ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਪਾਵਰ ਆਫ ਮੈਨ ਵੈਲਫੇਅਰ ਸੁਸਾਇਟੀ ਵੱਲੋਂ “ਬੇਟਾ ਬਚਾਓ ਅਭਿਆਨ ਸ਼ੁਰੂ ਕੀਤੀ ਗਈ ਇਸ ਲੜੀ ਦੇ ਤਹਿਤ ਅੱਜ “ਕੀ ਬੇਟਾ ਸੁਰੱਖਿਅਤ ਹੈ?” ਸਿਰਲੇਖ ਹੇਠ ਚੰਡੀਗੜ੍ਹ-ਲੁਧਿਆਣਾ ਪੁਰਾਣਾ ਬੱਸ ਸਟੈਂਡ, ਮੋਰਿੰਡਾ ਵਿਖੇ ਇਕ ਜਨ-ਜਾਗਰੂਕਤਾ ਮੁਹਿੰਮ ਆਯੋਜਿਤ ਕੀਤੀ ਗਈ। ਇਹ ਮੁਹਿੰਮ ਸੰਸਥਾ ਦੇ ਪ੍ਰਧਾਨ ਅਨਮੋਲ ਡੰਗ ਦੀ ਅਗਵਾਈ ਅਤੇ ਕਮਲਜੀਤ ਕੌਰ ਦੀ ਲੀਡਰਸ਼ਿਪ ਹੇਠ ਕਰਵਾਈ ਗਈ। ਮੁਹਿੰਮ ਦੌਰਾਨ ਸੇਵਾਦਾਰਾਂ ਨੇ ਆਮ ਲੋਕਾਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਪੁਰਸ਼ਾਂ ਅਤੇ ਬੇਟਿਆਂ ਨਾਲ ਜੁੜੇ ਸਮਾਜਿਕ ਅਤੇ ਕਾਨੂੰਨੀ ਮਸਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਕਈ ਪੁਰਸ਼ ਅਤੇ ਨੌਜਵਾਨ ਵੱਖ-ਵੱਖ ਅਨਿਆਇਕ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਲਈ ਸਹੀ ਸਹਾਇਤਾ ਅਤੇ ਕਾਨੂੰਨੀ ਸੁਰੱਖਿਆ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਸੇਵਾਦਾਰਾਂ ਵੱਲੋਂ ਖਾਸ ਤੌਰ ‘ਤੇ ਮਾਨਸਿਕ ਦਬਾਅ ਕਾਰਨ ਵੱਧ ਰਹੇ ਆਤਮਹੱਤਿਆ ਦੇ ਮਾਮਲੇ, ਪਰਿਵਾਰਕ ਵਿਵਾਦਾਂ ਕਰਕੇ ਮਾਪਿਆਂ ਦਾ ਬੱਚਿਆਂ ਤੋਂ ਵੱਖ ਹੋਣਾ, ਕਾਨੂੰਨੀ ਪ੍ਰਕਿਰਿਆਵਾਂ ਵਿੱਚ ਪੁਰਸ਼ਾਂ ਦੇ ਮਸਲਿਆਂ ਦੀ ਅਣਦੇਖੀ ਅਤੇ ਜੇਲ੍ਹਾਂ ਵਿੱਚ ਬੰਦ ਪੁਰਸ਼ਾਂ ਦੀ ਚਿੰਤਾਜਨਕ ਸਥਿਤੀ ਵਰਗੇ ਮੁੱਦੇ ਉਠਾਏ ਗਏ। ਇਸ ਦੇ ਨਾਲ ਹੀ ਪੁਰਸ਼ਾਂ ਅਤੇ ਬੇਟਿਆਂ ਲਈ ਜਾਗਰੂਕਤਾ ਅਤੇ ਸਹਾਇਤਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਗਿਆ। ਇਸ ਮੌਕੇ ਬੋਲਦੇ ਹੋਏ ਅਨਮੋਲ ਡੰਗ ਨੇ ਕਿਹਾ ਕਿ ਇਹ ਮੁਹਿੰਮ ਕਿਸੇ ਦੇ ਖ਼ਿਲਾਫ ਨਹੀਂ, ਸਗੋਂ ਸਮਾਜ ਵਿੱਚ ਸੰਤੁਲਨ ਅਤੇ ਨਿਆਂ ਬਣਾਈ ਰੱਖਣ ਲਈ ਇਕ ਯਤਨ ਹੈ। ਉਨ੍ਹਾਂ ਕਿਹਾ ਕਿ ਜਿਵੇਂ ਬੇਟੀਆਂ ਦੀ ਸੁਰੱਖਿਆ ਮਹੱਤਵਪੂਰਨ ਹੈ, ਉਸੇ ਤਰ੍ਹਾਂ ਬੇਟਿਆਂ ਦੀ ਸੁਰੱਖਿਆ, ਸਨਮਾਨ ਅਤੇ ਮਾਨਸਿਕ ਸਿਹਤ ‘ਤੇ ਵੀ ਧਿਆਨ ਦੇਣਾ ਜ਼ਰੂਰੀ ਹੈ। ਕਮਲਜੀਤ ਕੌਰ ਨੇ ਕਿਹਾ ਕਿ ਸੰਸਥਾ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਮੁਹਿੰਮਾਂ ਜਾਰੀ ਰੱਖੀਆਂ ਜਾਣਗੀਆਂ ਤਾਂ ਜੋ ਇਹ ਮਸਲੇ ਵੱਡੇ ਪੱਧਰ ‘ਤੇ ਲੋਕਾਂ ਤੱਕ ਪਹੁੰਚ ਸਕਣ।ਇਸ ਜਾਗਰੂਕਤਾ ਮੁਹਿੰਮ ਨੂੰ ਨਿਰਮਲ ਪ੍ਰੀਤ ਸਿੰਘ ਮਿਹਰਵਾਨ , ਪ੍ਰਵੀਨ ਕੁਮਾਰ, ਸ਼ੇਰ ਸਿੰਘ, ਕੁਲਦੀਪ ਸਿੰਘ ਖੇੜੀ, ਰਾਜਿੰਦਰ ਸਿੰਘ ਰਾਜਾ ਅਤੇ ਨਿਰਪਾਲ ਸਿੰਘ ਮੰਡੇਰ ਵਾਈਸ ਚੇਅਰਮੈਨ ਬਲਾਕ ਸੰਮਤੀ ਖਰੜ) ਸਮੇਤ ਹੋਰ ਸਹਿਯੋਗੀਆਂ ਅਤੇ ਆਮ ਜਨਤਾ ਵੱਲੋਂ ਭਰਪੂਰ ਸਹਿਯੋਗ ਮਿਲਿਆ। ਕਈ ਲੋਕਾਂ ਨੇ ਉਠਾਏ ਗਏ ਮਸਲਿਆਂ ‘ਤੇ ਗੰਭੀਰ ਚਿੰਤਾ ਵੀ ਜਤਾਈ। ਇਸ ਮੌਕੇ ਸਿਟੀ ਥਾਣਾ ਮੋਰਿੰਡਾ ਦੇ ਐਸ ਐਚ ਓ ਗੁਰਮੁੱਖ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


