਹੀਂ ਕਰਦਾ । ਸ੍ਰ: ਗੁਰਬੀਰ ਸਿੰਘ ਨੇ ਕਿਹਾ ਕਿ ਹਰਿਆਣਾ ਕਮੇਟੀ ਮੈਂਬਰ ਸਹਿਬਾਨਾਂ ਦਾ ਇੱਕ ਵਫ਼ਦ ਲੈ ਕੇ ਜਲਦੀ ਹੀ ਕਮਿਸ਼ਨਰ ਸਾਹਿਬਾਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਥੋਡਾ ਸਾਵਣ ਸਾਡਾ ਸਾਉਂਣ
Next articleਹਵਾਈ ਅੱਡੇ ਦੇ ਉਦਘਾਟਨ ਨਾਲ ਵਪਾਰ ਅਤੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ: ਆਰਕੀਟੈਕਟ ਸੰਜੇ ਗੋਇਲ