ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਕਾਲਾਂਵਾਲੀ ਪਿੰਡ ਦੇ ਨਗਰ ਨਿਵਾਸੀਆਂ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਭਾਈ ਬਿੰਦਰ ਸਿੰਘ 35 ਨੰਬਰ ਵਾਰਡ ਕਾਲਾਂਵਾਲੀ ਤੋਂ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਂਬਰ ਅਕਾਲ ਪੰਥਕ ਮੋਰਚਾ ਖਿਲਾਫ਼ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਵਿਖੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਸੇਸ਼ ਮੁਲਾਕਾਤ ਕੀਤੀ । ਜਥੇਦਾਰ ਦਾਦੂਵਾਲ ਜੀ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਦੱਸਿਆ ਕਿ ਕਾਲਾਂਵਾਲੀ ਪਿੰਡ ਵਾਲਿਆਂ ਨੇ ਜਥੇਦਾਰ ਦਾਦੂਵਾਲ ਜੀ ਨੂੰ ਦੱਸਿਆ ਕਿ ਭਾਈ ਬਿੰਦਰ ਸਿੰਘ ਮੈਂਬਰ ਜੋ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਕਾਲਾਂਵਾਲੀ ਦਾ ਪ੍ਰਧਾਨ ਵੀ ਹੈ, ਇਸ ਨੇ ਪਿੰਡ ਤੋਂ ਚੋਰੀ ਛਿਪੇ ਗੁਰਦੁਆਰਾ ਸਾਹਿਬ ਉੱਪਰ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਚਾਰ ਵਿਅਕਤੀਆਂ ਨੂੰ ਹੋਰ ਨਾਲ ਲੈ ਕੇ ਮਿਤੀ 5 ਦਸੰਬਰ 2024 ਨੂੰ ਇੱਕ ਨਿੱਜੀ ਟ੍ਰਸਟ ਬਣਾ ਕੇ ਕਾਲਾਂਵਾਲੀ ਤਹਿਸੀਲ ਵਿੱਚ ਰਜਿਸਟਰਡ ਕਰਵਾ ਲਿਆ ਸੀ ਜਿਸ ਦਾ ਕਈ ਮਹੀਨੇ ਬਾਅਦ ਵਿੱਚ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਪਿੰਡ ਵਾਸੀਆਂ ਨੇ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਕੋਲ ਉਹਨਾਂ ਦੇ ਗੁਰਦੁਆਰਾ ਨਿਰਮਲਸਰ ਵਿੱਚ ਕੁੱਝ ਮਹੀਨੇ ਪਹਿਲਾਂ ਪੰਚਾਇਤੀ ਇਕੱਠ ਕਰਕੇ ਬਿੰਦਰ ਸਿੰਘ ਮੈਂਬਰ ਨੂੰ ਪੰਚਾਇਤ ਵਿੱਚ ਪੁੱਛਿਆ ਕਿ ਉਸਨੇ ਪਿੰਡ ਤੋਂ ਚੋਰੀ ਅਜਿਹਾ ਕੰਮ ਕਿਉਂ ਕੀਤਾ ਤਾਂ ਬਿੰਦਰ ਸਿੰਘ ਮੈਂਬਰ ਨੇ ਆਪਣੀ ਗਲਤੀ ਨੂੰ ਸਵੀਕਾਰ ਕੀਤਾ ਅਤੇ ਪਿੰਡ ਤੋਂ ਚੋਰੀ ਛਿਪੇ ਬਣਾਏ ਨਿੱਜੀ ਟ੍ਰਸਟ ਨੂੰ ਰੱਦ ਕਰਵਾਉਣ ਦਾ ਸਿੱਖ ਸੰਗਤ ਨਾਲ ਵਾਅਦਾ ਕੀਤਾ ਪਰ ਸਿੱਖ ਸੰਗਤ ਨਗਰ ਨਿਵਾਸੀਆਂ ਨਾਲ ਵਾਅਦਾ ਖਿਲਾਫੀ ਕਰਦਿਆਂ ਕਈ ਮਹੀਨੇ ਬੀਤ ਜਾਣ ਦੇ ਬਾਅਦ ਅਜੇ ਤੱਕ ਵੀ ਬਿੰਦਰ ਸਿੰਘ ਮੈਂਬਰ ਵੱਲੋਂ ਇਸ ਟ੍ਰਸਟ ਨੂੰ ਰੱਦ ਨਹੀਂ ਕਰਵਾਇਆ ਗਿਆ ਤਾਂ ਅੱਜ ਨਗਰ ਨਿਵਾਸੀ ਕਾਲਾਂਵਾਲੀ ਦੇ ਸਾਬਕਾ ਸਰਪੰਚ ਅਜੈਬ ਸਿੰਘ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਾਬਕਾ ਪ੍ਰਧਾਨ ਹਰਬੰਸ ਸਿੰਘ, ਮਹਿੰਦਰ ਸਿੰਘ ਚਹਿਲ, ਨੰਬਰਦਾਰ ਰਜਿੰਦਰ ਸਿੰਘ, ਨੌਜਵਾਨ ਯਾਦਵਿੰਦਰ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ‘ਚ ਕਾਲਾਂਵਾਲੀ ਦੀਆਂ ਸਿੱਖ ਸੰਗਤਾਂ ਨੇ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਵਿਖੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਕੋਲ ਪਹੁੰਚ ਕੀਤੀ ਅਤੇ ਭਾਈ ਬਿੰਦਰ ਸਿੰਘ ਮੈਂਬਰ ਵੱਲੋਂ ਪਿੰਡ ਤੋਂ ਚੋਰੀ ਬਣਾਏ ਗਏ ਟ੍ਰਸਟ ਨੂੰ ਰੱਦ ਕਰਵਾਉਣ ਵਾਸਤੇ ਅਪੀਲ ਕੀਤੀ ਤੇ ਕਿਹਾ ਕਿ ਭਾਈ ਬਿੰਦਰ ਸਿੰਘ ਮੈਂਬਰ ਪਿੰਡ ਤਿਲੋਕੇਵਾਲਾ ਵਿਖੇ ਬਾਬਾ ਗੁਰਮੀਤ ਸਿੰਘ ਦੀ ਹਾਜ਼ਰੀ ਵਿੱਚ ਕਾਲਾਂਵਾਲੀ ਪਿੰਡ ਦੀਆਂ ਸਿੱਖ ਸੰਗਤਾਂ ਨਾਲ ਕੀਤੇ ਵਾਅਦੇ ਤੋਂ ਮੁੱਕਰ ਰਿਹਾ ਹੈ ਅਤੇ ਟ੍ਰਸਟ ਰੱਦ ਕਰਨ ਵਿੱਚ ਰੁਕਾਵਟਾਂ ਪਾ ਰਿਹਾ ਹੈ । ਸਾਨੂੰ ਪਿੰਡ ਵਾਸੀਆਂ ਨੂੰ ਇਸ ਗੱਲ ਦੀ ਆਸ ਨਹੀਂ ਸੀ ਕਿ ਪਿੰਡ ਦਾ ਮੁੰਡਾ ਪਿੰਡ ਵਾਸੀਆਂ ਨਾਲ ਇਸ ਤਰ੍ਹਾਂ ਦਾ ਧੋਖਾ ਕਰੇਗਾ । ਇਸ ਲਈ ਸਾਡੀ ਪਿੰਡ ਵਾਸੀਆਂ ਦੀ ਅਪੀਲ ਸਵੀਕਾਰ ਕਰਕੇ ਟ੍ਰਸਟ ਰੱਦ ਕਰਵਾਉਣ ਵਿੱਚ ਸਾਡੀ ਮੱਦਦ ਕੀਤੀ ਜਾਵੇ । ਜਥੇਦਾਰ ਦਾਦੂਵਾਲ ਜੀ ਨੇ ਕਾਲਾਂਵਾਲੀ ਪਿੰਡ ਦੀਆਂ ਸੰਗਤਾਂ ਦੀ ਅਪੀਲ ਸੁਣ ਕੇ ਮੱਦਦ ਦਾ ਭਰੋਸਾ ਦਿੱਤਾ । ਜਥੇਦਾਰ ਦਾਦੂਵਾਲ ਜੀ ਕੋਲ ਪੁੱਜੀਆਂ ਸਿੱਖ ਸੰਗਤਾਂ ਵਿੱਚ ਉਪਰੋਕਤ ਤੋੰ ਇਲਾਵਾ ਮਲਕੀਤ ਸਿੰਘ, ਰਮਨਦੀਪ ਸਿੰਘ, ਕਾਲਾ ਸਿੰਘ, ਗੁਰਦੀਪ ਸਿੰਘ, ਜੱਸਾ ਸਿੰਘ, ਹਰਪ੍ਰੀਤ ਸਿੰਘ ਚਹਿਲ, ਯਾਦਵਿੰਦਰ ਸਿੰਘ, ਸ਼ਿਵ ਸਿੰਘ, ਰਸ਼ਪਾਲ ਸਿੰਘ, ਗੁਰਦੇਵ ਸਿੰਘ, ਜਗਸੀਰ ਸਿੰਘ, ਕਾਲਾ ਸਿੰਘ ਟਾਹਲੀਆਂ ਵਾਲਾ, ਜੱਗੀ ਸਿੰਘ, ਗੁਰਦੀਪ ਸਿੰਘ ਬੱਬੂ, ਦਰਸ਼ਨ ਸਿੰਘ, ਜੀਵਨ ਸਿੰਘ, ਗੁਰਸੇਵਕ ਸਿੰਘ, ਕਾਕਾ ਸਿੰਘ ਮੈਂਬਰ ਸਮੇਤ ਵੱਡੀ ਗਿਣਤੀ ਵਿੱਚ ਸਿੰਘ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


