ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਖੇਤੀਬਾੜੀ ਵਿਕਾਸ ਬੈਂਕ ਮੋਰਿੰਡਾ ਵਲੋਂ ਸਾਲਾਨਾ ਆਮ ਇਜਲਾਸ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਬੈਂਕ ਦੇ ਚੇਅਰਮੈਨ ਦਰਸ਼ਨ ਸਿੰਘ ਸੰਧੂ ਨੇ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੈਂਕ ਦੇ ਮੈਨੇਜਰ ਸੰਨਦੀਪਇੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਮੌਕੇ ਸਹਿਕਾਰਤਾ ਵਿਭਾਗ ਵੱਲੋਂ ਬੈਂਕ ਦੇ ਜ਼ਿਲ੍ਹਾ ਰੂਪਨਗਰ ਦੇ ਏ ਜੀ ਐਮ ਗਰੀਸ਼ ਮਿਤਲ ਪਹੁੰਚੇ। ਮੈਨੇਜਰ ਗਰੇਵਾਲ ਨੇ ਬੈਂਕ ਵਲੋਂ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀ ਭਲਾਈ ਲਈ ਚਲਾਈਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਅਤੇ ਬੈਂਕ ਦੀ ਸਾਲਾਨਾ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ। ਜਿਸ ਨੂੰ ਹਾਲ ਵਿਚ ਹਾਜ਼ਰ ਕਿਸਾਨਾਂ, ਗਾਹਕਾਂ ਅਤੇ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤੀ। ਇਸ ਮੌਕੇ ਬੈਂਕ ਦੇ ਵਾਇਸ ਚੇਅਰਮੈਨ ਕਰਨੈਲ ਸਿੰਘ ਜੀਤ ਨੇ ਇਜਲਾਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬੈਂਕ 1958 ਵਿਚ ਉਸ ਵੇਲੇ ਹੋਂਦ ਵਿੱਚ ਆਇਆ ਜਦੋਂ ਕਿਸਾਨ ਸ਼ਾਹੂਕਾਰਾਂ ਦੇ ਜਾਲ਼ ਵਿੱਚ ਜਕੜਿਆ ਹੋਇਆ ਸੀ। ਬੈਂਕ ਦੇ ਹੋਂਦ ਵਿੱਚ ਆਉਣ ਨਾਲ ਕਿਸਾਨ ਖੁਸ਼ਹਾਲ ਅਤੇ ਆਤਮਨਿਰਭਰ ਹੋਇਆ। ਉਹਨਾਂ ਦੱਸਿਆ ਕਿ ਇਸ ਮੌਕੇ ਇਸ ਬੈਂਕ ਦੀਆਂ ਪੰਜਾਬ ਭਰ ਵਿੱਚ 93 ਬ੍ਰਾਂਚਾਂ ਪੰਜਾਬ ਵਾਸੀਆਂ ਦੀ ਸੇਵਾ ਕਰਨ ਲਈ ਕੰਮ ਕਰ ਰਹੀਆੰ ਹਨ ਉਹਨਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਪੰਜ ਲੱਖ ਰੁਪਏ ਦੇ ਕਰਜ਼ੇ ਦੀ ਸਹੂਲਤ ਮੁੜ ਖੋਲ੍ਹਣ ਦੀ ਪ੍ਰਸੰਸਾ ਕਰਦਿਆਂ ਮੰਗ ਕੀਤੀ ਕਿ ਕਰਜ਼ੇ ਦੀ ਲਿਮਟ ਵਧੀਆ ਜਾਵੇ ਤਾਂ ਜ਼ੋ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਅਪਣੇ ਕਾਰੋਬਾਰ ਅਰੰਭ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਸੱਕਣ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਹਿਕਾਰਤਾ ਪ੍ਰੇਮੀ ਹਰਮਿੰਦਰ ਸਿੰਘ ਲੱਕੀ ਨੇ ਇਜਲਾਸ ਨੂੰ ਸੰਬੋਧਨ ਕਰਦਿਆਂ ਬੈਂਕ ਦੀ ਸਾਲਾਨਾ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦਿਆਂ ਬੈਂਕ ਦੇ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ। ਇਸ ਮੋਕੇ ਇਫਕੋ ਵਲੋਂ ਪਹੁੰਚੇ ਗੁਰਬੀਰ ਸਿੰਘ ਨੇ ਕਿਸਾਨਾਂ ਨੂੰ ਫ਼ਸਲ ਦੇ ਵੱਧ ਝਾੜ ਲਈ ਕੀਟਨਾਸ਼ਕ ਦਵਾਈਆਂ, ਵਧੀਆ ਖਾਦਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਡਾਇਰੈਕਟਰ ਰਣਦੀਪ ਸਿੰਘ ਸਰਪੰਚ ਢੰਗਰਾਲੀ, ਗੁਰਦੀਪ ਸਿੰਘ ਤੂਰ ਡਾਇਰੈਕਟਰ, ਗੁਰਮੇਲ ਸਿੰਘ ਡਾਇਰੈਕਟਰ, ਮੋਹਣ ਸਿੰਘ ਰਾਮਗੜ੍ਹ ਮੰਡਾਂ ਡਾਇਰੈਕਟਰ, ਬੀਬੀ ਹਰਦੀਪ ਕੌਰ ਕੰਗ ਡਾਇਰੈਕਟਰ ਅਤੇ ਰਾਜਪ੍ਰੀਤ ਕੌਰ ਬੱਲਾਂ ਡਾਇਰੈਕਟਰ, ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਹਰੀਪਾਲ, ਸਰਪੰਚ ਦਲਵੀਰ ਸਿੰਘ ਮੂੰਡੀਆਂ, ਨਰਾਤਾ ਸਿੰਘ ਹਰਨੌਲੀ, ਬਲਵਿੰਦਰ ਸਿੰਘ ਸੰਧੂ ਸਾਬਕਾ ਸਰਪੰਚ, ਤੇਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਮੋਰਿੰਡਾ, ਅਮਰਜੀਤ ਸਿੰਘ ਕੰਗ ਪ੍ਰਧਾਨ ਸੀਨੀਅਰ ਸਿਟੀਜਨ ਕੌਂਸਲ ਮੋਰਿੰਡਾ, ਧਰਮਪਾਲ ਥੱਮਣ ਪ੍ਰਧਾਨ ਸਿਟੀ ਕਾਂਗਰਸ, ਲਾਭ ਸਿੰਘ ਫੋਜੀ, ਬਲਵਿੰਦਰ ਸਿੰਘ ਮੂੰਡੀਆਂ, ਕਾਮਰੇਡ ਕਾਕਾ ਰਾਮ, ਅਜੀਤ ਸਿੰਘ ਛਿੱਬਰ, ਮਹਿਲਾ ਚੇਤਨਾ ਮੰਚ ਦੀ ਆਗੂ ਰਾਜਵੰਤ ਕੌਰ, ਨਸੀਬ ਕੌਰ, ਭੂਸ਼ਨ ਕੁਮਾਰ , ਹਰਪ੍ਰੀਤ ਸਿੰਘ, ਸਰਬਜੀਤ ਸਿੰਘ ਹੈਪੀ ਆਦਿ ਕਿਸਾਨ ਆਗੂ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



